ਗੜਸ਼ੰਕਰ, ਗੁਰਦਾਸਪੁਰ, 26 ਜਨਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜਨਵਰੀ ਨੂੰ ਦੇਸ ਪੱਧਰੀ ਟਰੈਕਟਰ ਮਾਰਚ ਦੇ ਪਰੋਗਰਾਮ ਨੂੰ ਲਾਗੂ ਕਰਦਿਆ ਇਕਾਈ ਗੜਸੰਕਰ ਵੱਲੋ ਸਮੁੰਦੜੇ ਤੋ ਲੈ ਕੇ ਸੈਲਾ ਤੱਕ ਟਰੈਕਟਰ ਮਾਰਚ ਕੀਤਾ ਜਾਵੇਗਾ ਇਸ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋ ਇਲਾਕੇ ਦੇ ਵੱਖ ਵੱਖ ਪਿੰਡਾ ਵਿੱਚ ਮੀਟਿੰਗਾ ਕੀਤੀਆ ਗਈਆ ਅੱਜ ਪਿੰਡ ਸਕੰਦਰਪੁਰ ਵਿਖੇ ਕਿਸਾਨਾ ਨੂੰ ਸਬੋਧਨ ਕਰਦਿਆ ਜਥੇਬੰਦੀ ਦੇ ਸੂਬਾ ਮੀਤ ਪ੍ਧਾਨ ਹਰਮੇਸ ਸਿੰਘ ਢੇਸੀ ਨੇ ਇਲਾਕੇ ਦੇ ਸਮੂੰਹ ਕਿਸਾਨਾ ਨੂੰ ਮਾਰਚ ਵਿਚ ਸਾਮਲ ਹੋਣ ਦਾ ਸੱਦਾ ਦਿੱਤਾ ਜਾਣਕਾਰੀ ਦਿੰਦਿਆ ਕਿਸਾਨ ਆਗੂ ਕੁਲਵਿੰਦਰ ਸਿੰਘ ਚਾਹਲ ਨੇ ਦੱਸਿਆ ਕੇ ਕਿਸਾਨਾ ਵਿੱਚ ਟਰੈਕਟਰ ਮਾਰਚ ਸਬੰਧੀ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ ਅੱਜ ਦੀ ਮੀਟਿੰਗ ਵਿੱਚ ਬਲਾਕ ਖਜਾਨਚੀ ਸੰਦੀਪ ਸਿੰਘ ਮਿੰਟੂ ਪਰਮਜੀਤ ਸਿੰਘ ਰੁੜਕੀ ਖਾਸ ਅਮਰੀਕ ਸਿੰਘ ਸਕੰਦਰਪੁਰ ਕਰਤਾਰ ਸਿੰਘ ਹਰਜਿਦਰ ਸਿੰਘ ਆਦਿ ਕਿਸਾਨ ਹਾਜਰ ਸਨ


