ਅੰਮ੍ਰਿਤਸਰ, ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)– ਅੰਮ੍ਰਿਤਸਰ ਵਿੱਚ ਹੋਏ 23ਵੇਂ ਕੌਮੀ ਨਾਟਕ ਮੇਲੇ ਦੇ ਆਖਰੀ ਦਿਨ ਨਾਟਕ “ਮਹਾਰਾਣੀ ਜਿੰਦਾਂ” ਵਿੱਚ ਪੰਜਾਬ ਦੇ ਇਤਿਹਾਸ ਨੂੰ ਬੜੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ ।
ਇਸ ਵਿੱਚ ਰਾਣੀ ਜਿੰਦਾਂ ਦਾ ਸ਼ਾਨਦਾਰ ਰੋਲ ਮੈਲਬਰਨ ਦੀ ਕਲਾਕਾਰ ਰਮਾ ਸੇਖੋਂ ਨੇ ਨਿਭਾਇਆ, ਉਸ ਦੀ ਅਦਾਕਾਰੀ ਤੇ ਉਸ ਦੀ ਅਵਾਜ਼ ਵਿੱਚ ਅੱਜ ਵੀ ਉਹੀ ਦਮ ਹੈ ਜੋ ਪਹਿਲਾ ਸੀ ,ਇੱਥੇ ਇਹ ਗੱਲ ਵਰਨਣ ਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਦਿਆਂ,ਮਨਜੀਤਪਾਲ ਕੌਰ ਦੇ ਲਿਖੇ ਨਾਟਕ ‘ਸੁੰਦਰਾਂ’ ਵਿੱਚ ਸੁੰਦਰਾਂ ਦਾ ਕਿਰਦਾਰ ਅਤੇ ‘ਕੇਵਲ ਧਾਲੀਵਾਲ’ਦੀ ਡਾਇਰੈਕਸ਼ਨ ਹੇਠ ਕਈ ਨਾਟਕਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਜਿਹਨਾਂ ਵਿੱਚ ਨਾਟਕ ‘ਲੂਣਾਂ’ ਵਿੱਚ ‘ਇੱਛਰਾਂ’ ਦਾ ਰੋਲ, ‘ਕੁਦੇਸਣ’, ‘ਬਿਰਖ ਅਰਜ਼ ਕਰੇ’ , ‘ਮਾਵਾਂ’ ਜਿਹੇ ਨਾਟਕਾਂ ਵਿੱਚ ਬਹੁਤ ਯਾਦਗਾਰ ਰੋਲ ਨਿਭਾਏ
ਇਸ ਤੋਂ ਬਾਅਦ ਰਮਾ ਸੇਖੋਂ ਨੇ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ‘ਰੰਗਮੰਚਕਾਰੀ’ ਨਾਂ ਦਾ ਗਰੁੱਪ ਬਣਾਇਆ ਤੇ ਉੱਥੇ ਸਥਾਨਕ ਮਸਲਿਆਂ ਨਾਲ ਸੰਬੰਧਿਤ ਲਗਾਤਾਰ ਨਾਟਕ ਕਰ ਰਹੇ ਹਨ। ਪਿਛਲੇ ਦੋ ਮਹੀਨੇ ਤੋਂ ਉਹ ਅੰਮ੍ਰਿਤਸਰ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਸਭ ਤੋਂ ਅਹਿਮ ਕਿਰਦਾਰ ‘ਮਹਾਰਾਣੀ ਜਿੰਦਾਂ’ ਨਾਟਕ ਦੀ ਤਿਆਰੀ ਕਰ ਰਹੇ ਸਨ ।
30-4-24 ਨੂੰ ਇਸ ਨਾਟਕ ਦਾ ਸਫਲ
ਮੰਚਣ ਹੋਇਆ ਇਸ ਨੂੰ ਲਿਖਿਆ ਤੇ ਨਿਰਦੇਸ਼ਤ ਕੀਤਾ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਤੇ ਇਸ ਵਿੱਚ ਰਮਾ ਸੇਖੋਂ ਤੋਂ ਇਲਾਵਾ ਮੰਚ-ਰੰਗਮੰਚ ਦੇ ਸੁਲ਼ਝੇ ਹੋਏ ਬਾਕਮਾਲ ਕਲਾਕਾਰ ਸ਼ਾਮਿਲ ਸਨ ਜਿਨਾਂ ਵਿੱਚ ਗੁਰਤੇਜ ਮਾਨ ,ਸਾਜਨ ਕੋਹਿਨੂਰ ,ਦੀਪਿਕਾ,ਹਰਸ਼ੀਤਾ ( ਜਿਨਾਂ ਨੇ ਇੱਕੋ ਨਾਟਕ ਵਿੱਚ ਹੀ ਵੱਖ ਵੱਖ ਕਿਰਦਾਰ ਬੜੇ ਸ਼ਾਨਦਾਰ ਤਰੀਕੇ ਨਾਲ ਨਿਭਾਏ )ਤੇ ਦਕਸ਼ਬੀਰ (ਛੋਟਾ ਦਲੀਪ) ਨੇ ਅਦਾਕਾਰੀ ਕੀਤੀ ।ਇਸ ਦਾ ਸੰਗੀਤ ਕੁਸ਼ਾਗਰ ਕਾਲੀਆ ਨੇ ਦਿੱਤਾ ।
ਇਸ ਨਾਟਕ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ ਜਿਨਾਂ ਵਿੱਚ ਖ਼ਾਸ ਤੌਰ ਤੇ ਨਿਰਦੇਸ਼ਕ ਉਦੇ ਪ੍ਰਤਾਪ ਸਿੰਘ (ਫ਼ਿਲਮ ਸ਼ਾਯਰ)ਡਾ.ਹਰਭਜਨ ਸਿੰਘ ਭਾਟੀਆ , ਡਾ. ਰਵਿੰਦਰ ,ਅਨੀਤਾ ਦੇਵਗਨ, ਹਿਰਦੇਪਾਲ ਸਿੰਘ , ਲੇਖਕ ਜਗਦੀਪ ਵੜਿੰਗ ,ਅਦਾਕਾਰ ਦੀਪਕ ,ਪ੍ਰਿੰ ਗੁਰਪ੍ਰੀਤ ਕੋਰ,ਡਾ.ਅਰਵਿੰਦਰ ਕੋਰ ਧਾਲੀਵਾਲ ,ਦਵਿੰਦਰ ਦੀਦਾਰ,ਪ੍ਰੋ. ਸਰਬਜੋਤ ਸਿੰਘ ਬਹਿਲ, ਜੀਨਾਂ ਸਿੰਘ , ਗੁਰਦੇਵ ਸਿੰਘ ਮਹਿਲਾਂਵਾਲਾ , ਪਵਨਦੀਪ ,ਡਾ.ਇਕਬਾਲ ਕੋਰ ਸੌਂਦ,ਰਮੇਸ਼ ਯਾਦਵ,ਭੁਪਿੰਦਰ ਸਿੰਘ ਸੰਧੂ ,ਹੀਰਾ ਸਿੰਘ ਰੰਧਾਵਾ ,ਸੁਮੀਤ ਸਿੰਘ , ਵਿਪਨ ਧਵਨ,ਆਦਿ ਸ਼ਾਮਿਲ ਸਨ ।