ਗੁਰਦਾਸਪੁਰ, 7 ਮਈ ( ਸਰਬਜੀਤ ਸਿੰਘ)–ਕਿਸਾਨ ਸੰਘਰਸ਼ੀਆ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਐਮ ਐਸ ਪੀ ਸਮੇਤ ਕਈ ਕਿਸਾਨੀ ਮੰਗਾਂ ਪ੍ਰਵਾਨ ਕਰਨ ਵਾਲੇ ਕੀਤੇ ਵਾਅਦੇ ਮੁਕਰਨ ਦੇ ਵੱਡੇ ਵਿਰੋਧ ਵਜੋਂ ਭਾਜਪਾ ਦੇ ਚੋਣਾਂ ਲੜ ਰਹੇ ਉਮੀਦਵਾਰਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦੀ ਇੱਕ ਭਾਜਪਾਈ ਵਿਰੋਧੀ ਨੀਤੀ ਸ਼ੁਰੂ ਕੀਤੀ ਹੋਈ ਹੈ ਅਤੇ ਇਸੇ ਨੀਤੀ ਅਨੁਸਾਰ ਪਟਿਆਲਾ ਤੋਂ ਭਾਜਪਾ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਕਿਸਾਨਾਂ ਵੱਲੋਂ ਵਿਰੋਧ ਕਰਨ ਤੇ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਦਾ ਵਿਰੋਧ ਅਤੇ ਰਿਸ਼ਤੇਦਾਰੀਆਂ ਨੂੰ ਪਹਿਲ ਦਿੰਦਿਆਂ ਕਿਸਾਨ ਸੰਘਰਸ਼ੀਆ ਨੂੰ ਟਕੇ ਟਕੇ ਦੇ ਬੰਦੇ ਕਹੇ ਕਿ ਕਿਸਾਨ ਵਿਰੋਧੀ ਆਪਣਾ ਅਸਲੀ ਚੇਹਰਾ ਨੰਗਾ ਕਰ ਲਿਆ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਕਿਸਾਨ ਸੰਗਰਸੀਆਂ ਨੂੰ ਟਕੇ ਟਕੇ ਦੇ ਬੰਦੇ ਕਹਿਣ ਵਾਲੇ ਵਰਤਾਰੇ ਦੀ ਜੋਰ ਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਦੇਸ ਦੇ ਅੰਨਦਾਤਾ ਕਿਸਾਨਾਂ ਨੂੰ ਅਜਿਹੇ ਸ਼ਬਦਾਂ ਰਾਹੀਂ ਅਪਮਾਨਤ ਕਰਨ ਵਾਲਾ ਕਿਸਾਨ ਵਿਰੋਧੀ ਚਿਹਰਾ ਮਾਨ ਸਹਿਬ ਨੇ ਲੋਕਾਂ ਸਹਾਮਣੇ ਨੰਗਾ ਕਰ ਲਿਆ ਹੈ ਭਾਈ ਖਾਲਸਾ ਨੇ ਸਪਸ਼ਟ ਕੀਤਾ ਮਹਾਰਾਣੀ ਪ੍ਰਨੀਤ ਕੌਰ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਸਾਲੀ ਹੈ ਅਤੇ ਇਸੇ ਅਜਿਹਾ ਕਰਕੇ ਸ੍ਰ ਮਾਨ ਸਾਹਿਬ ਨੇ ਪਰਵਾਰਵਾਦ ਨੂੰ ਉਤਸ਼ਾਹਿਤ ਕੀਤਾ ਹੈ, ਜੋ ਮਾਨ ਵਰਗੇ ਕੌਮੀ ਲੀਡਰ ਲਈ ਚੰਗੀ ਗੱਲ ਨਹੀਂ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਾਨ ਸਾਹਿਬ ਵੱਲੋਂ ਕਹੇ ਗਏ ਕਿਸਾਨ ਵਿਰੋਧੀ ਸ਼ਬਦਾਂ ਦੀ ਨਿੰਦਾ ਕਰਦੀ ਹੈ ਉਥੇ ਮਾਨ ਸਾਬ ਨੂੰ ਬੇਨਤੀ ਕਰਦੀ ਹੈ ਕਿ ਇਹਨਾਂ ਸ਼ਬਦਾਂ ਸਬੰਧੀ ਕਿਸਾਨਾਂ ਤੋਂ ਮੁਵਾਫੀ ਮੰਗਣ ਦੀ ਲੋੜ ਤੇ ਜ਼ੋਰ ਦੇਣ।