ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)–ਨੋਡਲ ਅਫਸਰ-ਕਮ-ਇੰਚਾਰਜ਼ ਆਈਸੋਲੇਸ਼ਨ ਵਾਰਡ ਸਿਵਲ ਹਸਪਤਾਲ ਦੇ ਡਾ. ਭੁਪਿੰਦਰ ਸਿੰਘ ਸੈਣੀ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ ਕਰੋਨਾ ਵਾਈਰਸ ਮਹਾਮਾਰੀ ਦੇ 50 ਮਰੀਜ ਸਾਹਮਣੇ ਆ ਚੁੱਕੇ ਹਨ।ਜਿਨਾਂ ਵਿੱਚ ਗੁਰਦਾਸਪੁਰ ਅਰਬਨ ਵਿੱਚ 28 ਕੇਸ ਕਰੋਨਾ ਦੇ ਐਕਟਿਵ ਹਨ। ਇੰਨਾਂ ਸਮੂਹ ਮਰੀਜਾਂ ਨੂੰ ਕੋਵਿਡ ਦੀ ਗਾਈਡਲਾਈਨ ਮੁਤਾਬਕ ਹੋਮ ਆਈਸੋਲੇਟ ਕੀਤਾ ਗਿਆ ਹੈ। ਜਿਸ ਕਰਕੇ ਇਹ ਮਹਾਮਾਰੀ ਫੈਲਣ ਤੋਂ ਰੋਕਿਆ ਜਾ ਸਕੇ।

ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਲੋਕਾਂ ਨੂੰ ਮਾਸਕ ਪਾ ਕੇ ਜਾਣਾ ਚਾਹੀਦਾ ਹੈ। ਜੋ ਵੀ ਸਰਕਾਰੀ ਹਸਪਤਾਲ ਵਿੱਚ ਮਰੀਜ ਆਉਦੇ ਹਨ, ਉਨਾਂ ਦੇ ਨਾਲ ਇੱਕ ਸਹਾਇਕ ਹੋਣਾ ਚਾਹੀਦਾ ਹੈ ਅਤੇ ਉਸਨੇ ਵੀ ਮਾਸਕ ਲਗਾਇਆ ਹੋਵੇ। ਉਨਾਂ ਇਹ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਵੱਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਵਿਡ ਦੀ ਮਹਾਮਾਰੀ ਨੂੰ ਕੰਟਰੋਲ ਰੱਖਣ ਲਈ ਆਪਣੇ ਘਰ ਤੋਂ ਬਾਹਰ ਤਾਂ ਹੀ ਨਿਕਲਣ ਜੇਕਰ ਕੋਈ ਜਰੂਰੀ ਕੰਮ ਹੋਵੇ। ਉਸ ਤਰਾਂ ਘਰ ਵਿੱਚ ਰਹਿਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨਾਂ ਇਸ ਗੱਲ ਨੂੰ ਸਪਸ਼ੱਟ ਕੀਤਾ ਕਿਮਾਸਕ ਲਗਾਉਣਾ ਹਰ ਮਨੁੱਖ ਯਕੀਨੀ ਬਣਾਵੇ ਤਾਂ ਜੋ ਇਸਦੇ ਫੈਲਾਓ ਤੋਂ ਬਚਿਆ ਜਾ ਸਕੇ।


