ਮਾਮਲਾ- ਕਬੱਡੀ ਖਿਡਾਰੀ ਤੇ ਫਾਇਰਿੰਗ ਦਾ
ਮਾਨਯੋਗ ਅਦਾਲਤ ਨੇ ਚਾਰ ਦਿਨ ਦਾ ਦਿੱਤਾ ਪੁਲਸ ਰਿਮਾਂਡ
ਨਿਹਾਲ ਸਿੰਘ ਵਾਲਾ, ਗੁਰਦਾਸਪੁਰ, 3 ਨਵੰਬਰ (ਸਰਬਜੀਤ ਸਿੰਘ)–ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ‘ਤੇ ਕੁਝ ਦਿਨ ਪਹਿਲਾ ਹੋਏ ਕਾਤਲਾਨਾ ਹਮਲੇ ਨੂੰ ਲੈ ਕੇ ਜ਼ਿਲਾ ਪੁਲਸ ਪ੍ਰਸਾਸ਼ਨ ਵੱਲੋਂ ਚੱਲ ਰਹੀ ਜਾਂਚ ਅਧੀਨ ਇਸ ਮਾਮਲੇ ‘ਚ ਹੋਰ ਤਫ਼ਦੀਸ਼ ਲਈ ਸੰਗੀਨ ਜ਼ੁਰਮਾਂ ਦਾ ਸਾਹਮਣਾ ਕਰ ਰਹੇ ਪਿੰਡ ਬੱਧਨੀ ਕਲਾਂ ਦੇ ਨੌਜਵਾਨ ਹਰਜੋਤ ਸਿੰਘ ਉਰਫ਼ ਨੀਲਾ ਨੂੰ ਮੋਗਾ ਪੁਲਸ ਨੇ ਹਰਿਆਣਾ ਦੇ ਗੁਰੂਗ੍ਰਾਮ ਦੀ ਜੇਲ ‘ਚੋਂ ਪ੍ਰਡਕਸਨ ਵਰੰਟ ਤੇ ਪੁੱਛਗਿੱਛ ਲਈ ਲਿਆਦਾ ਹੈ ਜਿਸ ਨੂੰ ਨਿਹਾਲ ਸਿੰਘ ਵਾਲਾ ਦੀ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ। ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਵਾਲਾ ਦੇ ਡੀ. ਐਸ. ਪੀ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਬੀਤੇ ਦਿਨੀਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਦੇ ਮਾਮਲੇ ‘ਚ ਦਰਜਾ ਮੁਕੱਦਮਾ ਨੰ. 138 ‘ਚ ਲੋੜੀਂਦੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਅਤੇ ਮਾਮਲੇ ਦੀ ਮੁਕੰਮਲ ਜਾਂਚ ਲਈ ਸਾਡੀ ਮੋਗਾ ਪੁਲਿਸ ਦੀ ਇੱਕ ਟੀਮ ਨੇ ਹਰਜੋਤ ਸਿੰਘ ਉਰਫ਼ ਨੀਲਾ ਨੂੰ ਹਰਿਆਣਾ ਦੀ ਗੁਰੂਗ੍ਰਾਮ ਦੀ ਜੇਲ ‘ਚੋਂ ਪੁੱਛਗਿੱਛ ਲਿਆਂਦਾ ਹੈ ਜਿਸ ਨੂੰ ਮਾਨਯੋਗ ਅਦਾਲਤ ਦੇ ਜੱਜ ਮੈਡਮ ਕਿਰਨਜੋਤ ਕੌਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਵੱਲੋਂ ਉਸ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ ਜਿਸ ਤੋਂ ਇਸ ਮਾਮਲੇ ਨਾਲ ਸਬੰਧਤ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਕੁਝ ਦਿਨ ਪਹਿਲਾ ਅਣਪਛਾਤੇ ਮੋਟਰ ਸਾਇਕਲ ਸਵਾਰ ਵਿਅਕਤੀਆਂ ਨੇ ਅੰਤਰਰਾਸਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਤੇ ਉਸ ਦੇ ਘਰ ਵਿੱਚ ਹੀ ਹਮਲਾ ਕਰਕੇ ਉਸ ਨੂੰ ਸਖਤ ਜਖਮੀ ਕਰ ਦਿੱਤਾ ਸੀ। ਇਸ ਘਟਨਾਂ ਦੀ ਜਿਮੇਵਾਰੀ ਵਿਦੇਸ ਬੈਠੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਆਡੀਉ ਵਾਇਰਲ ਕਰਕੇ ਲਈ ਸੀ।