ਲੁਧਿਆਣਾ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਨੇ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤੀ ਜੋ ਚੰਗੀ ਗੱਲ ਹੈ,ਪਰ ਇਸ ਛੁੱਟੀ ਦੇ ਬਾਵਜੂਦ ਮਜ਼ਦੂਰ ਦਿਹਾੜੀਦਾਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਦਿਹਾੜੀ ਲਾਈ ਤੇ ਅਫ਼ਸਰਸ਼ਾਹੀ ਨੇ ਛੁੱਟੀ ਦਾ ਪੂਰਾ ਅਨੰਦ ਮਾਣਿਆਂ, ਪੰਜਾਬ ਦੇ ਇਨ੍ਹਾਂ ਮਜ਼ਦੂਰਾਂ ਨੂੰ ਛੁੱਟੀ ਨਾਲ ਕੋਈ ਵਾਸਤਾ ਨਹੀਂ ? ਸਗੋਂ ਮਜ਼ਦੂਰਾਂ ਨੇ ਛੁੱਟੀ ਹੋਣ ਦੇ ਬਾਵਜੂਦ ਰੋਜ਼ਾਨਾ ਦੇ ਰੋਟੀਨ ਮੁਤਾਬਕ ਸ਼ਹਿਰ ਦੇ ਬਜ਼ਾਰਾਂ’ਚ ਲਾਈਨਾਂ ਲਾ ਕੇ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਦਿਹਾੜੀ ਲਾਈ ਤੇ ਸਰਕਾਰਾਂ ਨੂੰ ਦਿਹਾੜੀਦਾਰਾਂ ਦੀਆਂ ਬਣਦੀਆਂ ਹੱਕੀ ਮੰਗਾ ਨਾਂ ਮੰਨਣ ਲਈ ਰੱਜ ਕੇ ਕੋਸਿਆਂ, ਜਦੋਂ ਕਿ ਮਜ਼ਦੂਰ ਦਿਵਸ ਦੀ ਛੁੱਟੀ ਦਾ ਪੰਜਾਬ ਦੀ ਅਫ਼ਸਰਸ਼ਾਹੀ ਨੇ ਖੂਬ ਅਨੰਦ ਮਾਣਿਆਂ ਤੇ ਮੌਜਾਂ ਕੀਤੀਆਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਜ਼ਦੂਰ ਦਿਵਸ ਤੇ ਛੁੱਟੀ ਹੋਣ ਦੇ ਬਾਵਜੂਦ ਜਗਰਾਵਾਂ ਲੁਧਿਆਣਾ ਦੇ ਮਜ਼ਦੂਰਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਦਿਹਾੜੀ ਲਾਉਣ ਤੇ ਅਫ਼ਸਰਸ਼ਾਹੀ ਵੱਲੋਂ ਛੁੱਟੀ ਮਨਾਉਣ ਵਾਲੇ ਵਰਤਾਰੇ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਭਾਈ ਖਾਲਸਾ ਨੇ ਕਿਹਾ ਛੁੱਟੀ ਹੋਣ ਦੇ ਬਾਵਜੂਦ ਮਜ਼ਦੂਰਾਂ ਵੱਲੋਂ ਜਦੋਂ ਜਗਰਾਵਾਂ ਵਿਖੇ ਮਜ਼ਦੂਰ ਚੌਕ’ਚ ਹੱਥ ਵਿੱਚ ਰੋਟੀ ਦੇ ਡੱਬੇ ਤੇ ਕੰਮ ਕਰਨ ਵਾਲੇ ਸਾਜੋ ਸਮਾਨ ਨਾਲ ਇਥੇ ਵੇਖਿਆ ਤਾਂ ਪੱਤਰਕਾਰਾਂ ਨੇ ਇਨ੍ਹਾਂ ਨੂੰ ਸਵਾਲ ਕੀਤਾ ਕਿ ਅੱਜ ਤਾਂ ਮਜ਼ਦੂਰ ਦਿਵਸ ਤੇ ਪੰਜਾਬ ਸਰਕਾਰ ਨੇ ਛੁੱਟੀ ਕੀਤੀ ਹੋਈ ਹੈ, ਤਾਂ ਉਹਨਾਂ ਗਰੀਬ ਦਿਹਾੜੀਦਾਰ ਮਜ਼ਦੂਰਾਂ ਨੇ ਭਰੇ ਮਨ ਨਾਲ ਕਿਹਾ ਕਿ ਦਿਹਾੜੀ ਨਾਂ ਲਾਵਾਂਗੇ ਤਾਂ ਅਤ ਦੀ ਮੰਗਹਾਈ’ਚ ਆਪਣੇ ਬੱਚਿਆਂ ਦਾ ਪੇਟ ਕੇਵੇ ਭਰਾਂਗੇ, ਭਾਈ ਖਾਲਸਾ ਨੇ ਦੱਸਿਆ ਉਹਨਾਂ ਨੇ ( ਦਿਹਾੜੀਦਾਰ ਮਜ਼ਦੂਰਾਂ) ਸਮੂਹ ਸਰਕਾਰਾਂ ਨੂੰ ਜਮਦੂਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਨਾਂ ਪ੍ਰਵਾਨ ਕਰਨ ਦਾ ਵੱਡਾ ਦੋਸ਼ ਲਾਇਆ, ਉਹਨਾਂ ਕਿਹਾ ਇਸ ਕੌਮਾਂਤਰੀ ਮਜ਼ਦੂਰ ਦਿਵਸ਼ ਤੇ ਅਸੀਂ ਸ਼ਹੀਦ ਹੋਏ ਕੌਮਾਂਤਰੀ ਮਜ਼ਦੂਰਾਂ ਨੂੰ ਯਾਦ ਤੇ ਸਲਾਮ ਕਰਦੇ ਹੋਏ ਸਥਾਨਕ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਜਿਵੇਂ ਸਰਕਾਰਾਂ ਹੋਰਨਾਂ ਲੋਕਾਂ ਨੂੰ ਸਫਲਾ ਦਾ ਨੁਕਸਾਨ ਹੋਣ, ਖੁਦ ਗਸੀਆ ਕਰਨ ਵਾਲਿਆਂ ਨੂੰ ਮੁਵਾਜਾ ਦਿੰਦੀ ਹੈ ਉਸੇ ਹੀ ਤਰਜ਼ ਤੇ ਰੇਲਾਂ,ਸੜਕਾਂ, ਸਕੂਲ, ਹਸਪਤਾਲ ਬਿਲਡਿੰਗਾ ਤੇ ਹੋਰ ਅਦਾਰੇ ਬਣਾਉਣ ਵਾਲੇ ਮਿਹਨਤੀ ਮਜ਼ਦੂਰਾਂ ਨੂੰ ਵੀ ਕੋਈ ਹਾਦਸਾ ਹੋਣ ਸਮੇਂ ਮੁਵਾਜਾ ਆਦਿ ਦੇਣ ਦੀ ਲੋੜ ਤੇ ਜ਼ੋਰ ਦੇਵੇ, ਉਹਨਾਂ ਕਿਹਾ ਸਾਡੇ ਮਜ਼ਦੂਰ ਭਰਾਵਾਂ ਨੂੰ ਤਾਂ ਦਿਹਾੜੀ ਵੀ ਸਰਕਾਰੀ ਰੇਟ ਤੇ ਨਹੀਂ ਦਿੱਤੀ ਜਾਂਦੀ, ਭਾਈ ਖਾਲਸਾ ਨੇ ਮਜ਼ਦੂਰਾਂ ਦੇ ਹਵਾਲੇ ਨਾਲ ਦੱਸਿਆ ਜਦੋਂ ਕੋਈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਧਰਨਾ ਜਾ ਹੋਰ ਰੋਸ ਮੁਜ਼ਾਹਰੇ ਆਦਿ ਕਰਦੇ ਹਨ, ਤਾਂ ਸਰਕਾਰਾਂ ਤੁਰੰਤ ਉਹਨਾਂ ਦੀ ਮੰਗਾਂ ਮੰਨਣ ਲਈ ਗੱਲਬਾਤ ਕਰਨ ਤਿਆਰ ਹੋ ਜਾਂਦੀਆਂ ਹਨ ,ਪਰ ਜਦੋਂ ਮਜ਼ਦੂਰ ਦਿਹਾੜੀਦਾਰ ਬੇਰੁਜ਼ਗਾਰ ਆਪਣੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾਉਂਦੇ ਹਨ ,ਤਾਂ ਉਨ੍ਹਾਂ ਨਾਲ ਗੱਲਬਾਤ ਕਰਨੀ ਤਾਂ ਦੂਰ ਦੀ ਗੱਲ ਹੈ, ਸਗੋਂ ਪੁਲਿਸ ਹੀ ਉਨ੍ਹਾਂ ਨੂੰ ਡਾਂਗਾਂ ਮਾਰ ਮਾਰ ਕੇ ਜ਼ਖ਼ਮੀ ਕਰ ਦਿੰਦੀ ਹੈ, ਉਨ੍ਹਾਂ ਕਿਹਾ ਇਸ ਕਰਕੇ ਸਾਨੂੰ ਮਜ਼ਦੂਰ ਦਿਵਸ ਤੇ ਛੁੱਟੀ ਦਾ ਕੋਈ ਫਾਇਦਾ ਨਹੀਂ ,ਅਤੇ ਨਾਂ ਹੀ ਅਸੀਂ ਛੁੱਟੀ ਕਰ ਸਕਦੇ ਹਾਂ, ਕਿਉਂਕਿ ਛੁੱਟੀ ਕਰਕੇ ਅਸੀਂ ਆਪਣੇ ਬੱਚਿਆਂ ਦਾ ਪੇਟ ਕੇਵੇ ਭਰਾਂਗੇ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੌਮਾਂਤਰੀ ਮਜ਼ਦੂਰ ਦਿਵਸ ਤੇ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਮਜ਼ਦੂਰਾਂ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ,, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਜ਼ਦੂਰ ਦਿਵਸ ਤੇ ਛੁੱਟੀ ਕਰਨ ਦੇ ਨਾਲ ਨਾਲ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਜਿਵੇਂ ਹਰ ਮਜ਼ਦੂਰ ਦਾ ਸਰਕਾਰੀ ਕਾਰਡ ਬਣਾਉਣ,ਮਜਦੂਰੀ ਮੌਕੇ ਜਾਨ ਗੁਵਾਉਣ ਵਾਲਿਆਂ ਨੂੰ ਢੁਕਵਾਂ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ, ਕੁਦਰਤੀ ਕਹਿਰ ਸਮੇਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਨਾਲ ਨਾਲ ਨਾਲ ਮਜ਼ਦੂਰਾਂ ਨੂੰ ਵੀ ਦੇਣ, ਨਰੇਗਾ ਕਾਮਿਆਂ ਦੀ ਦਿਹਾੜੀ 900 ਰੁਪਏ ਕਰਨ ਤੇ ਪੰਜ ਪੰਜ ਮਰਲੇ ਦੇ ਪਲਾਟ ਦੇਣ ਆਦਿ ਵਰਗੀਆਂ ਬਹੁਤ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰੇ, ਭਾਈ ਖਾਲਸਾ ਨੇ ਕਿਹਾ ਫਿਰ ਤਾਂ ਮਜ਼ਦੂਰ ਦਿਵਸ ਤੇ ਛੁੱਟੀ ਕਰਨ ਦੀ ਸਰਕਾਰ ਦੀ ਕੋਈ ਤੁਕ ਬਣ ਜਾਂਦੀ ਹੈ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਲਖਵਿੰਦਰ ਸਿੰਘ ਰਾਜਿਸਥਾਨ, ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ, ਭਾਈ ਗੁਰਜਸਪਰੀਤ ਸਿੰਘ ਮਜੀਠਾ, ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।


