ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)- – ਪੁੰਛ ਵਿਚ ਜਵਾਨਾਂ ਉੱਪਰ ਹੋਏ ਹਮਲੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ.ਦਲਜੀਤ ਚੀਮਾ ਨੇ ਵੀ ਪੁੰਛ ਹਮਲੇ ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਚਰਨਜੀਤ ਚੰਨੀ ਨੇ ਤਾਂ ਇਸ ਮਾਮਲੇ ਤੇ ਹੁਣ ਕਿਹਾ ਹੈ ਕਿ ਬੀਜੇਪੀ ਸਿਆਸਤ ਕਰ ਰਹੀ ਹੈ ਪਰ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਸਤਪਾਲ ਮਲਿਕ ਨੇ ਬਹੁਤ ਕੁੱਝ ਕਿਹਾ ਸੀ ਪਰ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਅੱਤੇ ਬੋਲਣ ਕਰਕੇ ਉਹਨਾਂ ਦੇ ਉੱਪਰ ਕਈ ਵਾਰ ਰੇਡਾ ਹੌ ਚੁੱਕੀਆਂ ਹਨ । ਉਹਨਾਂ ਕਿਹਾ ਕਿ ਸ਼ਹੀਦਾਂ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਇਸ ਮਾਮਲੇ ਦੀ ਤਹਿ ਤੱਕ ਜਾਣਾ ਵੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਗਵਰਨਰ ਲੈਵਲ ਦਾ ਵਿਅਕਤੀ ਕੁਝ ਕਹਿ ਰਿਹਾ ਹੈ ਤਾਂ ਉਸਦੀ ਗੱਲ ਵੀ ਸੁਣਨੀ ਚਾਹੀਦੀ
ਉੱਥੇ ਹੀ ਉਹਨਾਂ ਸੁੱਚਾ ਸਿੰਘ ਲੰਗਾਹ ਵੱਲੋਂ ਕੀਤੇ ਗਏ ਐਲਾਨ ਤੇ ਬੋਲਦੇ ਹੋਏ ਕਿਹਾ ਕਿ ਇਹ ਪਾਰਟੀ ਦੇ ਅੰਦਰੂਨੀ ਮਸਲੇ ਹਨ ਇਸ ਤੇ ਉਹ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ ਇਸ ਲਈ ਇਸ ਦੇ ਵਿਚਾਰ ਸ਼੍ਰੌਮਣੀ ਅਕਾਲੀ ਦਲ ਦੀ ਹਾਈ ਕਮਾਂਡ ਕਰੇਗੀ।