ਐਸ ਡੀ ਐਮ ਦੇ ਮੁਜਾਰਿਆਂ ਵਿਰੋਧੀ ਰਵੱਈਏ ਕਾਰਨ ਜਲਦੀ ਰਾਤ ਦਿਨ ਦਾ ਧਰਨਾ ਦਿੱਤਾ ਜਾਵੇਗਾ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)—ਅੱਜ ਇੱਥੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਡੇਰਾ ਬਾਬਾ ਨਾਨਕ ਦੇ ਪਿੰਡ ਰਾਮਦੀਵਾਲੀ ਵਿਖੇ ਐਸ ਜੀ ਪੀ ਸੀ ਦੇ ਮੁਜਾਰੇ ਕਿਸਾਨਾਂ ਦੀ ਵਿਸਥਾਰਤ ਮੀਟਿੰਗ ਹਰਪਾਲ ਸਿੰਘ ਰਾਮਦੀਵਾਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਇਸ ਸਮੇਂ ਬੋਲਦਿਆਂ ਕਿਸਾਨ ਆਗੂ ਕੁਲਵੰਤ ਸਿੰਘ,‌ਸਤਵੰਤ ਛੀਨਾ, ਪਰਮਜੀਤ ਸਿੰਘ ਰੜੇਵਾਲੀ ਅਤੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਐਸ ਡੀ ਐਮ ਦਫਤਰ ਡੇਰਾ ਬਾਬਾ ਨਾਨਕ ਉਪਰ ਮੁਜਾਰੇ ਕਿਸਾਨਾਂ ਨੂੰ ਗੈਰ ਕਾਨੂੰਨੀ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਿਵਲ ਕੋਰਟ ਵੱਲੋਂ ਤਹਿ ਕੀਤੇ 2500‌ਰੁਪੈ ਪ੍ਰਤੀ ਏਕੜ ਲਗਾਨ ਅਨੁਸਾਰ ਕਰੀਬ 100 ਮੁਜਾਰੇ ਕਿਸਾਨਾਂ ਦੇ ਐੱਸ ਜੀ ਪੀ ਸੀ ਵਲੋਂ ਲਗਾਨ ਜਮਾ‌ ਨਾ ਕਰਨ ਕਰਕੇ ਬੀਤੇ 5 ਸਾਲਾ ਤੋਂ ਐਸ ਡੀ ਐਮ ਡੇਰਾ ਬਾਬਾ ਨਾਨਕ ਨੂੰ ਜਮੀਨੀ ਲਗਾਨ ਕਨੂੰਨੀ ਤੌਰ ਤੇ  ਜਮਾ‌ ਕਰਾਉਣ ਲਈ ਦਰਖਾਸਤਾਂ ਦੇ ਰਖੀਆਂ ਹਨ‌‌ ਪਰ ਐਸ ਡੀ ਐਮ ਦਫਤਰ ਵੱਲੋਂ ਸਰਕਾਰੀ ਖਜ਼ਾਨੇ ਵਿੱਚ ਲਗਾਨ ਜਮਾਂ ਕਰਨ ਦੇ ਹੁਕਮ ਦੇਣ ਦੀ ਬਜਾਏ ਤਾਰੀਖਾਂ ਦਰ‌ ਤਾਰੀਖਾਂ ਪਾਈਆਂ ਜਾ‌ ਰਹੀਆਂ ਹਨ‌‌ । ਇਸ ਤਰ੍ਹਾਂ ਕਰਕੇ ਐਸ ਡੀ ਐਮ ਦਫਤਰ ਵਲੋਂ ਮੁਜਾਰੇ ਕਿਸਾਨਾਂ ਉਪਰ ਦਿਮਾਗੀ ਤੱਸਦਦ ਕੀਤਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਐਸ ਡੀ ਐਮ ਦਫਤਰ ਸਿਆਸੀ ਦਬਾਅ ਹੇਠ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸ ਡੀ ਐਮ ਦੇ ਮੁਜਾਰਿਆਂ ਵਿਰੋਧੀ ਰਵੱਈਏ ਕਾਰਨ ਜਲਦੀ ਰਾਤ ਦਿਨ ਦਾ ਧਰਨਾ ਦਿੱਤਾ ਜਾਵੇਗਾ।ਇਸ ਸਮੇਂ ਵਕੀਲ ਕਰਮਜੀਤ ਸਿੰਘ ਸੰਧੂ, ਪ੍ਰਗਟ ਸਿੰਘ ,ਸਰਵਣ ਸਿੰਘ, ਨੰਬਰਦਾਰ ਹਰਭੇਜ ਸਿੰਘ, ਸੁਰਜੀਤ ਸਿੰਘ ਬਾਜਵਾ , ਮਲਕੀਅਤ ਰੜੇਵਾਲੀ ਅਤੇ ਕੁਲਦੀਪ ਰਾਜੂ ਹਾਜ਼ਰ ਸਨ।

Leave a Reply

Your email address will not be published. Required fields are marked *