ਆਉਟਸੋਰਸਿੰਗ ਵਰਕਰਾ ਨੂੰ ਰੈਗੂਲਰ ਕਰੇ ਪੰਜਾਬ ਦੀ ਮਾਨ ਸਰਕਾਰ – ਐਡਵੋਕੇਟ ਉੱਡਤ

ਗੁਰਦਾਸਪੁਰ

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਉਟਸੋਰਸਿੰਗ ਵਰਕਰਜ ਯੂਨੀਅਨ ਦੀ ਕਾਨਫਰੰਸ ਸੰਪੰਨ

ਮਾਨਸਾ, ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)– ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਉਟਸੋਰਸਿੰਗ ਵਰਕਰਜ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਗੁਰਦੇਵ ਸਿੰਘ ਨਹਿੰਗ , ਪਵਨ ਕੁਮਾਰ ਤੇ ਸੱਤਪਾਲ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ । ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆਂ ਨੂੰ ਮੌਨ ਧਾਰਨ ਕਰਕੇ ਸਰਧਾਜਲੀ ਭੇਟ ਕੀਤੀ । ਕਾਨਫਰੰਸ ਦਾ ਉਦਘਾਟਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸਮੇ ਦੇ ਹਾਕਮਾ ਨੇ ਨਵਉਦਾਰਵਾਦੀ ਨੀਤੀਆਂ ਲਾਗੂ ਕਰਕੇ ਆਉਟਸੋਰਸਿੰਗ ਵਰਕਰਾ ਦੀ ਨੀਤੀ ਲਿਆਦੀ , ਜਿਸ ਦਾ ਮਕਸਦ ਵਰਕਰਾ ਦੀ ਆਰਥਿਕ ਲੁੱਟ-ਖਸੁੱਟ ਕਰਨ ਤੋ ਸਿਵਾ ਕੁਝ ਨਹੀ । ਉਨ੍ਹਾਂ ਕਿਹਾ ਕਿ ਵਰਕਰਾ ਨੂੰ ਜੱਥੇਬੰਦ ਹੋ ਕੇ ਆਪਣੀਆ ਬੁਨਿਆਦੀ ਮੰਗਾ ਨੂੰ ਮੰਨਵਾਉਣ ਲਈ ਸੰਘਰਸ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ ।
ਐਡਵੋਕੇਟ ਉੱਡਤ ਕਿ ਪੰਜਾਬ ਦੀ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਆਉਟਸੋਰਸਿੰਗ ਵਰਕਰਾ ਨੂੰ ਰੈਗੂਲਰ ਕਰਨ ਦੀ ਗਰੰਟੀ ਦਿੱਤੀ ਸੀ , ਜੋ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰੀ ਨਹੀ ਕੀਤੀ ।
ਇਸ ਮੌਕੇ ਤੇ ਗੁਰਦੇਵ ਸਿੰਘ ਨਹਿੰਗ ਨੂੰ ਪ੍ਰਧਾਨ , ਪਵਨ ਕੁਮਾਰ ਸਕੱਤਰ , ਗੋਗੀ ਸਿੰਘ ਭੀਖੀ , ਸੰਜੂ ਕੁਮਾਰ ਮੀਤ ਪ੍ਰਧਾਨ , ਰਵਿੰਦਰ ਸਿੰਘ , ਰਾਜ ਸਿੰਘ ਸਰਦੂਲਗੜ੍ਹ ਮੀਤ ਸਕੱਤਰ , ਕੁਲਵਿੰਦਰ ਸਿੰਘ ਵਿੱਤ ਸਕੱਤਰ , ਸੋਨੀ ਬਰੇਟਾ , ਜੱਗਾ ਸਿੰਘ ਭੀਖੀ , ਰਾਜੇਸ ਕੁਮਾਰ ਮਾਨਸਾ ਆਦਿ ਚੁਣੇ ਗਏ ।

Leave a Reply

Your email address will not be published. Required fields are marked *