ਜਿਸ ਪਾਰਟੀ ਦਾ ਬਾਨੀ ਅਤੇ ਆਗੂ ਸਾਥੀ ਲੈਨਿਨ ਹੈ ,ਉਸ ਦੀ ਮੈਂਬਰੀ ਨਾਲੋਂ ਹੋਰ ਕੋਈ ਉੱਚੀ ਪਦਵੀ ਨਹੀਂ ਹੈ
ਗੁਰਦਾਸਪੁਰ, 26 ਜਨਵਰੀ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਵਿਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਂਦੂਰ ਮੁਕਤੀ ਮੋਰਚਾ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜਾਧਾਰਕਾ ਦੇ ਹੱਕ ਵਿੱਚ ਜੋਤੀ ਪਠਾਨਕੋਟ, ਗੁਰਪਿੰਦਰ ਨਵਾਂ ਪਿੰਡ, ਸੋਨੀਆ ਦ ਦੀ ਪ੍ਰਧਾਨਗੀ ਹੇਠ ਰੈਲੀ ਕਰਕੇ ਬਾਜ਼ਾਰਾਂ ਵਿਚ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਸਕੱਤਰ ਵਿਜੇ ਸੋਹਲ, ਜ਼ਿਲ੍ਹਾ ਪ੍ਰਧਾਨ ਦਲਬੀਰ ਭੋਲਾ ਮਲਕਵਾਲ, ਗੁਲਜ਼ਾਰ ਸਿੰਘ ਭੁੰਬਲੀ, ਨਿਰਮਲ ਸਿੰਘ ਛੱਜਲਵੱਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਸਮੇਂ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗਰੰਟੀ ਦਿੱਤੀ ਸੀ ਪਰ ਹੁਣ ਜਦੋਂ ਸਰਕਾਰ ਦੇ ਦੋ ਸਾਲ ਪੂਰੇ ਹੋਣ ਜਾ ਰਹੇ ਹਨ ਪਰ ਸਰਕਾਰ ਨੇ ਮਜ਼ਦੂਰਾਂ ਦੀ ਕੋਈ ਵਾਤ ਨਹੀਂ ਪੁੱਛੀ ਜਦੋਂ ਕਿ ਪੰਜਾਬ ਦੇ ਹਜ਼ਾਰਾਂ ਮਜ਼ਦੂਰ ਪਰਿਵਾਰ ਮਾਈਕਰੋ ਫਾਈਨਾਂਸ ਕੰਪਨੀਆਂ ਅਤੇ ਬੈਂਕਾਂ ਦੇ ਕਰਜ਼ਾ ਜਾਲ ਵਿਚ ਫਸ ਚੁੱਕੇ ਹਨ ਅਤੇ ਉਹ ਕਿਸ਼ਤਾਂ ਭਰਨ ਤੋਂ ਅਸਮਰਥ ਹਨ। ਆਗੂਆਂ ਕਿਹਾ ਕਿ ਮੋਦੀ ਅਤੇ ਮਾਨ ਸਰਕਾਰ ਵੋਟਾਂ ਲੈਣ ਲਈ ਮਜ਼ਦੂਰਾਂ ਕਿਸਾਨਾਂ ਨੂੰ ਛੋਟੀਆਂ ਮੋਟੀਆਂ ਮੁਫ਼ਤ ਰਿਆਇਤਾਂ ਦੇਣ ਦਾ ਸਿਆਸੀ ਢੌਂਗ ਕਰਨ ਦੀ ਬਜਾਏ ਮਜ਼ਦੂਰਾਂ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਆਪਣੇ ਜੁਮੇਂ ਲਵੇ ਅਤੇ ਮਜ਼ਦੂਰਾਂ ਦੇ ਸਥਾਈ ਰੋਜ਼ਗਾਰ ਦੇਣ ਦਾ ਪ੍ਰਬੰਧ ਕਰੇ ਹਾਲਾਂ ਕਿ ਪੰਜਾਬ ਦੀ ਕੋਈ ਵੀ ਸਰਕਾਰ 18ਸਾਲ ਤੋਂ ਲਾਗੂ ਮਨਰੇਗਾ ਰੋਜ਼ਗਾਰ ਨੂੰ ਵੀ ਗਰੀਬਾਂ ਤੱਕ ਨਹੀਂ ਪੁਜਦਾ ਕਰ ਸਕੀਆਂ ਨਤੀਜੇ ਵਜੋਂ ਗਰੀਬ ਪ੍ਰੀਵਾਰਾਂ ਨੂੰ ਆਪਣੀਆਂ ਸਾਧਾਰਣ ਲੋੜਾਂ ਪੂਰੀਆਂ ਕਰਨ ਲਈ ਕਰਜ਼ਾ ਲੈਣਾ ਪੈ ਰਿਹਾ ਹੈ ਜਿਸ ਕਰਜ਼ੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਜੁੰਮੇਵਾਰ ਹਨ ਕਿਉਂਕਿ ਗਰੀਬਾਂ ਦੀ ਆਰਥਿਕਤਾ ਉੱਪਰ ਚੁੱਕਣ ਲਈ 76ਸਾਲਾ ਤੱਕ ਵੀ ਸਰਕਾਰਾਂ ਕੋਈ ਸਾਰਥਕ ਕਦਮ ਨਹੀਂ ਚੁੱਕ ਸਕੀਆਂ। ਮਜ਼ਦੂਰ ਆਗੂਆਂ ਮੰਗ ਕੀਤੀ ਕਿ ਮਾਨ ਸਰਕਾਰ ਚੋਣਾਂ ਦੌਰਾਨ ਕੀਤੀਆਂ ਗਰੰਟੀਆ ਗਰੰਟੀਆ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ, ਬੁਢਾਪਾ ਅਤੇ ਵਿਧਵਾ ਪੈਨਸ਼ਨ 5000 ਰੁਪਏ ਕਰਨ, ਬੇਰੁਜ਼ਗਾਰਾਂ ਨੂੰ ਯੋਗ ਬੇਰੁਜ਼ਗਾਰੀ ਭੱਤਾ ਦੇਣ, ਗਰੀਬਾਂ ਦੇ ਲਾਲ ਲਕੀਰ ਅੰਦਰਲੇ ਘਰਾਂ ਨੂੰ ਮਾਲ ਮਹਿਕਮੇ ਵਿਚ ਦਰਜ ਕਰਨ, ਮਜ਼ਦੂਰਾਂ ਨੂੰ 200 ਦਿਨਾਂ ਮਨਰੇਗਾ ਰੋਜ਼ਗਾਰ ਦੇਣ ਅਤੇ ਦਿਹਾੜੀ 700 ਰੁਪਏ ਕਰਨ ਦੀਆਂ ਮੰਗਾਂ ਲਾਗੂ ਕਰੇ। ਇਹ ਵੀ ਮੰਗ ਕੀਤੀ ਗਈ ਕਿ ਸਰਕਾ ਨੇਰ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਪੈਸੇ ਅਤੇ ਰੋਲ ਦੀ ਜਾਂਚ ਕਰੇ ਅਤੇ ਕਰਜਾਧਾਰਕਾ ਤੋਂ ਫਾਈਨਾਂਸ ਕੰਪਨੀਆਂ ਵਲੋਂ ਗੈਰ ਕਾਨੂੰਨੀ ਤੌਰ ਉੱਤੇ ਲਏ ਗਏ ਕੋਰੋ ਚੈਕਾ ਸਬੰਧੀ ਕਨੂੰਨੀ ਕਾਰਵਾਈ ਕੀਤੀ ਜਾਵੇ, ਮਜ਼ਦੂਰ ਪ੍ਰੀਵਾਰਾਂ ਦੀ ਇਕ ਇਕ ਲੱਖ ਦੀ ਲਿਮਟ ਬਣਾਈ ਜਾਵੇਗਾ। ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਸਪੱਸ਼ਟ ਕੀਤਾ ਕਿ ਅਸੀਂ ਕਮਿਊਨਿਸਟ ਇਕ ਖਾਸ ਸਚੇ ਵਿਚ ਢਲੇ ਹੋਏ ਹਾਂ। ਅਸੀਂ ਇਕ ਖਾਸ ਮਿੱਟੀ ਦੇ ਬਣੇ ਹੋਏ ਹਾਂ। ਅਸੀਂ ਉਸ ਫੌਜੀ ਚਾਲਾਂ ਦੇ ਮਹਾਨ ਮਾਹਿਰ ਸਾਥੀ ਲੈਨਿਨ ਦੀ ਫ਼ੌਜ ਹਾਂ।ਇਸ ਫੌਜ ਵਿੱਚ ਸ਼ਾਮਲ ਹੋਣ ਨਾਲੋਂ ਹੋਰ ਕੋਈ ਉੱਚੀ ਇਜ਼ਤ ਨਹੀਂ ਹੈ। ਜਿਸ ਪਾਰਟੀ ਦਾ ਬਾਨੀ ਅਤੇ ਆਗੂ ਸਾਥੀ ਲੈਨਿਨ ਹੈ ,ਉਸ ਦੀ ਮੈਂਬਰੀ ਨਾਲੋਂ ਹੋਰ ਕੋਈ ਉੱਚੀ ਪਦਵੀ ਨਹੀਂ ਹੈ _ਸਟਾਲਿਨ ਆਓ ਅਸੀਂ ਜਥੇਬੰਦੀ,ਵਧੇਰੇ ਜਥੇਬੰਦੀ ਅਤੇ ਹੋਰ ਵਧੇਰੇ ਜਥੇਬੰਦੀ ਦੇ ਕੰਮ ਵਿੱਚ ਜੁਟ ਜਾਈਏ। ਸਾਰੀਆਂ ਮੁਸ਼ਕਲਾਂ ਮੁਸੀਬਤਾਂ ਦੇ ਬਾਵਜੂਦ, ਭਵਿੱਖ ਸਾਡਾ ਹੈ । ਲੈਨਿਨ
ਇਸ ਸਮੇਂ ਬਲਬੀਰ ਮੂਧਲ, ਦਲਵਿੰਦਰ ਸਿੰਘ ਪੰਨੂ, ਅਸ਼ਵਨੀ ਹੈਪੀ, ਕੁਲਦੀਪ ਰਾਜੂ, ਮਦਨਜੀਤ ਕਾਦਰਾਬਾਦ,ਸਾਬੀ ਗੁਰਦਾਸ ਨੰਗਲ, ਬੰਟੀ ਪਿੰਡਾਂ ਰੋੜੀ , ਹਰਵਿੰਦਰ ਪਠਾਨਕੋਟ, ਰੇਖਾ ਅਤੇ ਬਲਜੀਤ ਕੌਰ ਹਾਜ਼ਰ ਸਨ।