ਦੇਸ਼ ਦੇ ਬੀਤੇ 75 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਮੋਦੀ ਸਰਕਾਰ ਤੋਂ ਸਭ ਤੋਂ ਵੱਡਾ ਖਤਰਾ-ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)– ਫੈਜਪੁਰਾ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਮੋਦੀ ਦੇ ਫਾਸ਼ੀਵਾਦ ਨੂੰ ਭਾਂਜ ਦੇਣ ਲਈ ਸੰਵਿਧਾਨ ਬਚਾਓ, ਲੋਕਤੰਤਰ ਬਚਾਓ ਅਤੇ ਦੇਸ ਬਚਾਓ ਐਪ ਦੇ ਨਾਹਰੇ ਹੇਠ ਕੰਨਵੈਨਸਨ ਕੀਤੀ ਗਈ ਜਿਸ ਦੀ ਪ੍ਰਧਾਨਗੀ ਦਲਬੀਰ ਭੋਲਾ ਮਲਕਵਾਲ, ਸੁਨੀਤਾ ਕੰਗ ਅਤੇ ਕਸ਼ਮੀਰ ਕੌਰ ਮੂਲਿਆਂਵਾਲ ਵਲੋਂ ਸਾਂਝੇ ਤੌਰ ਤੇ ਕੀਤੀ।ਇਸ ਸਮੇਂ ਬੋਲਦਿਆਂ ਮਜ਼ਦੂਰ ਆਗੂ ਵਿਜੇ ਸੋਹਲ, ਗੁਲਜ਼ਾਰ ਸਿੰਘ ਭੁੰਬਲੀ, ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਦੇਸ ਦੇ ਬੀਤੇ 75 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਸ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਮੋਦੀ ਸਰਕਾਰ ਤੋਂ ਸਭ ਤੋਂ ਵਡਾ ਖੱਤਰਾ ਉਤਪੰਨ ਹੋਇਆ ਹੈ। ਮੋਦੀ ਸਰਕਾਰ ਨੇ ਬੜੀ ਤੇਜ਼ੀ ਨਾਲ ਦੇਸ਼ ਦੀ ਅਫ਼ਸਰਸ਼ਾਹੀ ਨੂੰ ਡਰਾਉਣ, ਫੌਜ ਅਤੇ ਅਰਧਸੈਨਿਕ ਬਲਾਂ ਅੰਦਰ ਰਾਜਨੀਤਕ ਘੁਸਪੈਠ ਕਰਨ, ਨਿਆਂਪਾਲਿਕਾ ਦੇ ਕੰਮ ਕਾਜ ਵਿਚ ਦਖ਼ਲ ਦੇਣ, ਚੋਣ ਕਮਿਸ਼ਨ,ਸੀ ਬੀ ਆਈ,ਈ ਡੀ ਸਮੇਤ ਸਮੁੱਚੇ ਆਜਾਦਾਨਾ ਸੰਵਿਧਾਨਕ ਅਦਾਰਿਆਂ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਣ ਦਾ ਕੰਮ ਕੀਤਾ ਹੈ ਜ਼ੋ ਲਗਾਤਾਰ ਜਾਰੀ ਹੈ। ਮੋਦੀ ਸਰਕਾਰ ਤਹਿ ਸ਼ੁਦਾ ਤਰੀਕੇ ਨਾਲ ਆਪਣੇ ਵਿਰੋਧੀਆਂ ਉਪਰ ਗੈਰ ਸੰਵਿਧਾਨਕ ਹਮਲੇ ਕਰ ਰਹੀ ਹੈ। ਆਗੂਆਂ ਮੋਦੀ ਸਰਕਾਰ ਉਪਰ ਦੋਸ ਲਾਏ ਕਿ ਭਾਜਪਾ ਅਤੇ ਆਰ ਐਸ ਐਸ ਨੇ ਦੇਸ ਵਿਚ ਅਣ ਐਲਾਨੀ ਐਮਰਜੰਸੀ ਲਗਾ ਰਖੀਂ ਹੈ ਤਾਂ ਜੋ ਹਰ ਹੀਲੇ 2024 ਦੀਆਂ ਚੋਣਾਂ ਵਿੱਚ ਉਸ ਵਲੋਂ ਜੇਤੂ ਹੋਇਆ ਜਾਵੇ ਪਰ ਭਾਰਤ ਦੀ ਜਨਤਾ ਭਾਜਪਾ ਅਤੇ ਆਰ ਐਸ ਐਸ ਦੇ ਇਨ੍ਹਾਂ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ। ਕੰਨਵੈਨਸਨ ਨੇ ਸੱਦਾ ਦਿੱਤਾ ਕਿ ਦੇਸ ਨੂੰ ਮੋਦੀ ਦੇ ਫਾਸ਼ੀਵਾਦ ਤੋਂ ਬਚਾਉਣ ਲਈ ਭਾਰਤ ਦੀ ਆਮ ਜਨਤਾ ਨੂੰ ਇੰਡੀਆ ਗਠਜੋੜ ਦੇ ਹੱਕ ਵਿੱਚ ਭੁਗਤਣਾ ਚਾਹੀਦਾ ਹੈ।ਇਸ ਸਮੇਂ ਅਸ਼ਵਨੀ ਲੱਖਣ ਕਲਾਂ, ਬਚਨ ਸਿੰਘ ਤੇਜਾ ਕਲਾਂ, ਕੁਲਦੀਪ ਰਾਜੂ, ਬਲਜੀਤ ਸਿੰਘ ਮਰੜ, ਰਮਨਪ੍ਰੀਤ ਪਿਡੀ, ਗੁਰਦੀਪ ਸਿੰਘ ਕਾਮਲਪੁਰਾ,ਸੁਖਵੰਤ ਸਿੰਘ ਹਜਾਰਾ, ਸੋਨੀਆ ਚਗੋਵਾਲ ਅਤੇ ਛਿਦੀ ਹਕੀਮਪੁਰ ਹਾਜ਼ਰ ਸਨ