ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)– ਦੇਸ ਦੀ ਉੱਚ ਅਦਾਲਤ ਸਨਮਾਨਯੋਗ ਹਾਈ ਕੋਰਟ ਨੇ ਹਰਿਆਣਾ ਦੀ ਭਾਜਭਾਈ ਖੱਟੜ ਸਰਕਾਰ ਵੱਲੋਂ ਬਲਾਤਕਾਰੀ ਤੇ ਕਤਲਾ ਦੇ ਦੋਸੀ ਪਾਉਣ ਤੋਂ ਬਾਦ ਜੇਲ’ਚ ਸਜਾ ਕੱਟ ਰਹੇ ਡੇਰਾ ਮੁਖੀ ਸੌਦਾ ਸਾਧ ਰਾਮ ਰਹੀਮ ਨੂੰ ਬਿਨਾਂ ਵਜਾ ਤੇ ਗੈਰ ਕਾਨੂਨੀ ਤੌਰ ਤੇ ਬਾਰ-ਬਾਰ ਪਰੌਲ ਦੇਣ ਦਾ ਸਖਤ ਨੋਟਿਸ ਲੈਦਿਆਂ ਸਾਫ ਤੇ ਸਖਤ ਹੁਕਮ ਕਰ ਦਿੱਤੇ ਹਨ, ਕਿ ਭਵਿਖ’ਚ ਨਹੀਂ ਦਿੱਤੀ ਜਾਵੇਗੀ ? ਸਾਧ ਨੂੰ ਪਰੌਲ, ਬਿਨਾਂ( ਹਾਈ ਕੋਰਟ ਦੇ), ਹਾਈ ਕੋਰਟ ਨੇ ਇਹ ਫੈਸਲਾ ਐਸ ਜੀ ਪੀ ਸੀ ਦੀ ਉਸ ਅਪੀਲ ਤੇ ਸੁਣਵਾਈ ਕਰਦਿਆਂ ਕੀਤਾ, ਜਿਸ ਵਿੱਚ ਦੋਸ ਲਾਇਆਂ ਗਿਆਂ ਸੀ ਕਿ ਡੇਰਾ ਮੁਖੀ ਸੌਦਾ ਸਾਧ ਨੂੰ ਬਾਰ ਬਾਰ ਪਰੌਲ ਦੇ ਕੇ ਸਰਕਾਰ ਸਿੱਖਾਂ ਨੂੰ ਚਿੜਾਂ ਰਹੀ ਹੈ, ਕਿਉਕਿ ਇੱਕ ਪਾਸੇ ਤਾਂ ਸਰਕਾਰ ਅਦਾਲਤ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੱਖ ਕੈਦੀਆਂ ਨੂੰ ਬਿਨਾਂ ਵਜਾਂ ਜੇਲਾ’ਚ ਡੱਕੀ ਬੈਠੀ ਹੈ ‘ਤੇ ਦੂਜੇ ਪਾਸੇ ਬਲਾਤਕਾਰੀ ਤੇ ਕਤਲੇ ਦੇ ਸੰਗੀਨ ਦੋਸੀ ਡੇਰੀ ਮੁਖੀ ਨੂੰ ਬਿਨਾਂ ਵਜਾਂ ਬਾਰ ਬਾਰ ਪਰੋਲ ਦੇ ਰਹੀ ਹੈ,ਜੋ ਸਰਕਾਰ ਦੀ ਵੱਡੀ ਧੱਕੇਸਾਹੀ ਤੇ ਬੇਇਨਸਾਫੀ ਹੈ,ਹਾਈ ਕੋਰਟ ਦੇ ਇਸ ਫੈਸਲਾ ਦੀ ਸਿਖਾਂ ਤੇ ਹੋਰ ਇਨਸਾਫ ਪਾਸੰਦ ਲੋਕਾਂ ਵੱਲੋਂ ਸਲਾਘਾ ਅਤੇ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾ ਫੈਸਲਾ ਦੱਸਣ ਦੇ ਨਾਲ ਨਾਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ, ਕਿ ਅਦਾਲਤ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਗੈਰ ਕਾਨੂੰਨੀ ਤੌਰ ਤੇ ਜੇਲਾ’ਚ ਡੱਕੇ ਸਾਰੇ ਸਿੱਖ ਬੰਦੀਆਂ ਨੂੰ ਤੁਰੰਤ ਰਿਆਹ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੇਸ ਦੇ ਨਾਗਰਿਕਾਂ ਨੂੰ ਯੋਕੀਨ ਦੁਵਾਇਆਂ ਜਾ ਸਕੇ ਕਿ ਕਾਨੂੰਨ ਸਭਨਾਂ ਲਈ ਬਰਾਬਰ ਹੈ । ਇਹਨਾਂ ਸਬਦਾ ਦਾ ਪਰਗਟਾਵਾਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਾਨਯੋਗ ਹਾਈਕੋਰਟ ਵੱਲੋਂ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਨੂੰ ਬਾਰ ਬਾਰ ਪਰੋਲ ਦੇਣ ਵਾਲੀ ਵਿੱਡੀ ਨੀਤੀ ਤੇ ਰੋਕ ਲਾਉਣ ਵਾਲੇ ਫੈਸਲੇ ਦੀ ਸਲਾਘਾ ਅਤੇ ਲੰਮੇ ਸਮੇ ਤੋਂ ਗੈਰ ਕਾਨੂੰਨੀ ਜੇਲਾ’ਚ ਬੰਦ ਸਿੱਖ ਕੈਦੀਆਂ ਨੂੰ ਤੁਰੰਤ ਰਿਆਹ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ ,ਉਹਨਾਂ ਭਾਈ ਖਾਲਸਾ ਨੇ ਸਪੱਸਟ ਕੀਤਾ ,ਸਨਮਾਨਯੋਗ ਹਾਈ ਕੋਰਟ ਨੇ ਇਹ ਫੈਸਲਾ ਸੁਣਾਉਦਿਆਂ ਹਰਿਆਣਾ ਦੀ ਭਾਜਭਾਈ ਖੱਟੜ ਸਰਕਾਰ ਨੂੰ ਝਾੜ ਪਾਉਦਿਆਂ ਪੁੱਛਿਆਂ ਕਿ ਡੇਰਾਂ ਮੁਖੀ ਵਰਗੇ ਸੰਗੀਨ ਦੋਸਾ’ਚ ਜੇਲ’ਚ ਬੰਦ ਹੋਰਨਾਂ ਕੈਦੀਆਂ ਨੂੰ ਕਿੰਨੀਆਂ ਪਰੌਲਾ ਦਿੱਤੀਆਂ ਗਈਆਂ ਅਤੇ ਕਿੰਨੀਆਂ ਦਰਦਾਸਤ ਅਜੇ ਪੈਡਿੰਗ ਪਈਆਂ ਹਨ ਜਿੰਨਾਂ ਦੀ ਕੋਈ ਸਾਰ ਨਹੀ ? ਪਰ ਡੇਰਾ ਮੁਖੀ ਨੂੰ ਬਾਰ ਬਾਰ ਪਰੋਲ ਦੇ ਕੇ ਕਾਨੂੰਨ ਦੀਆਂ ਧੱਜੀਆਂ ਕਿਉ ਉੱਡਾ ਰਹੀ ਹੈ ਕੇਂਦਰ ਦੀ ਭਾਈਵਾਲ ਖੱਟੜ ਸਰਕਾਰ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸਨ ਖਾਲਸਾ ਜਿਥੇ ਡੇਰਾ ਮੁਖੀ ਸੌਦਾ ਸਾਧ ਦੀ ਪਰੋਲ ਭਵਿਖ’ਚ ਬੰਦ ਕਰਨ ਵਾਲੇ ਇਤਿਹਾਸਕ ਫੈਸਲੇ ਦੀ ਪੁਰਜੋਰ ਸਬਦਾ’ਚ ਸਲਾਘਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੰਮੇ ਸਮੇਂ ਤੋਂ ਅਦਾਲਤ ਵੱਲੋਂ ਦਿੱਤੀਆਂ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਵੀ ਗੈਰ ਕਾਨੂੰਨੀ ਤੋਰ ਤੇ ਜੇਲਾਂ’ਚ ਡੱਕੇ ਸਾਰੇ ਸਿੱਖ ਕੈਦੀਆਂ ਨੂੰ ਤੁਰੰਤ ਰਿਆਹ ਕੀਤਾ ਜਾਵੇ ਜਿੰਨਾਂ ਕਰਕੇ ਲੰਮੇਂ ਸਮੇਂ ਤੋਂ ਚੰਡੀਗੜ ਦੇ ਬਾਰਡਰ ਤੇ ਕੌਮੀ ਇਨਸਾਫ ਮੋਰਚਾ ਚਲਾਇਆਂ ਜਾ ਰਿਹਾ ਹੈ । ਇਸ ਮੌਕੇ ਭਾਈ ਖਾਲਸਾ ਫੈਡਰੇਸਨ ਪਰਧਾਨ ਨਾਲ ਸੀਨੀ ਮੀਤ ਭਾਈ ਅਮਰਜੀਤ ਸਿੰਘ ਧੂਲਕਾ,ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜਪੁਰ,ਭਾਈ ਸਿੰਦਾ ਸਿੰਘ ਨਿਹੰਗ,ਭਾਈ ਪਿਰਥੀ ਸਿੰਘ ਧਾਰੀਵਾਲ,ਭਾਈ ਗੁਰਦੇਵ ਸਿਘ ਸੰਗਲਾ,ਭਾਈ ਰਛਪਾਲ ਸਿੰਘ,ਭਾਈ ਮਨਜਿੰਦਰ ਸਿੰਘ ਕਮਾਲਕੇ,ਭਾਈ ਦਲੀਪ ਸਿੰਘ ਦਾਰੇਵਾਲ,ਭਾਈ ਗੁਰਜਸਪਰੀਤ ਸਿੰਘ ਮਜੀਠਾ,ਭਾਈ ਦਿਲਬਾਗ ਸਿੰਘ ਬਾਗੀ,ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਭਾਈ ਅਜੈਬ ਸਿੰਘ ਧਰਮਕੋਟ ਆਦਿ ਆਗੂ ਹਾਜਰ ਸਨ ।


