ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)–ਭਾਰਤ ਦੇਸ਼ ਦੇ ਚੰਦਰਯਾਨ – 3 ਦੀ ਸਫਲ ਸਾਫਟ ਲੈਡਿੰਗ ਕਾਰਨ ਅਜ਼ਾਦ ਭਾਰਤ ਵਿੱਚ ਵੱਸ ਰਹੇ 140 ਭਾਰਤੀਆਂ ਲਈ ਵੱਡੇ ਮਾਣ ਤੇ ਇਤਿਹਾਸਕ ਪੱਲ ਹਨ ਇਸ ਨਾਲ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੰਦਰਯਾਨ -3 ਮਿਸ਼ੈਲ ਦੀ ਸਫਲਤਾ ਅਤੇ ਇਸਰੋ ਦੀ ਸਮੁੱਚੀ ਟੀਮ ਅਤੇ ਅਤੇ ਦੇਸ਼ ਦੇ 140 ਕਰੋੜ ਭਾਰਤੀਆਂ ਨੂੰ ਵਧਾਈ ਦਿੰਦਿਆਂ ਸਪਸ਼ਟ ਕੀਤਾ ਇਹ ਪਲ ਲੋਕਾਂ ਲਈ ਇਤਹਾਸਕ ਪਲ ਹਨ । ਭਾਈ ਖਾਲਸਾ ਨੇ ਦੱਸਿਆ ਕਿ ਮਿਸ਼ਨ ਚੰਦਰਯਾਨ -3 ਦੀ ਇਹ ਵੱਡੀ ਸਫਲਤਾ ਤੇ ਪ੍ਰਾਪਤੀ ਨੇ ਪੁਲਾੜ ਦੀ ਦੁਨੀਆਂ ਵਿੱਚ ਭਾਰਤ ਦਾ ਨਵਾਂ ਇਤਿਹਾਸ ਰਚਿਆ ਹੈ। ਭਾਈ ਖਾਲਸਾ ਨੇ ਕਿਹਾ ਇਹ ਪੂਰੇ ਦੇਸ਼ ਅਤੇ ਦੇਸ਼ ਵਾਸੀਆਂ ਲਈ ਵੱਡੇ ਮਾਣ ਤੇ ਫ਼ਕਰ ਵਾਲੀ ਗੱਲ ਹੈ ਭਾਈ ਖਾਲਸਾ ਨੇ ਕਿਹਾ ਇੱਕ ਸਮਾਂ ਸੀ ਜਦੋਂ ਭਾਰਤ ਨੂੰ ਪਲਾੜ ਖੇਤਰ ਵਿੱਚ ਦੂਜੇ ਦੇਸ਼ਾਂ ‘ਤੇ ਨਿਰਭਰ ਪੈਦਾ ਸੀ, ਅਜ ਭਾਰਤ ਦੇਸ਼ ਰੁਕਣ ਵਾਲਾ ਨਹੀਂ ਹੈ ਭਾਈ ਖਾਲਸਾ ਨੇ ਕਿਹਾ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ ਅਤੇ ਉਸ ਵਿੱਚ ਤਕਨੀਕ ਦੀ ਬਹੁਤ ਵੱਡੀ ਅਹਿਮ ਭੂਮਿਕਾ ਹੋਵੇਗੀ ।
ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ।