ਫਾਜਿਲਕਾ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਬਿਨਾਂ ਤਜੁਰਬਾ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਨਰਲ ਸਕੱਤਰ ਵਿਕਰਮਜੀਤ ਅਬੋਹਰ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ 18 ਦਸੰਬਰ ਨੂੰ ਮੈਨੇਜਮੇਂਟ ਪੀ.ਐਸ. ਪੀ.ਸੀ.ਐਲ ਖਿਲਾਫ ਪਟਿਆਲਾ ਵਿਖੇ ਸੰਘਰਸ਼ ਉਲੀਕਿਆ ਗਿਆ ਹੈ। ਜਿਸ ਵਿੱਚ ਮੈਨੇਜਮੇੰਟ ਵੱਲੋਂ ਸੀ.ਆਰ.ਏ 295/19 ਤਹਿਤ 3500 ਸਹਾਇਕ ਲਾਇਨਮੈਨਾਂ ਦੀ ਭਰਤੀ ਕੀਤੀ ਗਈ। ਸਹਾਇਕ ਲਾਇਨਮੈਨਾਂ ਦੇ 3 ਸਾਲ ਪਰਖ ਕਾਲ ਦਾ ਸਮਾਂ ਪੂਰੇ ਹੋਣ ਦੇ ਬਾਵਜੂਦ 8 ਮਹੀਨਿਆ ਦੇ ਮੈਨੇਜਮੈਂਟ ਅਤੇ ਸਰਕਾਰ ਪੂਰੇ ਸਕੇਲ ਦੇਣ ਦੀ ਬਜਾਏ ਸਾਡੇ ਨਾਲ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਸਾਥੀਆਂ ਤੇ ਤਜੁਰਬਾ ਸਰਟੀਫਿਕੇਟਾਂ ਨੂੰ ਨਕਲੀ ਦੱਸ ਕੇ ਕ੍ਰਾਇਮ ਬ੍ਰਾਂਚ ਵੱਲੋਂ ਉਨ੍ਹਾਂ ਤੇ ਝੂਠੇ ਪਰਚੇ ਪਾਏ ਗਏ ਹਨ। ਮੈਨੇਜਮੇਂਟ ਲਗਭਗ ਪਿਛਲੇ 4 ਸਾਲਾਂ ਤੋਂ ਸਹਾਇਕ ਲਾਇਨਮੈਨਾਂ ਨੂੰ ਨਿਗੁਣੀਆ ਤਨਖਾਹਾਂ ਦੇ ਕੇ ਆਰਥਿਕ ਸ਼ੋਸ਼ਣ ਕਰ ਰਹੀ ਹੈ। ਸਾਡੇ ਕਈ ਸਾਥੀ ਮਾਨਸਿਕ ਪ੍ਰੇਸ਼ਾਨੀ ਦੌਰਾਨ ਕਰੰਟ ਲੱਗਣ ਕਾਰਨ ਆਪਣੀ ਜਾਨਾਂ ਗਵਾ ਬੈਠੇ ਹਨ। ਇਸ ਮਸਲੇ ਸਬੰਧੀ 18 ਦਸੰਬਰ ਨੂੰ ਪਟਿਆਲਾ ਵਿਖੇ ਸੰਘਰਸ਼ ਪ੍ਰੋਗ੍ਰਾਮ ਉਲੀਕਿਆ ਗਿਆ ਹੈ। ਜਿਸ ਵਿੱਚ ਸੀ.ਆਰ.ਏ 295/19 ਦੇ ਸਮੂਹ ਸਹਾਇਕ ਲਾਇਨਮੈਨਾਂ ਦੀਆਂ ਰੈਗੂਲਰ ਤਨਖਾਹਾਂ ਜਾਰੀ ਕਰਵਾਉਣ ਸਬੰਧੀ ਅਤੇ ਕ੍ਰਾਇਮ ਬ੍ਰਾਂਚ ਵੱਲੋਂ ਝੂਠੇ ਪਾਏ ਪਰਚਿਆ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਇਸ ਲਈ ਪੰਜਾਬ ਵਿੱਚ ਸਾਰੇ ਹੀ ਲਾਇਨਮੈਨਾਂ ਨੂੰ ਇਸ ਸੰਘਰਸ਼ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।


