ਜਗਰਾਉਂ, ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ)– ਅੱਜ ਜਗਰਾਉਂ ਦੇ ਗੁਰਦੁਵਾਰਾ ਸ਼੍ਰੋਮਣੀ ਸਹੀਦ ਬਾਬਾ ਜੀਵਨ ਸਿੰਘ ਮਿਸਲ ਸ਼ਹੀਦ ਬਾਬਾ ਆਲਮ ਸਿੰਘ ਜੀ ਨੱਚਣਾ ਤਰਨਾਦਲ ਦੇ ਦੂਸਰੇ ਸਹੀਦੀ ਸਮਾਗਮ ਨੂੰ ਸਮਰਪਤ ਨਿਹੰਗ ਸਿੰਘਾ ਵੱਲੋ ਸਾਨਦਾਰ ਮਹੱਲਾ ਮੁਖ ਪਰਬੰਧਕ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਸਮੇਤ ਸਥਾਨਕ ਸੰਗਤਾ ਦੇ ਸੰਯੋਗ ਅਤੇ ਸਮਾਗਮ’ਚ ਵਿਸੇਸ ਤੋਰ ਤੇ ਪਹੁੰਚੇ ਦਸਮੇਸ ਤਰਨਾਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ’ਚ ਕੱਢਿਆਂ ਗਿਆ ਤੇ ਨੌਜਵਾਨ ਪੀੜੀ ਨੂੰ ਖਾਲਸਾਈ ਜੰਗ ਜੂੰ ਪੁਰਾਤਨ ਖੇਡਾ ਨਾਲ ਜੋੜਿਆਂ ਗਿਆ,ਮਹੱਲਾ ਖੇਡਣ ਵਾਲਿਆਂ,ਧਾਰਮਿਕ ਬੁਲਾਰਿਆਂ ਤੇ ਹੋਰ ਸਨਮਾਨਯੋਗ ਜਥੇਦਾਰ ਸਾਹਿਬਾਨਾ ਤੋਂ ਈਲਾਵਾ ਸੰਤਾਂ ਮਹਾਪੁਰਸਾਂ ਦਾ ਸਨਮਾਨ ਦਸਮੇਸ ਤਰਨਾਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਅਤੇ ਸਮਾਗਮ ਦੇ ਮੁਖ ਪਰਬੰਧਕ ,ਤਰਨਾਦਲ ਸਹੀਦ ਬਾਬਾ ਆਲਮ ਸਿੰਘ ਨੱਚਣਾ ਦੇ ਮੁਖੀ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਵੱਲੋਂ ਸਾਝੇਂ ਤੋਰ ਤੇ ਕੀਤਾ ਗਿਆ ,ਦੇਗਾ ਸਰਦਾਈਆ ਤੇ ਹੋਰ ਅਤੁੱਟ ਲੰਗਰ ਵਰਤਾਏ ਗਏ ।
ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿੱਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮਾਂ ਦੀਆਂ ਹਾਜਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪਰੈਸ ਬਿਆਨ ਰਾਹੀ ਦਿੱਤੀ, ਉਹਨਾਂ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਦੇ ਹਵਾਲੇ ਨਾਲ ਦੱਸਿਆ ਕਿ ਸਮਾਗਮ ਦੇ ਸਬੰਧ ਵਿੱਚ ਪਰਸੋਂ ਦੇ ਰੋਜ ਤੋਂ ਗੁਰਦੁਵਾਰਾ ਸਾਹਿਬ ਵਿਖੇ ਰੱਖੇ ਗਏ ਅਖੰਡਪਾਠ ਸਾਹਿਬ ਦੇ ਅਜ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਧਾਰਮਿਕ ਬੁਲਾਰਿਆਂ ਨੇ ਸਹੀਦ ਬਾਬਾ ਜੀਵਨ ਸਿੰਘ ਦੇ ਜੀਵਨ ਇਤਿਹਾਸ ਤੇ ਸਹੀਦੀ ਬਾਰੇ ਚਾਨਣਾ ਪਾਇਆਂ ,ਉਸ ਤੋ ਉਪਰੰਤ ਨਿਹੰਗ ਸਿੰਘਾਂ ਵੱਲੋਂ ਆਪਣੇ ਆਪਣੇ ਘੋੜਿਆਂ ਤੇ ਸਵਾਰ ਨੇਜੇ,ਬਰਛੇ,ਬਰਛੀਆਂ ਖੰਡੇ,ਕਿਰਪਾਨਾ ਤੇ ਹੋਰ ਰਵਾਇਤੀ ਜੰਗ ਜੂੰ ਹਥਿਆਰਾ ਨਾਲ ਲੈਸ ਹੋ ਕੇ ਦਸਮੇਸ ਤਰਨਾਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਦੀ ਅਗਵਾਈ’ਚ ਕਈ ਬਜਾਰਾਂ ਤੋਂ ਹੁੰਦੇ ਹੋਏ ਅਗਵਾੜ ਡਾਲਾ ਜਗਰਾਵਾ ਦੀ ਖੁੱਲੀ ਡਰਾਉਡ’ਚ ਪਹੁੱਚੇ ,ਜਿਥੇ ਨਿਹੰਗ ਸਿੰਘ ਫੌਜਾਂ ਵੱਲੋਂ ਗੌੜ ਸਵਾਰੀ,ਨੇਜਾਬਾਜੀ,ਗਤਕਾਬਾਜੀ ,ਪੈਤੜੇ ਕੱਢਣੇ,ਦੋ ਦੋ ਤਿੰਨ ਤਿੰਨ ਨੰਗੀਆਂ ਕਿਰਪਾਨਾਂ ਦੇ ਜੌਹਰ ਦੁਖਾਉਣ ਦੇ ਨਾਲ ਨਾਲ ਕਈ ਤਰਾਂ ਦੀਆਂ ਖਾਲਸਾਈ ਜੰਗ ਜੂੰ ਖੇਡਾ ਦਾ ਪਰਦਰਸਨ ਕਰਕੇ ਨੌਜਵਾਨ ਪੀੜੀ ਨੂੰ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆਂ, ਮੁਹੱਲਾ ਖੇਡਣ ਵਾਲਿਆਂ ਨੂੰ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਮੁਖੀ ਦਸਮੇਸ ਤਰਨਾਦਲ ਤੇ ਜਥੇਦਾਰ ਸੁਖਦੇਵ ਸਿੰਘ ਲੋਪੋ ਵੱਲੋਂ ਸਾਝੇ ਤੌਰ ਤੇ ਕੀਤਾ ਗਿਆ , ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਮੁਖੀ ਦਸਮੇਸ ਤਰਨਾਦਲ,ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਮੁਖੀ ਸਹੀਦ ਬਾਬਾ ਆਲਮ ਸਿੰਘ ਨੱਚਣਾ ਤਰਨਾਦਲ ਤੋਂ ਈਲਾਵਾ ਜਥੇ ਬਾਬਾ ਜੱਜਾ ਚੜਿਕ,ਗਰੰਥੀ ਸਮਸੇਰ ਸਿੰਘ,ਪਰਧਾਨ ਪਰੀਤਮਪਾਲ ਸਿੰਘ,ਅਵਤਾਰ ਸਿਘ ਬਿਲਾ,ਬਾਬਾ ਬੱਗਾ ਸਿੰਘ ਨਾਨਕਸਰ,ਬਾਬਾ ਲਖਬੀਰ ਸਿੰਘ ਭੈਣੀ ਤੋਂ ਈਲਾਵਾ ਸੈਕੜੇ ਜਥੇਦਾਰ ਸਾਹਿਬਾਨ,ਨਿਹੰਗ ਸਿਘ ਫੌਜਾ ਸਮੇਤ ਕਈ ਧਾਰਮਿਕ, ਸਿਆਸੀ ਸਮਾਜਕ ਆਗੂਆਂ ਵੱਲੋਂ ਹਾਜਰੀ ਲਵਾਈ ਗਈ , ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।