ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ
ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)–ਪੁਰਾਣਾ ਧਾਰੀਵਾਲ ਵਿਖੇ ਦੁਕਾਨ ਦੇ ਬਾਹਰ ਬੈਠੇ ਦੁਕਾਨਦਾਰ ਕੋਲੋ ਲੁਟੇਰੇ ਵੱਲੋ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਇੰਦਰਜੀਤ ਵਾਸੀ ਪੁਰਾਣਾ ਧਾਰੀਵਾਲ ਨੇ ਦੱਸਿਆ ਕਿ ਉਸਦੀ ਇੱਕ ਕਰਿਆਨੇ ਦੀ ਦੁਕਾਨ ਹੈ। ਦੁਕਾਨ ਦੇ ਬਾਹਰ ਧੁੱਪ ਚ ਬੈਠਾ ਹੋਇਆ ਸੀ। ਇਸੇ ਦੌਰਾਨ ਇੱਕ ਨੌਜਵਾਨ ਮੋਟਰਸਾਇਕਲ ਤੇ ਉਸਦੀ ਦੁਕਾਨ ਕੋਲ ਆਇਆ। ਜਦੋਂ ਉਹ ਆਪਣੇ ਮੋਬਾਇਲ ਵਿੱਚ ਲੱਗਾ ਹੋਇਆ ਸੀ ਤਾਂ ਲੁਟੇਰੇ ਨੇ ਉਸ ਕੋਲੋ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਨ੍ਹਾਂ ਨੇ ਰੋਲਾ ਪਾਇਆ ਤਾਂ ਲੁਟੇਰੇ ਦੇ ਨਾਲ ਆਏ ਉਸਦੇ 2 ਹੋਰ ਸਾਥੀ ਉਸ ਨੂੰ ਮੋਟਰਸਾਇਕਲ ਤੇ ਬੈਠਾ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਵਰਣਯੋਗ ਹੈ ਕਿ ਇਲਾਕੇ ਵਿੱਚ ਚੋਰੀ ਅਤੇ ਲੁਟਖੋਹ ਦੀ ਵਾਰਦਾਤਾਂ ਲਗਾਤਾਰ ਵੇਖਣ ਨੂੰ ਮਿਲ ਰਹੀਹੈ, ਮਗਰ ਪੁਲਸ ਇਨ੍ਹਾਂ ਤੇ ਕਾਬੂ ਪਾਉਣ ਵਿੱਚ ਨਾਕਾਮ ਹੀ ਸਾਬਤ ਹੋ ਰਹੀ ਹੈ।


