ਇੰਜੀ. ਬੋਪਾਰਾਏ ਦੀ ਦੇਖਰੇਖ ਵਿੱਚ 75ਵੇਂ ਵਰੇਗੰਢ ਨੂੰ ਸਮਰਪਿਤ ਉਜਵੱਲ ਭਾਰਤ ਉਜਵੱਲ ਭਵਿੱਖ ਬਿਜਲੀ ਮਹਾਂਉਤਸਵ ਮਨਾਇਆ

ਪੰਜਾਬ

ਇੰਜੀ. ਬੋਪਾਰਾਏ ਦੀ ਦੇਖਰੇਖ ਵਿੱਚ 75ਵੇਂ ਵਰੇਗੰਢ ਨੂੰ ਸਮਰਪਿਤ ਉਜਵੱਲ ਭਾਰਤ ਉਜਵੱਲ ਭਵਿੱਖ ਬਿਜਲੀ ਮਹਾਂਉਤਸਵ ਮਨਾਇਆ
ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)- ਅਜਾਦੀ ਦੇ 75ਵੇਂ ਵਰੇਗੰਢ ਨੂੰ ਸਮਰਪਿਤ ਉਜਵੱਲ ਭਾਰਤ ਉਜਵੱਲ ਭਵਿੱਖ ਬਿਜਲੀ ਮਹਾਂਉਤਸਵ ਪੀ.ਐਸ.ਪੀ.ਸੀ.ਐਲ, ਪੀ.ਐਸ.ਟੀ.ਸੀ.ਐਲ, ਐਸ.ਜੇ.ਵੀ.ਐਨ.ਐਲ. ਅਤੇ ਜਿਲਾ ਪ੍ਰਸ਼ਾਸ਼ਨ ਗੁਰਦਾਸਪੁਰ ਵੱਲੋਂ ਸਾਂਝੇ ਤੋਰ ’ਤੇ ਆਰ.ਆਰ.ਬਾਵਾ ਡੀ.ਏ.ਵੀ.ਕਾਲਜ ਬਟਾਲਾ ਵਿਖੇ ਮਨਾਇਆਗਿਆ। ਇਸ ਪ੍ਰੋਗਰਾਮ ਵਿੱਚ ਅਮਨਸ਼ੇਰ ਸਿੰਘ ਕਲਸੀ ਐਮ.ਐਲ.ਏ. ਬਟਾਲਾ ਦੇ ਤਰਫੋਂ ਸੁਖਜਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਇੰਜੀ:ਬਾਲ ਕਿ੍ਰਸ਼ਨ ਮੁੱਖ ਇੰਜੀ:/ਸੰਚਾ: ਬਾਰਡਰ ਜੋਨ ਅੰਮਿ੍ਰਤਸਰ, ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ ਡਿਪਟੀ ਚੀਫ ਇੰਜੀ: ਹਲਕਾ ਗੁਰਦਾਸਪੁਰ, ਐਸ.ਜੇ.ਵੀ.ਐਨ.ਐਲ.ਵੱਲੋਂ ਇੰਜੀ:ਅਜੀਤ ਸਿੰਘ ਅਤੇ ਇੰਜੀ: ਜੇ.ਕੇ. ਮਹਾਜਨ ਵੀ ਪ੍ਰੋਗਰਾਮ ਵਿੱਚ ਖਾਸ ਤੋਰ ’ਤੇ ਸ਼ਮੂਲੀਅਤ ਕੀਤੀੇ। ਐਸ.ਜੇ.ਵੀ.ਐਨ.ਐਲ.ਵੱਲੋਂ ਇੰਜੀ:ਅਜੀਤ ਸਿੰਘ ਦੁਆਰਾ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇੰਜੀ:ਅਰਵਿੰਦਰਜੀਤ ਸਿੰਘ ਬੋਪਾਰਾਏ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਖਪਤਕਾਰਾਂ ਨੂੰ ਸੁਚਾਰੂ ਅਤੇ ਨਿਰਵਿਘਣਬਿਜਲੀ ਸਪਲਾਈ ਦੇਣ ਲਈ ਚਲਾਈਆਂ ਗਈਆਂ।
ਇੰਜੀ. ਬਾਲ ਕਿ੍ਰਸ਼ਨ ਮੁੱਖ ਇੰਜੀ:/ਸੰਚਾ: ਬਾਰਡਰ ਜੋਨ ਅੰਮਿ੍ਰਤਸਰ ਜੀ ਦੁਆਰਾ ਪੰਜਾਬ ਸਰਕਾਰ ਵੱਲੋਂ ਆਪਣੀ ਬਚਨਬੱਧਤਾ ਅਨੁਸਾਰ 300 ਯੂਨਿਟ ਪ੍ਰਤੀ ਮਹੀਨਾਂ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਸਪਲਾਈ ਦੇਣ ਸਬੰਧੀ ਅਤੇ ਟਿਊਬਵੈਲ ਕੁਨੈਕਸ਼ਨਾਂ ਦਾ ਲੋਡ ਵਧਾਉਣ ਲਈ ਚੱਲ ਰਹੀ ਵੀ.ਡੀ.ਐਸ. ਸਕੀਮ ਬਾਰੇ ਚਾਨਣਾਂ ਪਾਇਆ ਗਿਆ। ਇਸ ਤੋ ਂਇਲਾਵਾ ਉਹਨਾਂ ਵੱਲੋਂ ਪੈਡੀ ਸੀਜ਼ਨ ਵਿੱਚ ਖੇਤੀਬਾੜੀ ਖਪਤਕਾਰਾਂ ਨੂੰ ਸ਼ਡਿਊਲ ਤੋਂਵੱਧ ਬਿਜਲੀ ਮੁਹੱਈਆ ਕਰਵਾਉਣ ਤੇ ਜਿੱਥੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਉਥੇ ਸਰਕਾਰ ਦਾ ਵੀ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਪ੍ਰੋਗਰਾਮ ਦੋਰਾਨ ਬਿਜਲੀ ਬਚਾਉਣ ਲਈ ਸੋਂਹ ਵੀ ਚੁਕਾਈਗਈ। ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਦੇ ਲਾਭਪਾਤਰੀ ਵੀ ਇਸ ਸਮਾਗਮ ਵਿੱਚ ਹਾਜਰ ਹੋਏ ਅਤੇ ਉਹਨਾਂ ਵਲੋਂਂ ਸਰਕਾਰ ਅਤੇ ਮਹਿਕਮਾਂ ਪਾਵਰਕਾਮ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਦੋਰਾਨ ਵੱਖ-2 ਫਿਲਮਾਂ ਰਾਹੀਂ ਬਿਜਲੀ ਵਿਭਾਗ ਵਿੱਚ ਹੁਣ ਤੱਕ ਪ੍ਰਾਪਤ ਕੀਤੀਆਂ ਉਪਲੱਬਧੀਆਂ ਅਤੇ ਭਵਿੱਖ ਵਿੱਚ ਬਿਜਲੀ ਦੇ ਟਾਰਗੇਟ ਨੂੰ ਪੂਰਾ ਕਰਨ ਲਈ ਕੀਤੀ ਗਈ ਪਲੈਨਿੰਗ ਬਾਰੇ ਦੱਸਿਆ ਗਿਆ। ਇਸ ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਵੱਲੋਂ ਨੁਕੜ ਨਾਟਕ ਅਤੇੇ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਗਏ। ਇਸ ਮੌਕੇ ਇੰਜੀ:ਮੋਹਤਮ ਸਿੰਘ,ਇੰਜੀ: ਕੁਲਦੀਪਸਿੰਘ,ਇੰਜੀ:ਪਰਉਪਕਾਰ ਸਿੰਘ, ਇੰਜੀ:ਜਗਜੋਤ ਸਿੰਘ,ਇੰਜੀ ਸਰਬਜੀਤ ਸਿੰਘ, ਇੰਜੀ:ਕਮਲਜੀਤ ਸਿੰਘ , ਜਸਪਾਲ ਚੋਹਾਨ, ਰਾਕੇਸ਼ ਤੁੱਲੀ, ਹਰਪ੍ਰੀਤ ਮਾਨ, ਪਰਮਜੀਤ ਸਿੰਘ ਕਲਸੀ ਵੀ ਮੌਜੂਦ ਰਹੇ।

Leave a Reply

Your email address will not be published. Required fields are marked *