ਹੁਸ਼ਿਆਰਪੁਰ, ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)-ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਤੋਂ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਨੇ ਕਿਹਾ ਕਿ ਅੱਖਾਂ ਦਾਨ ਮਹਾਂਦਾਨ ਹੈ | ਕਿਸੇ ਵੀ ਵਿਅਕਤੀ ਦੀ ਮੌਤ ਤੋਂ 6 ਘੰਟੇ ਦੇ ਅੰਦਰ-ਅੰਦਰ ਡਾਕਟਰ ਵੱਲੋਂ ਅੱਖਾਂ ਦਾ ਕਾਰਨੀਆ ਕੱਢ ਲਿਆ ਜਾਵੇ ਤਾਂ ਉਹ ਨੇਤਰਹੀਣ ਵਿਅਕਤੀਆਂ ਦੇ ਕੰਮ ਆ ਸਕਦੀਆ ਹਨ | ਹਰੇਕ ਵਿਅਕਤੀ ਨੂੰ ਨੇਤਰਦਾਨ, ਸ਼ਰੀਰ ਦਾਦਨ ਤੇ ਅੰਗਦਾਨ ਕਰਨ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਅਗਾਂਹਵਧੂ ਦੇਸ਼ ਵਾਸੀ ਇਸ ਦਾਨ ਨੂੰ ਆਪਣਾ ਫਰਜ਼ ਸਮਝਦੇ ਹਨ | ਭਾਰਤ ‘ਚ ਵੀ ਹੁਣ ਇਸ ਪ੍ਰਤੀ ਜਾਗਰੂਕਤਾ ਆ ਰਹੀ ਹੈ |
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰਾਂ ਅਤੇ ਹੋਰਨਾਂ ਅਧਿਕਾਰੀਆਂ ਦੇ ਨਾਲ ਜਿਲੇ੍ਹ ਦੀਆਂ ਬਲਾਇਡ ਕੰਟਰੋਲ ਸੁਸਾਇਟੀਆ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਿਸੇਸ਼ ਸਹਿਯੋਗ ਨਾਲ ਜਾਗਰੂਕਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ | ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਅੱਖਾਂ ਦਾਨ ਤੇ ਅੰਗਦਾਨ ਜਾਗਰੂਕ ਕੈਂਪ ਲਗਾਏ ਜਾ ਰਹੇ ਹਨ | ਲੋੜਮੰਦਾਂ ਦੀ ਮਦਦ ਕਰਨਾ ਸਾਡਾ ਫਰਜ ਹੈ |