ਗੁਰਦਾਸਪੁਰ, 29 ਅਪ੍ਰੈਲ (ਸਰਬਜੀਤ ਸਿੰਘ)– ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੱਦੇ ‘ਤੇ ਜਿਲ੍ਹਾ ਗੁਰਦਾਸਪੁਰ ਦੇ ਸਮੁੱਚੇ ਕਾਨੂੰਗੋਆ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹ੍ਹਮਣੇ ਜਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਕਾਨੂੰਗੋਆ ਦੀ ਮੁੱਖ ਮੰਗਾਂ ਜੋ ਕਿ ਸਰਕਾਰ ਵੱਲੋਂ ਮੰਨੀਆ ਹੋਈ ਹੈ, ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂਂ ਗਈਆਂ ਗਈਆਂ ਹਨ | ਭਾਰਤੀ ਸੰਵਿਧਾਨ ਦੇ ਆਰਟੀਕਲ 39 ਡੀ ਮੁਤਾਬਕ ਇੱਕੋ ਜਿਹਾ ਕੰਮ ਕਰਨ ਵਾਲਿਆ ਦੇ ਤਨਖਾਹ ਵਿੱਚ ਅੰਤਰ ਨਹੀਂ ਹੋ ਸਕਦਾ, ਪਰ ਪੰਜਾਬ ਦੇ ਪਟਵਾਰੀਆਂ ਨੂੰ 1-1-1986 ਤੋਂ ਲੈ ਕੇ 31-12-1995 ਤੱਕ ਦੋ ਤਰ੍ਹਾ ਦੇ ਗਰੇਡ ਦਿੱਤੇ ਜਾ ਰਹੇ ਹਨ | 50 ਫੀਸਦੀ ਜੂਨੀਅਰ ਪਟਵਾਰੀਆਂ ਨੂੰ 950-1800 ਦਾ ਸਕੇਲ ਦਿੱਤਾ ਗਿਆ ਸੀ ਅਤੇ 50 ਫੀਸਦ ਸੀਨੀਅਰ ਪਟਵਾਰੀਆਂ ਨੂੰ 1365-2410 ਦਾ ਸਕੇਲ ਦਿੱਤਾ ਗਿਆ ਸੀ | ਇਸ ਸਮੇਂ 137 ਕਾਨੂੰਗੋ ਪੇਪਰ ਪਾਸ ਕਰ ਚੁੱਕੇ ਹਨ | ਉਨ੍ਹਾਂ ਨੂੰ ਡਾਇਰੈਕਟ ਕੋਟੇ ਦੀ ਖਾਲੀ ਪੋਸਟਾਂ ਤੇ ਨਹੀਂ ਲਗਾਇਆ ਜਾ ਰਿਹਾਹੈ | ਲੋਕ ਖਜਲ ਖੁਆਰ ਹੋ ਰਹੇ ਹਨ | ਕਈ ਸਬ ਤਹਿਸੀਲਾਂ ਵਿੱਚ ਚਾਰ ਚਾਰ ਦਿਨ ਰਜਿਸਟਰੀਆਂ ਨਹੀਂ ਹੁੰਦੀਆ | ਜੇਕਰ ਸਰਕਾਰ ਨੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀਆਂ ਮੰਨੀਆਂ ਹੋਈਆ ਮੰਗਾਂ ਨਾ ਮੰਨੀਆ ਤਾ ਜਿਮਨੀ ਚੋਣ ਲੋਕ ਸਭਾ ਹਲਕਾ ਜਲੰਧਰ ਵਿਖੇ ਸੰਘਰਸ਼ ਕੀਤਾ ਜਾਵੇਗਾ | ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ |