ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)– ਜੋਸ਼ ਨਿਊਜ਼ ਦੇ ਸਰਵੇ ਮੁਤਾਬਕ ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ,ਫਤਿਹਗੜ ਚੂੜੀਆ, ਧਾਰੀਵਾਲ, ਕਾਹਨੂੰਵਾਨ, ਕਲਾਨੌਰ ਵਿੱਚ ਲੇਖਾਕਾਰ ਨਾ ਹੋਣ ਕਰਕੇ ਇੰਨਾਂ 5 ਕਮੇਟੀਆ ਦੇ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਨਾ ਮਿਲਣ ਕਰਕੇ ਪ੍ਰੇਸਾਨ ਹੋ ਰਹੇ ਹਨ। ਉਥੇ ਨਾਲ ਹੀ ਮਾਰਕਿਟ ਕਮੇਟੀਆ ਦੇਨਿੱਜੀ ਕੰਮ ਵੀ ਨਹੀਂ ਹੋ ਰਹੇ । ਜਿਵੇਂ ਕਿ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਕਰਕੇ ਹਜਾਰਾਂ ਰੂਪਏ ਜੁਰਮਾਨਾ ਪੈ ਚੁੱਕਾ ਹੈ।
ਇਨਾਂ ਕਮੇਟੀਆ ਦੇ ਕਰਮਚਾਰੀਆਂ ਨੇ ਦੱਸਿਆ ਕਿ ਅਸੀ ਲੋਕਾਂ ਨੇ ਬੈਕਾਂ ਤੋਂ ਲੋਨ ਲਏ ਹੋਏ ਹਨ,ਜਿਸਦੀ ਕਿਸ਼ਤ ਅਸੀ ਸਮੇਂ ਸਿਰ ਅਦਾ ਨਹੀਂ ਕਰ ਸਕਦੇ ਅਤੇ ਇਸ ਤੋਂ ਇਲਾਵਾ ਘਰੇਲੂ ਖਰਚਾ ਕਰਨ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਅਜੇ ਤੱਕ ਮਾਰਕਿਟ ਕਮੇਟੀਆ ਦੇ ਲੇਖਾਕਾਰ ਨਹੀਂ ਲਗਾਏ ਜਾ ਰਹੇ। ਇਸ ਸਬੰਧੀ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਪਰ ਮਾਮਲਾ ਅਜੇ ਤੱਕ ਠੰਡੇ ਬਸਤੇ ਵਿੱਚ ਪਿਆ ਹੈ। ਉਧਰ ਇਹ ਵੀ ਜਾਣਕਾਰੀ ਮਿਲੀ ਹੈ ਕਿ 30 ਅਗਸਤ 2022 ਨੂੰ ਮਾਰਕਿਟ ਕਮੇਟੀ ਦੀਨਾਨਗਰ ਦਾ ਲੇਖਾਕਾਰ ਅਤੇ ਵਾਧੂ ਚਾਰਜ਼ ਗੁਰਦਾਸਪੁਰ ਵੀ ਸੇਵਾ ਮੁੱਕਤ ਹੋਣ ਜਾ ਰਿਹਾ ਹੈ। ਇਸ ਕਰਕੇ 7 ਮਾਰਕਿਟ ਕਮੇਟੀਆ ਦੇ ਲੇਖਾਕਾਰ ਨਾ ਹੋਣ ਕਰਕੇ ਕਰਮਚਾਰੀਆਂ ਨੂੰ ਦਿੱਕਤ ਪੇਸ਼ ਆ ਰਹੀ ਹੈ।
ਕੀ ਕਹਿੰਦੇ ਹਨ ਐਡੀਸ਼ਨਲ ਸਕੱਤਰ ਪੰਜਾਬ ਮੰਡੀ ਬੋਰਡ-
ਇਸ ਸਬੰਧੀ ਦਲਵਿੰਦਰਜੀਤ ਸਿੰਘ ਪੀ.ਸੀ.ਐਸ ਐਡੀਸ਼ਨਲ ਸਕੱਤਰ ਪੰਜਾਬ ਮੰਡੀ ਬੋਰਡ ਮੋਹਾਲੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਜੇਕਰ ਡੀ.ਐਮ.ਓ ਗੁਰਦਾਸਪੁਰ ਨੇ ਯੋਗ ਵਿਧੀ ਅਪਣਾ ਕੇ ਸਾਡੇ ਹੈਡ ਆਫਿਸ ਨੂੰ ਸੂਚਿਤ ਕੀਤਾ ਹੈ ਤਾਂ ਮੈਂ ਇਸਦਾ ਨਿਰੀਖਣ ਕਰ ਲੈਂਦਾ ਹਾਂ ਤਾਂ ਅੱਜ ਹੀ ਇੰਨਾਂ ਮਾਰਕਿਟ ਕਮੇਟੀਆਂ ਵਿੱਚ ਲੇਖਾਕਾਰਾਂ ਦਾ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾਵੇਗਾ।


