ਗੁਰਦਾਸਪੁਰ 6 ਅਗਸਤ (ਸਰਬਜੀਤ ਸਿੰਘ)- ਪੰਜਾਬ ਦੇ ਲੋਕਾਂ ਨੇ ਰਿਵਾੲਤੀ ਪਾਰਟੀਆਂ ਤੋਂ ਤੰਗ ਹੋ ਕੇ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਚਿਹਰੇ ਨੂੰ 92 ਵਿਧਾਇਕਾ ਫਤਵਾ ਹਾਸਲ ਹੋਇਆ ਹੈ। ਉਹ ਇਸ ਕਰਕੇ ਕਿ ਉਨਾਂ ਕਿਹਾ ਸੀ ਕਿ ਅਸੀ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਦਲਾਅ ਦੇਵਾਂਗੇ ਅਤੇ ਸਾਡੇ ਮੰਤਰੀ/ਵਿਧਾਇਕ ਪਹਿਲ ਦੇ ਆਧਾਰ ’ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਗੇ ਤਾਂ ਜੋ ਲੋਕਾਂ ਨੇ ਕੀਤੇ ਹੋਏ ਵਾਅਦੇ ਪੂਰ ਕਰ ਸਕੀਏ।
ਇਸ ਦੀ ਉਦਾਹਰਣ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਜੋਸ਼ ਨਿਊਜ਼ ਦੇ ਚੀਫ ਐਡੀਟਰ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਜਾਣੂ ਕਰਵਾਇਆ ਕਿ ਜਿਲਾ ਗੁਰਦਾਸਪੁਰ ਵਿੱਚ 5 ਮਾਰਕਿਟ ਕਮੇਟੀਆਂ ਵਿੱਚ ਲੇਖਾਕਾਰ ਨਾ ਹੋਣ ਕਰਕੇ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਅਤੇ ਹੋਰ ਕਮੇਟੀਆ ਦੇ ਨਿੱਜੀ ਕੰਮ ਨਹੀ ਹੋ ਰਹੇ ਅਤੇ ਲੱਖਾਂ ਰੂਪਏ ਦੇ ਬਿਜਲੀ ਦੀ ਅਦਾਇਗੀ ਅਤੇ ਹੋਰ ਮੰਡੀਆਂ ਦੀ ਸਾਫ ਸਫਾਈ ਲਈ ਕੰਮ ਬਿਨਾਂ ਰਾਸ਼ੀ ਦੀ ਅਦਾਇਗੀ ਤੋਂ ਅਧੂਰੇ ਹਨ।

ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਤੁਰੰਤ ਰਵੀ ਭਗਤ ਸਕੱਤਰ ਪੰਜਾਬ ਮੰਡੀ ਬੋਰਡ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਹੁਣ ਹੀ ਜਿਲਾ ਗੁਰਦਾਸਪੁਰ ਦੀਆਂ 5 ਮਾਰਕਿਟ ਕਮੇਟੀਆਂ ਦੇ ਲੇਖਾਕਾਰ ਲਗਾਏ ਜਾਣ। ਸ਼ਾਮ ਢਲਦੇ ਹੀ ਮੰਡੀ ਬੋਰਡ ਦੇ ਸਕੱਤਰ ਨੇ 5 ਖਾਲੀ ਪਈਆਂ ਲੇਖਾਕਾਰ ਦੀ ਅਸਾਮੀਆਂ ਨੂੰ ਐਡੀਸ਼ਨਲ ਚਾਰਜ਼ ਦੇ ਕੇ ਕੰਮ ਚਲਾਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਚੀਫ ਐਡੀਟਰ ਬੈਕ ਕਾਲ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਲੇਖਾਕਾਰ ਦੇ ਤਬਾਦਲਿਆ ਦੀ ਲਿਸਟ ਵਟਸਐਪ ’ਤੇ ਭੇਜੀ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੰਤਰੀ ਕੰਮ ਕਰਕੇ ਜਾਣੂ ਕਰਵਾਉਣ ਵਾਲੇ ਨੂੰ ਸੂਚਿਤ ਕਰੇ। ਅਜਿਹੀ ਪ੍ਰਕਿਰਿਆ ਹੋਣ ਨਾਲ ਜਿਲਾ ਗੁਰਦਾਸਪੁਰ ਦੇ ਮਾਰਕਿਟ ਕਮੇਟੀਆ ਦੇ ਕਰਮਚਾਰੀਆਂ ਵਿੱਚ ਧਾਲੀਵਾਲ ਸਾਹਿਬ ਮੰਤਰੀ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਨ ਅਤੇ ਉਨਾਂ ਕਿਹਾ ਕਿ ਅਜਿਹਾ ਕਾਰਜ ਅੱਜ ਤੋਂ 72 ਸਾਲ ਪਹਿਲਾਂ ਰਿਵਾਇਤੀ ਪਾਰਟੀਆਂ ਨੇ ਨਹੀਂ ਕੀਤਾ ਜੋ ਕਿ ਅੱਜ ਭਗਵੰਤ ਮਾਨ ਦੀ ਸਰਕਾਰ ਵਿੱਚ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਨੇ ਕਰ ਵਿਖਾਇਆ ਹੈ।
ਇਹ ਹਨ 5 ਕਮੇਟੀਆ ਦੇ ਲੇਖਾਕਾਰ-
ਦਫਤਰੀ ਹੁਕਮ 852 2020 ਮਿਤੀ 5-8-2022 ਤਹਿਤ ਰਵੀ ਭਗਤ ਆਈ.ਏ.ਐਸ ਸਕੱਤਰ ਪੰਜਾਬ ਮੰਡੀ ਬੋਰਡ ਵੱਲੋਂ ਜਾਰੀ ਕੀਤੇ ਗਏ ਲੇਖਾਕਾਰ ਮਾਰਕਿਟ ਕਮੇਟੀ ਬਟਾਲਾ ਨੂੰ ਮਾਰਕਿਟ ਕਮੇਟੀ ਕਾਦੀਆਂ, ਫਤਿਹਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ, ਦੀਨਾਨਗਰ ਨੂੰ ਕਲਾਨੌਰ, ਗੁਰਦਾਸਪੁਰ ਤੇ ਧਾਰੀਵਾਲ, ਟਾਂਡਾ ਉੜਮੁੜ ਨੂੰ ਸ੍ਰੀਹਰਗੋਬਿੰਦਪੁਰ ਤੇ ਕਾਹਨੂੰਵਾਨ ਬਤੌਰ ਲੇਖਾਕਾਰ ਵਾਧੂ ਦਿੱਤਾ ਗਿਆ ਹੈ।


