ਫਰੀਦਕੋਟ, ਗੁਰਦਾਸਪੁਰ, 3 ਨਵੰਬਰ (ਸਰਬਜੀਤ ਸਿੰਘ)– ਸੰਸਥਾ ਪੀਪਲਜ਼ ਫ਼ੋਰਮ ,ਬਰਗਾੜੀ, ਵੱਲੋਂ ਪਾਠਕਾਂ ਤੱਕ ਮਿਆਰੀ ਸਾਹਿਤ ਕਿਫ਼ਾਇਤੀ ਮੁੱਲ ਤੇ ਪਾਠਕਾਂ ਤੱਕ ਪੁਜਦਾ ਕਰਨ ਦੇ ਮਕਸਦ ਨਾਲ ਅਕਤੂਬਰ 2013 ਤੋਂ ਹਰ ਦੋ ਮਹੀਨੇ ਬਾਦ ਪੁਸਤਕਾਂ ਦਾ ਇਕ ਸੈਟ ਦੇਸ਼ ਵਿਚ ₹300/-(ਵੀ.ਪੀ.ਪੀ) ਸਮੇਤ ਰਜਿਸਟਰਡ ਡਾਕ ਖਰਚ ਅਤੇ ਵਿਦੇਸ਼ ਵਿਚ ₹2500/- (ਹਵਾਈ ਡਾਕ) ਰਾਹੀਂ ਭੇਜਿਆ ਜਾਂਦਾ ਹੈ……ਇਸ ਮੁਹਿੰਮ ਅਧੀਨ 66ਵੇੰ ਸੈੱਟ ਵਿਚ ਹੇਠ ਲਿਖੀਆਂ ਪੰਜ ਪੁਸਤਕਾਂ ਭੇਜੀਆਂ ਜਾ ਰਹੀਆਂ ਹਨ ….ਜੋ ਦੋਸਤ ਸੈੱਟ ਮੰਗਵਾਉਣਾ ਚਾਹੁੰਦੇ ਹਨ ਉਹ ਆਪਣਾ ਪੂਰਾ ਸਿਰਨਾਵਾਂ ਵਟਸਐਪ ਜਾਂ ਇਨਬੌਕਸ ਕਰ ਦੇਣ….
- ਗੇਰੂ ਰੰਗੇ ..( ਬੂਟਾ ਸਿੰਘ ਚੌਹਾਨ ) ….ਨਾਵਲ…..ਸਫ਼ੇ 128….ਕਦੇ ਧਾਰਮਿਕ ਡੇਰਾ ਪੇਂਡੂ ਜਨਜੀਵਨ ਦੇ ਲੋਕ ਸੇਵਾ ਦਾ ਕੇਂਦਰ ..ਸਮਾਜਿਕ ਆਰਥਕ ਅਤੇ ਪਰਿਵਾਰਕ ਮਸਲਿਆਂ ਨੂੰ ਪ੍ਰਭਾਵਿਤ ਕਰਨ ਵਾਲਾ….ਸਮੇਂ ਦੇ ਨਾਲ ਵਪਾਰ ਅਤੇ ਸੁਆਰਥ ਭਾਰੂ….ਬਦਲਦੇ ਦੌਰ ਦੀ ਸਿਆਸਤ ਅਤੇ ਡੇਰਾਵਾਦ ਦਾ ਚੁੰਗਲ… ਦਿਲਚਸਪ ਸ਼ੈਲੀ ਅਤੇ ਰੌਚਕ ਬਿਰਤਾਂਤ….
- ਹਸ਼ਮਤ ਚਾਚਾ ….( ਮੁਹੰਮਦ ਇਮਤਿਆਜ਼ )….ਕਹਾਣੀ ਸੰਗ੍ਰਹਿ …..ਸਫ਼ੇ 112……ਮੱਧਵਰਗੀ ਜੀਵਨ ਦਾ ਬਹੁਪਰਤੀ ਸੰਸਾਰ…..ਵਿਚਾਰ ਅਤੇ ਲੰਬਾਈ ਦੇ ਬੋਝ ਤੋਂ ਮੁਕਤ ਕਹਾਣੀਆਂ …ਪਾਤਰਾਂ ਦੀ ਕਸ਼ਮਕਸ਼ ਅਤੇ ਨਾਟਕੀ ਅੰਤ…..ਦਿਲਚਸਪ ਕਹਾਣੀਆਂ
- ਸਿਰਜਣਾਤਮਿਕਤਾ ….. ( ਹਰਵੰਸ਼ ਦੂਆ )……ਸਫ਼ੇ 160….ਅਨੁਵਾਦ : ਗੁਰਪ੍ਰੀਤ ਸਿੱਧੂ …ਆਈਡੀਏ ਦਾ ਜਾਦੂ ਕੀ ਹੁੰਦਾ ਹੈ….ਸਿਰਜਣਾਤਮਿਕਤਾ ਕੀ ਹੈ….ਇਹ ਕਿਵੇਂ ਪੈਦਾ ਹੁੰਦੀ ਹੈ…ਸਿਰਜਣਾਤਮਿਕ ਬਣਨ ਤੋਂ ਕੌਣ ਰੋਕਦਾ ਹੈ….
- ਪੈਰੀੰ ਬੱਝੇ ਸਫ਼ਰ …( ਰੁਪਿੰਦਰ ਸਿੰਘ ਚਾਹਲ )…..ਯਾਤਰਾ ਸੰਸਮਰਣ …ਸਫ਼ੇ 116……..ਘੁਮੱਕੜੀ ਤੇ ਅਵਾਰਾਗਰਦੀ ਇਕੋ ਚੀਜ਼ ਨਹੀਂ ਹੈ…ਮੈਸੂਰ , ਕੋਜੀਕੋਡ, ਕਨੂਰ , ਚੇਨੱਈ ਸਮੇਤ ਅਨੇਕ ਯਾਤਰਾਵਾਂ ਦੇ ਸੰਸਮਰਣ…ਨਿਵੇਕਲੀ ਜਾਣਕਾਰੀ …ਰੁਮਾਂਚਕ ਵੇਰਵੇ…
- ਸਮਕਾਲੀ ਸਾਹਿਤ …( ਸੰਪਾਦਕ : ਬਲਬੀਰ ਮਾਧੋਪੁਰੀ )….ਨਵਾਂ ਅੰਕ…ਸਫ਼ੇ 168…ਜੰਗ ਬਹਾਦਰ ਗੋਇਲ , ਪਰਮਜੀਤ ਢੀੰਗਰਾ, ਸੁਰਿੰਦਰ ਗੀਤ ਦੇ ਲੇਖ….ਰੂਸੀ, ਉਰਦੂ ਅਤੇ ਮਰਾਠੀ ਕਹਾਣੀਆਂ …ਨਾਵਲ ਅੰਸ਼…ਯਾਦਾਂ …ਸਵੈਜੀਵਨੀ ਅੰਸ਼ …ਹੋਰ ਵੀ ਕਈ ਕੁਝ…