ਪਰਿਵਾਰ ਦੀ ਖੁਸ਼ਹਾਲੀ ਲਈ ਲੋਕ ਪਰਿਵਾਰ ਨਿਯੋਜਨ ਨੂੰ ਅਪਣਾਉਣ
ਗੁਰਦਾਸਪੁਰ, 5 ਅਗਸਤ ( ਸਰਬਜੀਤ ਸਿੰਘ) ਵਿਸ਼ਵ ਅਜਾਦੀ ਦਿਵਸ ਨੂੰ ਸਮਰਪੱਤ ਪਖਵਾੜੇ ਦੌਰਾਨ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਦਾ ਪ੍ਰਚਾਰ ਕਰਕੇ ਜਨਸੰਖਿਆ ਕੰਟਰੋਲ ਦਾ ਯਤਨ ਕੀਤਾ ਗਿਆ । ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਨੇ ਵਿਸ਼ਵ ਅਬਾਦੀ ਅਬਾਦੀ ਦਿਵਸ ਦੀ ਪ੍ਰਾਪਤੀ ਬਾਰੇ ਵਿਸਤਾਰ ਨਾਲ ਦੱਸਿਆ ।
ਸਿਵਲ ਸਰਜਨ ਨੇ ਦੱਸਿਆ ਕਿ ਵਿਸ਼ਵ ਅਬਾਦੀ ਦਿਵਸ ਸਬੰਧੀ ਪਖਵਾੜਾ ਦੌਰਾਨ ਜ਼ਿਲ੍ਹੇ ਦੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਨਲਬੰਦੀ ਦੇ 94 ਕੇਸ ਜਦਕਿ ਨਸਬੰਦੀ ਦੇ 9 ਕੇਸ ਕੀਤੇ ਗਏ । ਇਸ ਦੇ ਨਾਲ ਹੀ ਕਾਪਰ-ਟੀ ਦੇ 340 ਕੇਸ, ਪੀ ਪੀ ਆਈ ਯੂ ਸੀ ਡੀ ਦੇ 49 ਕੇਸ ਕੋਟਰਾਸੈਪਟਿਵ ਇੰਜੈਕਸ਼ਨ 15 ਮਹਿਲਾਵਾਂ ਨੂੰ ਲਗਾਏ ਗਏ । 7049 ਕੰਡੋਮ ਵੰਡੇ ਗਏ ਜਦ ਕਿ 540 ਮਹਿਲਾਵਾਂ ਨੂੰ ਮਾਲਾ- ਐਨ ਜਦ ਕਿ 292 ਮਹਿਲਾਵਾਂ ਨੂੰ ਛਾਇਆ ਗੋਲੀਆਂ ਦਿੱਤੀਆਂ ਗਈਆਂ । ਇਹ ਗਰਭਨਿਰੋਧਕ ਗੋਲੀਆਂ ਹਨ । 174 ਮਹਿਲਾਵਾਂ ਨੂੰ ਐਮਰਜੈਂਸੀ ਕੈਂਟਰਾਸੈਪਟਿਵ ਕਿੱਲਸ ਦਿੱਤੀਆਂ ਗਈਆਂ । ਜ਼ਿਲ੍ਹੇ ਦੇ ਸਮੂਹ ਬਲਾਕਾਂ ਵੱਲੋਂ ਇਸ ਸਬੰਧੀ ਪਹਿਲਾਂ ਹੀ ਲੋਕ ਪਚਾਰ ਮੁਹਿੰਮ ਸ਼ੁਰੂ ਕੀਤੀ ਗਈ ਸੀ। ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਬਾਰੇ ਦੱਸਿਆ ਗਿਆ । ਲੋਕਾਂ ਨੇ ਆਪਣੀ ਮਰਜੀ ਅਨੁਸਾਰ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕੇ ਵਿੱਚੋਂ ਜਿਸ ਨੂੰ ਚੁਣਿਆ, ਉਸ ਅਨੁਸਾਰ ਉਸ ਵਿਅਕਤੀ ਨੂੰ ਸਹੂਲਤ ਮੁਹੱਈਆ ਕਰਵਾਈ ਗਈ । ਸਾਰੀ ਮਹੂਲਤਾਂ ਬਿਲਕੁਲ ਮੁਫਤ ਸੀ ।
ਉਨ੍ਹਾਂ ਦੱਸਿਆ ਕਿ ਇਸ ਪਖਵਾੜੇ ਤੋਂ ਇਲਾਵਾ ਵੀ ਪਰਿਵਾਰ ਨਿਯੋਜਨ ਲਈ ਲਗਾਤਾਰ ਯਤਨ ਜਾਰੀ ਹੈ । ਪਰਿਵਾਰ ਦੀ ਖੁਸ਼ਹਾਲੀ ਲਈ ਲੋਕਾਂ ਨੂੰ ਪਰਿਵਾਰ ਨਿਯੋਜਨ ਨੂੰ ਅਪਨਾਉਣਾ ਚਾਹੀਦਾ ਹੈ।
——————————0—————————-


