ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)– ਅਖਿਰ 24 ਮਹੀਨੀਆਂ ਤੋਂ ਉਪਰੰਤ ਮਾਨਸਾ ਦੀ ਇੱਕ ਅਦਾਲਤ ਨੇ ਮਰਹੂਮ ਗਾਇਕ ਸੁਖਦੀਪ ਸਿੰਘ ਮੂਸੇਵਾਲੇ ਦੇ ਡੇਢ ਦਰਜਨ ਤੋਂ ਵੱਧ ਮੁਲਜ਼ਮਾਂ ਤੇ ਕਤਲ ਅਤੇ ਹੋਰ ਕਾਨੂੰਨ ਦੀਆਂ ਕਈ ਸਖਤ ਧਰਾਵਾਂ ਲਾ ਕੇ ਟਰਾਇਲ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਮਾਨਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ,ਜੱਗੂ ਭਗਵਾਨ ਪੁਰੀਆਂ ਤੇ ਹੋਰਾਂ ਦੀਆਂ ਉਹ ਦਰਖਾਸਤਾ ਰੱਦ ਕਰ ਦਿੱਤੀਆਂ ਹਨ,ਜਿਨ੍ਹਾਂ ਵਿਚ ਇਹ ਕਿਹਾ ਗਿਆ ਸੀ ,ਕਿ ਸੁਖਦੀਪ ਸਿੰਘ ਮੂਸੇਵਾਲ ਦੇ ਕਤਲ ਵਿੱਚ ਉਹ ਬੇਕਸੂਰ ਹਨ ਤੇ ਇਸ ਦੇ ਸਬੂਤ ਵੀ ਪੇਸ਼ ਕਰ ਸਕਦੇ ਹਨ, ਪਰ ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ,ਮੂਸੇ ਵਾਲੇ ਦੇ ਪੀੜਤ ਪਰਿਵਾਰ ਨੇ ਅਦਾਲਤ ਵੱਲੋਂ ਕੇਸ ਚਾਰਜ ਲੱਗਣ ਅਤੇ ਟ੍ਰਾਇਲ ਸ਼ੁਰੂ ਹੋਣ ਤੇ ਰਾਹਤ ਮਹਿਸੂਸ ਕੀਤੀ ਹੈ ,ਇਸ ਕੇਸ’ਚ ਲੋੜੀਂਦੇ ਤਿੰਨ ਚਾਰ ਦੋਸ਼ੀ ਮੁਲਜ਼ਮ ਮਾਰੇ ਵੀ ਜਾ ਚੁੱਕੇ ਹਨ ਅਤੇ ਕੁਝ ਅਜੇ ਭਗੌੜੇ ਹਨ, ਮਰਹੂਮ ਸੁਬਦੀਪ ਸਿੰਘ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧੀ ਕਿਹਾ 24 ਮਹੀਨੀਆਂ ਤੋਂ ਉਪਰੰਤ ਅਦਾਲਤ ਨੇ ਉਨ੍ਹਾਂ ਨੂੰ ਇਨਸਾਫ ਦੇਣ ਲਈ ਕੇਸ ਦਾ ਟਰਾਇਲ ਸ਼ੁਰੂ ਕਰਕੇ ਸਾਨੂੰ ਕੁਝ ਰਾਹਤ ਮਹਿਸੂਸ ਕਰਵਾਈ ਹੈ ਅਤੇ ਅਸੀਂ ਅਦਾਲਤ ਅਤੇ ਕਾਨੂੰਨ ਤੇ ਭਰੋਸਾ ਰੱਖਦੇ ਹੋਏ ਆਸ ਕਰਦੇ ਹਾਂ ਕਿ ਉਹਨਾਂ ਦੇ ਪੁੱਤਰ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਿਆਂ ਨੂੰ ਅਦਾਲਤ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਸਾਨੂੰ ਰਾਹਤ ਮਹਿਸੂਸ ਕਰਵਾਏਗੀ, ਉਹਨਾਂ ਟਰਾਇਲ ਸ਼ੁਰੂ ਹੋਣ ਵਿੱਚ ਲੱਗੀ ਦੇਰੀ ਸਬੰਧੀ ਭਰੇ ਮਨ ਨਾਲ ਇਤਰਾਜ਼ ਜ਼ਾਹਰ ਕਰਦਿਆਂ ਸਰਕਾਰ ਤੇ ਦੋਸ਼ ਲਾਇਆ ਜਦੋਂ ਉਹਨਾਂ ਦੇ ਘਰ ਇੱਕ ਮਸੂਮ ਪੁੱਤਰ ਨੇ ਜਨਮ ਲਿਆ ਤਾਂ ਉਸ ਦੇ ਸਬੰਧ ਵਿੱਚ ਇਨਕੁਆਰੀ ਕੁਝ ਦਿਨਾਂ ਤੋਂ ਹੀ ਰੱਖ ਲਈ ਗਈ, ਪਰ ਸਾਡੇ ਪੁੱਤਰ ਨੂੰ ਮਾਰਨ ਵਾਲਿਆਂ ਦੀ ਇਨਕੁਆਰੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ,ਜੋ ਸਾਡੇ ਨਾਲ ਸਰਾਂ ਸਰਾਂ ਧੱਕਾ ਤੇ ਬੇਇਨਸਾਫ਼ੀ ਹੈ, ਉਨ੍ਹਾਂ ਟਰਾਇਲ ਚੱਲਣ ਤੋਂ ਉਪਰੰਤ ਅਦਾਲਤ ਵੱਲੋਂ ਇਨਸਾਫ਼ ਮਿਲਣ ਦੀ ਆਸ ਕੀਤੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਰਹੂਮ ਗਾਇਕ ਸੁਖਦੀਪ ਸਿੰਘ ਮੂਸੇਵਾਲ ਦੇ ਕਾਤਲਾਂ ਵਿਰੁੱਧ ਕਤਲ ਸਮੇਤ ਕਈ ਧਰਾਵਾਂ ਰਾਹੀਂ ਚਾਰਜ ਲਾ ਕੇ ਅਦਾਲਤ ਵੱਲੋਂ ਟਰਾਇਲ ਸ਼ੁਰੂ ਕਰਨ ਤੇ ਤਸੱਲੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਦੱਸਿਆ ਮਰਹੂਮ ਗਾਇਕ ਸੁਖਦੀਪ ਸਿੰਘ ਮੂਸੇਵਾਲ ਦਾ ਉਹਨਾਂ ਦੇ ਪਿੰਡ ਜਵਾਹਰਕੇ’ਚ ਬੇਰਹਿਮੀ ਨਾਲ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਦੀ ਜ਼ਿੰਮੇਵਾਰੀ ਜੇਲ੍ਹ ਵਿੱਚ ਬੰਦ ਲਾਰਸ ਬਿਸ਼ਨੋਈ ਤੇ ਉਹਨਾਂ ਦੇ ਸਾਥੀਆਂ ਨੇ ਲਈ ਸੀ, ਭਾਈ ਖਾਲਸਾ ਨੇ ਦੱਸਿਆ ਮਾਨਸਾ ਪੁਲਿਸ ਨੇ ਇਸ ਵਿੱਚ ਮੁੱਖ ਮੁਲਜ਼ਮ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨ ਪੁਰੀਆ ਸਮੇਤ ਦੋ ਦਰਜਨ ਤੋਂ ਵੱਧ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਇਨਕੁਆਰੀ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਸਿੱਟੇ ਵਜੋਂ ਅਦਾਲਤ ਨੇ ਇਸ ਕੇਸ ਨੂੰ ਚਾਰਜ ਲਾ ਕੇ ਟਰਾਇਲ ਚਲਾਉਣ’ਚ 24 ਮਹੀਨੇ ਤੱਕ ਸਮਾਂ ਲਾ ਦਿੱਤਾ, ਭਾਈ ਖਾਲਸਾ ਨੇ ਦੱਸਿਆ ਪੀੜਤ ਪਰਿਵਾਰ ਨੂੰ ਇਸ ਦੇਰੀ ਤੇ ਵੀ ਨਰਾਜ਼ਗੀ ਹੈ ਕਿ ਜਦੋਂ ਸਾਡੇ ਘਰ ਮਸੂਮ ਪੁੱਤਰ ਨੇ ਜਨਮ ਲਿਆ ਤਾਂ ਉਸ ਦੀ ਇਨਕੁਆਰੀ ਕੁਝ ਦਿਨਾਂ ਵਿੱਚ ਸੁਰੂ ਹੋ ਗਈ ,ਪਰ ਸਾਡੇ ਨੌਜਵਾਨ ਪੁੱਤਰ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਿਆਂ ਮੁਲਜ਼ਮਾਂ ਦੀ ਇਨਕੁਆਰੀ ਨੂੰ 24 ਮਹੀਨੇ ਲੱਘ ਜਾਣ ਤੋਂ ਉਪਰੰਤ ਚਾਰਜ ਲਾ ਕੇ ਟਰਾਇਲ ਸ਼ੁਰੂ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਪੀੜਤ ਪਰਿਵਾਰ ਨੇ ਹੁਣ ਵੀ ਅਦਾਲਤ ਦੀ ਕਾਰਵਾਈ ਤੇ ਰਾਹਤ ਮਹਿਸੂਸ ਕਰਦਿਆਂ ਇਨਸਾਫ ਮਿਲਨ ਦੀ ਆਸ ਤੇ ਭਰੋਸਾ ਰੱਖਿਆ ਹੋਇਆ ਹੈ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਦਾਲਤ ਦੀ ਪੈਰਵਾਈ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਕਿ ਲੋਕਾਂ ਦਾ ਅਦਾਲਤੀ ਕਾਰਵਾਈ ਵਿਚ ਭਰੋਸਾ ਤੇ ਯੌਕੀਨੀ ਬਣਾਇਆਂ ਜਾ ਸਕੇ ।ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਗੁਰਜਸਪ੍ਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ਸਨ ।।