ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਇਥੇ ਫੈਜਪੁਰਾ ਰੋਡ ਬਟਾਲਾ ਦੇ ਲਿਬਰੇਸਨ ਦਫਤਰ ਵਿਖੇ ਸੀ ਪੀ ਆਈ ਐਮ ਐਲ ਦੀ ਸੂਬਾ ਕਮੇਟੀ ਦੀ ਦੋ ਦਿਨਾਂ ਮੀਟਿੰਗ ਰੁਲਦੂ ਸਿੰਘ ਮਾਨਸਾ ਦੀ ਪਰਧਾਨਗੀ ਹੇਠ ਕਰਨ ਪਿਛੋ ਮੀਟਿੰਗ ਦੀ ਕਾਰਵਾਈ ਪਰੈਸ ਨਾਲ ਸਾਝੀ ਕਰਦਿਆਂ ਪਾਰਟੀ ਦੇ ਸੂਬਾ ਸੱਕਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੀਟਿੰਗ ਵਿਚ ਦੇਸ ਦੀ ਮੋਦੀ ਸਰਕਾਰ ਨੂੰ ਦੇਸ ਦੇ ਹਿਤਾ ਦੀ ਰਾਖੀ ਕਰਨ ਵਿਚ ਨਾਕਾਮ ਸਰਕਾਰ ਮੰਨਿਆ ਗਿਆ ਹੈ , ਜਿਸ ਤਰਾਂ ਦੇਸ ਵਿਚ ਬੇਰੁਜਗਾਰੀ ਦੇ ਝੰਬੇ ਹਜਾਰਾਂ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣਾ ਪੈ ਰਿਹਾ ਹੈ ਅਤੇ ਅਮਰੀਕਾ ਵਿਚ ਗੈਰਕਨੂਨੀ ਤੌਰ ਤੇ ਰਹਿ ਰਹੇ ਨੌਜਵਾਨਾਂ ਨੂੰ ਅਮਰੀਕਾ ਦੀ ਟਰੰਪ ਸਰਕਾਰ ਨੇ, ਪਰਧਾਨ ਮੰਤਰੀ ਮੋਦੀ ਵਲੋਂ ਅਮਰੀਕੀ ਰਾਸਟਰਪਤੀ ਟਰੰਪ ਨਾਲ ਮੀਟਿੰਗ ਕਰਨ ਉਪਰੰਤ ਵੀ ਜੇਕਰ ਬੇਇਜਤ ਕਰਕੇ ਭੇਜਣਾ ਜਾਰੀ ਰਖਿਆ ਹੈ ਤਾਂ ਉਸ ਨਾਲ ਦੇਸ ਦੇ ਮਾਨ ਸਨਮਾਨ ਨੂੰ ਲਗੀ ਢਾਹ ਲਈ, ਦੇਸ ਦਾ ਪਰਧਾਨ ਮੰਤਰੀ ਮੋਦੀ ਦੋਸੀ ਹੈ.ਪੰਜਾਬ ਦੀ ਮਾਨ ਸਰਕਾਰ ਦੀ ਕਾਰਗੁਜਾਰੀ ਬਾਰੇ ਵਿਚਾਰ ਕਰਦਿਆਂ ਲਿਬਰੇਸਨ ਦਾ ਨਿਰਨਾ ਹੈ ਕਿ ਮਾਨ ਸਰਕਾਰ ਆਪਣੇ ਤਿੰਨ ਸਾਲ ਦੇ ਸਮੇ ਵਿਚ ਸੱਭ ਤੋ ਨਿਕੰਮੀ ਸਰਕਾਰ ਸਾਬਿਤ ਹੋਈ ਹੈ, ਪੰਜਾਬ ਵਿਚ ਨਸਿਆ ਅਤੇ ਅਮਨ ਕਨੂੰਨ ਦੀ ਹਾਲਤ ਸੁਧਰਨ ਦੀ ਬਿਜਾਏ ਲਗਾਤਾਰ ਬਦਤਰ ਹੋਈ ਜਾ ਰਹੀ ਹੈ,ਸਰਕਾਰ ਅਮਨ ਕਨੂੰਨ ਦੇ ਬੁਨਿਆਦੀ ਕਾਰਣਾ ਤੇ ਗੌਰ ਕਰਨ ਦੀ ਬਿਜਾਏ ਅਮਨ ਕਨੂੰਨ ਨੂੰ ਸੁਧਾਰਨ ਲਈ ਉਤਰ ਪਰਦੇਸ ਦੇ ਮੁਖ ਮੰਤਰੀ ਯੋਗੀ ਅਦਿਤਿਆ ਨਾਥ ਦੇ ਰਸਤੇ ਤੇ ਤੁਰ ਪਈ ਹੈ, ਬੀਤੇ ਸਮੇ ਵਿਚ ਕਲਾਨੌਰ ਦੇ ਪਿੰਡਾਂ ਦੇ ਤਿੰਨ ਨੌਜਵਾਨਾਂ ਦੇ ਯੂ ਪੀ ਵਿਚ ਕੀਤੇ ਪੁਲਸ ਮੁਕਾਬਲੇ ਵਿਚ ਮਾਰਨ ਤੋਂ ਬਾਅਦ ਹੁਣ ਬਟਾਲਾ ਪੁਲਸ ਵਲੋਂ ਗੈਗਸਟਰ ਦਸੇ ਜਾ ਰਹੇ ਮੋਹਿਤ ਵਾਸੀ ਬੋਧੇ ਦੀ ਖੂਹੀ, ਬਟਾਲਾ ਵਾਸੀ ਨੂੰ ਹਥਿਆਰਾ ਦੀ ਰਿਕਵਰੀ ਕਰਨ ਲਈ ਲਿਜਾਣ ਸਮੇ ਉਸ ਵਲੋਂ ਪੁਲਸ ਤੇ ਹਮਲਾ ਕਰ ਦੇਣ ਤੋਂ ਬਾਅਦ ਪੁਲਸ ਦੁਆਰਾ ਮਾਰੇ ਜਾਣ ਦੀ ਪੁਲਸ ਕਹਾਣੀ ਮੁਢਲੇ ਤੌਰ ਤੇ ਸੱਕੀ ਲਗਦੀ ਹੈ. ਲਿਬਰੇਸਨ ਨੇ ਇਸ ਪੁਲਸ ਮੁਕਾਬਲੇ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ ਹੈ. ਲਿਬਰੇਸਨ ਨੇ ਮਾਨ ਸਰਕਾਰ ਤੇ ਦੋਸ ਲਾਇਆ ਕਿ ਪੰਜਾਬ ਵਿਚ ਬੇਅੰਤ ਸਰਕਾਰ ਤੋਂ ਬਾਅਦ ਮਾਨ ਸਰਕਾਰ ਦੇ ਸਮੇ ਹੀ ਸੱਕੀ ਕਿਸਮ ਦੇ ਪੁਲਸ ਮੁਕਾਬਲੇ ਸਾਹਮਣੇ ਆਏ ਹਨ. ਸਰਕਾਰ ਦੀ ਇਹ ਨੀਤੀ ਪੰਜਾਬ ਨੂੰ ਪੁਰਾਣੇ ਦੌਰ ਵਲ ਧਕਣ ਵਾਲੀ ਹੈ.ਮੀਟਿੰਗ ਵਿਚ ਵਿਸੇਸ ਤੌਰ ਤੇ ਸਾਮਲ ਹੋਏ ਪੰਜਾਬ ਦੇ ਇਨਚਾਰਜ ਪਰਸੋਤਮ ਸਰਮਾ ਸੁਦਰਸਨ ਨੱਤ, ਰਾਜਵਿੰਦਰ ਰਾਣਾ, ਜਸਬੀਰ ਨੱਤ, ਅਸਵਨੀ ਲੱਖਣਕਲਾਂ, ਸੁਖਦੇਵ ਭਾਗੋਕਾਵਾਂ, ਗੁਰਪਰੀਤ ਰੂੜੇਕੇ, ਗੋਬਿੰਦ ਛਾਂਜਲੀ, ਹਰਭਗਵਾਨ ਭਿਖੀ, ਗੁਰਨਾਮ ਭਿਖੀ, ਗੁਲਜਾਰ ਸਿੰਘ ਭੁੰਬਲੀ, ਵਿਜੇ ਕੁਮਾਰ ਸੋਹਲ, ਬਲਬੀਰ ਮੂਧਲ ਅਤੇ ਬਲਬੀਰ ਝਾਮਕਾ ਆਦਿ ਸਾਮਲ ਸਨ.


