ਗੁਰਦਾਸਪੁਰ 6 ਅਗਸਤ (ਸਰਬਜੀਤ ਸਿੰਘ)- ਪੰਜਾਬ ਪੁਲਸ ਵਿੱਚ ਅਕਸਰ ਮੁਲਾਜਮਾਂ ਨੂੰ ਵੱਧ ਸਮੇਂ ਤੱਕ ਡਿਊਟੀ ਦੇਣੀ ਪੈਂਦੀ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਦਰਅਸਲ ਏਡੀਜੀਪੀ ਪੰਜਾਬ ਈਸ਼ਵਰ ਸਿੰਘ ਨੇ ਪੁਲਸ ਮੁਲਾਜਮਾਂ ਤੋਂ ਤੈਅ ਸਮੇਂ ਤੋਂ ਵੱਧ ਡਿਊਟੀ ਨਾ ਲਏ ਜਾਣ ਦੇ ਹੁਕਮ ਦਿੱਤੇ ਹਨ। ਯਾਨੀ ਉਨਾਂ ਨੂੰ ਮਿੱਥੇ ਸਮੇਂ ਤੱਕ ਹੀ ਡਿਊਟੀ ਦੇਣੀ ਪਵੇਗੀ। ਵਧੀਕ ਡਾਇਰੈਕਟਰ ਜਨਰਲ ਪੁਲਸ ਪੰਜਾਬ ਨੇ ਪੱਤਰ ਜਾਰੀ ਕਰਕੇ ਅੱਜ ਦਫਤਰ ਮੁੱਖੀਆਂ ਨੂੰ ਇਹ ਹੁਕਮ ਦਿੱਤੇ ਹਨ। ਏਡੀਜੀਪੀ ਪੰਜਾਬ ਵੱਲੋਂ ਸਮੂਹ ਦਫਤਰ ਮੁੱਖੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆਹੈ, ਜਿਸ ਵਿੱਚ ਪੁਲਸ ਮੁਲਾਜਮਾਂ ਕੋਲੋਂ ਮਿੱਥੇ ਸਮੇਂ ਮੁਤਾਬਕ ਹੀ ਡਿਊਟੀ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਇਸ ਪੱਤਰ ਵਿੱਚ ਪੁਲਸ ਮੁਲਾਜ਼ਮਾਂ ਕੋਲੋਂ ਵਾਧੂ ਡਿਊਟੀ ਨਾ ਲੈਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਸਿਰਫ ਐਮਰਜੈਂਸੀ ਹਾਲਾਤ ਵਿੱਚ ਹੀ ਪੁਲਸ ਮੁਲਾਜਮਾਂ ਕੋਲੋਂ ਵਾਧੂ ਡਿਊਟੀ ਲਈ ਜਾਵੇ। ਐਮਰਜੈਂਸੀ ਹਾਲਾਤ ਨੂੰ ਛੱਡ ਕੇ ਬਾਕੀ ਮਿੱਥੇ ਸਮੇਂ ਮੁਤਾਬਕ ਡਿਊਟੀ ਲਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਤੈਅ ਸਮੇਂ ਤੋਂ ਵੱਧ ਡਿਊਟੀ ਲਏ ਜਾਣਾ ਬਿਲਕੁੱਲ ਗਲਤ ਗੱਲ ਹੈ। ਡਿਊਟੀ ਸਬੰਧੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।


