ਪਿੰਡ ਭੂੰਦੜੀ ਵਿਖੇ ਲੱਗ ਰਹੀ ਫੈਕਟਰੀ ਦੇ ਵਿਰੋਧ ਵਿੱਚ ਕਿਸਾਨਾ ਵੱਲੋਂ ਦਿੱਤਾ ਜਾ ਰਿਹਾ ਧਰਨਾ 10ਵੇਂ ਦਿਨ ਵੀ ਜਾਰੀ

ਮਾਲਵਾ

ਜਗਰਾਓਂ, ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)– ਜਗਰਾਊਂ ਦੇ ਪਿੰਡ ਭੂੰਦੜੀ ਵਿਖੇ ਲੱਗ ਰਹੀ ਫੈਕਟਰੀ ਦੇ ਵਿਰੋਧ ਵਿੱਚ ਕਿਸਾਨਾ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਤੋਂ ਇਸ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਅੱਜ ਇਹ ਧਰਨਾ 10ਵੇਂ ਦਿਨ ਪ੍ਰਵੇਸ਼ ਹੋ ਗਿਆ ਹੈ। ਪਰ ਸਰਕਾਰ ਦੇ ਕੰਨਾਂ ਦੇ ਜੂੰ ਨਹੀਂ ਸਿਰਕ ਰਹੀ ਹੈ।

ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਬੁਲਾਰਿਆ ਡਾ.ਸੁਖਦੇਵ ਸਿੰਘ ਭੂੰਦੜੀ ,ਤੇਜਿੰਦਰ ਸਿੰਘ,ਗੁਰਜੀਤ ਸਿੰਘ,ਅਮਰੀਕ ਸਿੰਘ,ਜਗਤਾਰ ਸਿੰਘ,ਹਰਪ੍ਰੀਤ ਸਿੰਘ ਹੈਪੀ, ਭਿੰਦਰ ਸਿੰਘ,ਬਾਬਾ ਸੁਚਾ ਸਿੰਘ,ਸੂਬੇਦਾਰ ਕਾਲਾ ਸਿੰਘ ਤੇ ਦਲਜੀਤ ਸਿੰਘ ਤੂਰ ਨੇ ਕਿਹਾ ਕਿ ਅਜ ਗੈਸ ਫੈਕਟਰੀ ਵਿਰੋਧੀ ਧਰਨਾ ਛੇਵੇ ਦਿਨ ਚ ਦਾਖਲ ਹੋ ਗਿਆ ਹੈ। ਅੱਜ ਵਖ ਵਖ ਬੁਲਾਰਿਆ ਜਸਵੰਤ ਸਿੰਘ ਭਟੀਆ,ਬੀ.ਕੇ.ਯੂ.(ਉਗਰਾਹਾ)ਤਰਕਸ਼ੀਲ ਸੁਸਾਇਟੀ ਦੇ ਕੰਵਲਜੀਤ ਬੁਚਕਰ,ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ)ਦੇ ਜਸਵੀਰ ਸਿੰਘ ਸੀਰਾ,ਮੱਖਣ ਸਿੰਘ,ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜਿਲਾ ਆਗੂ ਸੁਦਾਗਰ ਸਿੰਘ ਘੁਡਾਣੀ ਤੇ ਦਵਿੰਦਰ ਸਿੰਘ ਕਨੇਡਾ ਨੇ ਸੰਬੋਧਨ ਕਰਦਿਆ ਕਿਹਾ ਅਜ ਦਾ ਇਹ ਲੋਟੂ ਪ੍ਰਬੰਧ ਵਡੇ ਵਡੇ ਸਰਮਾਏਦਾਰ ਕਾਰਪੋਰੇਟਾ ਨੂੰ ਲੋਕਾ ਦੀ ਜਮੀਨ ਜਾਇਦਾਦ ਨੂੰ ਕੌਡੀਆਂ ਦੇ ਭਾਅ ਵੇਚ ਰਿਹਾ ਹੈ।ਉਥੇ ਲੋਕਾ ਦੀ ਜਾਨ.ਮਾਲ ਦੀ ਖੌ ਬਣਨ ਵਾਲੀਆ ਫੈਕਟਰੀਆਂ ਲਾਕੇ ਪੂੰਜੀਪਤੀਆਂ ਨੂੰ ਵਡੀਆ ਸਬਸਿਡੀਆਂ ਦੇਕੇ ਲੋਕਾ ਦੀ ਖੂਨ ਪਸੀਨੇ ਦੀ ਕਮਾਈ ਨੂੰ ਰੋੜ ਰਿਹਾ ਹੈ।ਪ੍ਰਦੂਸ਼ਿਤ ਗੈਸ ਫੈਕਟਰੀ ਜਿਥੇ ਪਾਣੀ,ਹਵਾ ਖਰਾਬ ਕਰਕੇ ਬਦਬੂ ਫਲਾਏਗੀ ਉਥੇ ਬਲਾਸਟ ਹੋ ਕੇ ਲੋਕਾ ਦੀ ਜਾਨ ਦਾ ਖੌ ਬਣੇਗੀ। ਮੇਵਾ ਸਿੰਘ ਅਨਜਾਣ ਨੇ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਗੀਤ ਗਾ ਕੇ ਲੋਕਾ ਨੂੰ ਚੇਤਨ ਕੀਤਾ ।ਲੰਗਰ ਪਾਣੀ ਦੀ ਸੇਵਾ ਵਿਚ ਜਗਰਾਜ ਸਿੰਘ ਬੋਪਾਰਾਏ,ਗੁਰਮੇਲ ਸਿੰਘ ਚੀਮਨਾ ,ਆਤਮਾ ਸਿੰਘ ਸਵੱਦੀ,ਅਮਰ ਸਿੰਘ ਹਠੂਰ ,ਜਗਮੋਹਨ ਸਿੰਘ ਗਿਲ,ਰਛਪਾਲ ਸਿੰਘ ਤੂਰ ਆਦਿ ਨੇ ਪੂਰਾ ਹਿਸਾ ਪਾਇਆ।

Leave a Reply

Your email address will not be published. Required fields are marked *