ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)–ਵਿਸਾਖੀ ਤੇ ਸਰਬੱਤ ਖਾਲਸਾ ਸੱਦਣ ਵਾਲੀ ਭਗੌੜੇ ਅਮ੍ਰਿਤਪਾਲ ਸਿੰਘ ਦੀ ਮੰਗ ਤੋਂ ਜਿਥੇ ਜਥੇਦਾਰ ਸਾਹਿਬ ਖੁਦ ਕੰਨੀ ਕਤਰਾ ਰਹੇ ਹਨ, ਉਥੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਇੱਕ ਧਿਰ ਦੇ ਹੱਕ ਵਿੱਚ ਵਰਤਣ ਦੇ ਦੋਸ਼ ਲਾਏ ਹਨ, ਸਾਬਕਾ ਖਾੜਕੂ ਤੇ ਫੈਡਰੇਸ਼ਨ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਮਜੌਦਾ ਹਲਾਤਾਂ’ਚ ਜਥੇਦਾਰ ਤੇ ਬਾਦਲਕਿਆਂ ਦੀ ਸਿਆਸਤ ਦੇ ਦੋਸ਼ ਲਾ ਕੇ ਸਰਬੱਤ ਖਾਲਸਾ ਤੋਂ ਦੂਰੀ ਅਤੇ ਧਾਰਮਿਕ ਪੰਥਕ ਜਥੇਬੰਦੀਆਂ, ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵਲੋਂ ਵਿਸਾਖੀ ਮੌਕੇ ਕਈ ਤਰ੍ਹਾਂ ਦੇ ਧਾਰਮਿਕ ਤੇ ਸਿਆਸੀ ਪ੍ਰੋਗਰਾਮ ਵੱਖਰੇ ਤੌਰ ਦੇ ਕੇ ਵਿਸਾਖੀ ਮਨਾਉਣ ਦੀ ਹਮਾਇਤ ਕੀਤੀ ਹੈ ਅਤੇ ਮੰਗ ਕੀਤੀ ਹੈ 2015 ਦੇ ਸਰਬੱਤ ਖਾਲਸਾ ਇਕੱਠ ਵਿੱਚ ਐਲਾਨੇ ਗਏ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਤੋਂ ਬਾਹਰ ਲਿਆ ਕੇ ਅਕਾਲ ਤਖ਼ਤ ਸਾਹਿਬ ਦਾ ਸੇਵਾਦਾਰ ਲਾਇਆ ਜਾਵੇ ਤਾਂ ਹੀ ਸਮੁੱਚੀ ਕੌਮ ਦਾ ਭਵਿੱਖ ਤੇ ਕੌਮ ਤਰੱਕੀ ਚੜਦੀ ਕਲਾ ਵੱਲ ਵੱਧ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ ਭਾਈ ਖਾਲਸਾ ਨੇ ਜਥੇਦਾਰ ਤੋਂ ਦੂਰੀ ਬਣਾ ਇਸ ਦਿਨ ਦਲ ਖਾਲਸਾ ਜਥੇਬੰਦੀ ਵੱਲੋਂ ਕੇਸਰੀ ਨਿਸ਼ਾਨ ਹੱਥਾਂ ਵਿੱਚ ਲੈ ਕੇ ਖਾਲਸਾ ਮਾਰਚ ਕੱਢਣਾ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 12 ਤੋਂ 15 ਅਪਰੈਲ ਤਕ ਵਿਸਾਖੀ ਦੇ ਪ੍ਰੋਗਰਾਮ ਵੱਖਰੇ ਦੇਣੇ ਅਤੇ ਕੌਮੀ ਇਨਸਾਫ ਮੋਰਚੇ ਵੱਲੋਂ 13,14,15 ਅਪਰੈਲ ਨੂੰ ਚੰਡੀਗੜ੍ਹ ਦੀਆਂ ਬਰੂਹਾਂ ਤੇ ਹੀ ਧਾਰਮਿਕ ਅਤੇ ਸਿਆਸੀ ਪ੍ਰੋਗਰਾਮ ਦੇ ਕੇ ਵਿਸਾਖੀ ਦਿਹਾੜੇ ਨੂੰ ਮਨਾਉਣ ਵਾਲੇ ਵਖਰੇ ਵਖਰੇ ਪ੍ਰੋਗਰਾਮਾਂ ਨੇ ਜਿਥੇ ਸਾਬਤ ਕਰ ਦਿੱਤਾ ਹੈ ਕਿ ਕੌਮ ਇਸ ਸੰਕਟ ਦੀ ਘੜੀ ਵਿੱਚ ਪੂਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੋ ਚੁੱਕੀ ਹੈ ਭਾਈ ਖਾਲਸਾ ਨੇ ਕਿਹਾ ਜਿਸ ਦਾ ਕਾਰਨ ਬੀਤੇ ਦਿਨੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਇਕ ਧਿਰ ਦੀ ਸੁਰ’ਚ ਮੀਟਿੰਗ ਕਰਨ ਅਤੇ ਪੰਥ ਹਿਤੈਸ਼ੀਆਂ ਨੂੰ ਦੂਰ ਰੱਖਣ ਵਾਲਾ ਵਰਤਾਰਾ ਹੈ , ਭਾਈ ਖਾਲਸਾ ਨੇ ਕਿਹਾ ਲੋਕਾਂ ਵਿਚ ਕਈ ਤਰ੍ਹਾਂ ਦੇ ਸ਼ੰਕੇ ਸਵਾਲ ਚਿੰਤਾ ਦਾ ਵਿਸ਼ਾ ਬਣ ਚੁੱਕੇ ਸਨ ,ਉਨ੍ਹਾਂ ਕਿਹਾ ਜਿਸ ਦਾ ਇੱਕੋ ਇੱਕ ਹੱਲ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਤੋਂ ਬਾਹਰ ਲਿਆ ਕੇ ਸਾਰਿਆਂ ਵੱਲੋਂ ਜਥੇਦਾਰ ਮੰਨਿਆ ਜਾਵੇ ਅਤੇ ਬਾਦਲਕਿਆਂ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾ ਕੇ ਐਸ ਜੀ ਪੀ ਸੀ ਦੀਆਂ ਚੋਣਾਂ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ । ਭਾਈ ਖਾਲਸਾ ਨੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 2015 ਵਿਚ 10 ਲੱਖ ਦੇ ਇਕੱਠ ਵਿੱਚ ਐਲਾਨੇ ਗਏ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਦੀ ਅਗਵਾਈ’ਚ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਵਹੀਰਾਂ ਘੱਤ ਕੇ ਪਹੁੰਚਣ, ਤਾਂ ਕਿ ਮੋਰਚੇ ਨੂੰ ਸਫਲਤਾ ਵਾਲੇ ਪਾਸੇ ਵੱਲ ਵਧਾਇਆ ਜਾ ਸਕੇ। ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੌਮੀ ਇਨਸਾਫ ਮੋਰਚੇ ਵੱਲੋਂ ਵਿਸਾਖੀ ਦਾ ਤਿਉਹਾਰ ਸ਼ਾਂਤਮਈ ਢੰਗ ਨਾਲ ਮਨਾਉਣ ਦੀ ਪੂਰਨ ਹਮਾਇਤ ਕਰਦੀ ਹੋਈ ਸਮੂਹ ਧਾਰਮਿਕ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਉਹ ਵਿਸਾਖੀ ਦੇ ਦਿਹਾੜੇ ਨੂੰ ਅਮਨਸ਼ਾਂਤੀ ਤੇ ਚਾਵਾਂ ਨਾਲ ਮਨਾਉਣ ਹਿੱਤ ਇਕ ਧਿਰ ਦੀ ਸੁਰ’ਚ ਗੱਲ ਕਰਨ ਵਾਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਾਰੇ ਪ੍ਰੋਗਰਾਮਾਂ ਦੂਰੀ ਬਣਾ ਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ’ਚ ਮਨਾਉਣ ਦਾ ਫੈਸਲਾ ਕਰਨਾ ਬਹੁਤ ਹੀ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਤੋਂ ਇਲਾਵਾ ਸਮੇਂ ਦੀ ਲੋੜ ਵਾਲਾਂ ਵਧੀਆ ਤੇ ਸ਼ਲਾਘਾਯੋਗ ਫੈਸਲਾ ਕਿਹਾ ਜਾ ਸਕਦਾ ਹੈ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਆਦਿ ਆਗੂ ਹਾਜਰ ਸਨ