ਚਿਲਡਰਨ ਹੋਮ ਗੁਰਦਾਸਪੁਰ ਦੇ ਬੱਚਿਆਂ ਲਈ ਰੂਮ ਹੀਟਰ ਮੁਹੱਈਆ ਕਰਵਾਏ

ਗੁਰਦਾਸਪੁਰ

ਗੁਰਦਾਸਪੁਰ, 24 ਨਵੰਬਰ ( ਸਰਬਜੀਤ ਸਿੰਘ  ) – ਸਮਾਜ ਸੇਵਕ ਰੋਮੇਸ਼ ਮਹਾਜਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸਫਾਕ ਜੀ ਦੇ ਅਦੇਸ਼ ਅਨੁਸਾਰ ਚਿਲਡਰਨ ਹੋਮ ਦੇ ਜਰੂਰਤਮੰਦ ਬੱਚਿਆਂ ਲਈ ਵਧੀ ਹੋਈ ਸਰਦੀ ਨੂੰ ਮੁੱਖ ਰੱਖਦੇ ਹੋਏ 2 ਰੂਮ ਹੀਟਰ ਮੁਹੱਈਆ ਕਰਵਾਏ ਗਏ ਹਨ। ਇਸ  ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਐਵਾਰਡੀ ਸ੍ਰੀ ਰੋਮੇਸ਼ ਮਹਾਜਨ ਨੇ ਕਿਹਾ ਕਿ ਵੱਧ ਰਹੀ ਸਰਦੀ ਦੇ ਮੱਦੇਨਜ਼ਰ ਬੱਚਿਆਂ ਲਈ ਰੂਮ ਹੀਟਰਾਂ ਦੀ ਬਹੁਤ ਜਰੂਰਤ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੀਟਰ ਚਲਡਰਨ ਹੋਮ ਨੂੰ ਭੇਟ ਕੀਤੇ ਗਏ ਹਨ। ਉਨਾਂ ਕਿਹਾ ਕਿ ਇਹਨਾਂ ਬੱਚਿਆਂ ਦੀ ਸੇਵਾ ਕਰਕੇ ਉਹ ਆਪਣੇ ਆਪ ਨੂੰ ਵੱਡਭਾਗਾ ਸਮਝ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਚਿਲਡਰਨ ਹੋਮ ਵਿੱਚ ਪਹਿਲਾਂ ਵੀ ਇੱਕ ਲਾਇਬ੍ਰੇਰੀ ਖੋਲੀ ਗਈ ਹੈ, ਜਿਸ ਵਿੱਚ ਬਹੁਮੁੱਲੀਆਂ ਕਿਤਾਬਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦਾ ਬੱਚੇ ਪੂਰਾ ਲਾਭ ਲੈ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਦੋ ਝੂਲੇ, ਕ੍ਰਿਕਟ ਕਿੱਟ, ਕਿਤਾਬਾਂ ਅਤੇ ਡਾਇਰੀਆਂ ਆਦਿ ਵੀ ਦਿੱਤੀਆ ਗਈਆਂ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਵੀ ਬੱਚਿਆਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਤੇ ਮੈਡਮ ਸੰਦੀਪ ਕੌਰ, ਸੁਪਰਡੈਂਟ, ਚਿਲਡਰਨ ਹੋਮ ਗੁਰਦਾਸਪੁਰ ਵੀ ਮੌਜੂਦ ਸਨ।

Leave a Reply

Your email address will not be published. Required fields are marked *