ਫਰੀਦਕੋਟ, ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ)– ਛੇਵੀਂ ਪਾਤਸ਼ਾਹੀ ਦੇ ਚੌਪੈਰੇ ਸਬੰਧ’ਚ ਗੁਰਬਾਣੀ ਦੇ ਰਲ ਮਿਲ ਕੇ ਸੰਗਤਾਂ ਨੂੰ ਪਾਠ ਕਰਵਾਉਣ ਤੇ ਲੰਗਰ ਚਲਾਉਣ ਵਾਲੀ ਚਲਾਈ ਗਈ ਮਰਿਯਾਦਾ ਬਹੁਤ ਹੀ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲੀ ਹੈ ਅਤੇ ਇਸੇ ਤਹਿਤ ਅੱਜ ਐਤਵਾਰ ਨੂੰ ਮੁੱਖ ਰੱਖ ਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਕੋਟਕਪੂਰਾ ਫਰੀਦਕੋਟ ਵਿਖੇ ਛੇਵੇਂ ਪਾਤਸ਼ਾਹ ਜੀ ਦੇ ਚੌਪੈਰੇ ਸਮਾਗਮ ਦੇ ਸਬੰਧ’ਚ ਸੰਗਤਾਂ ਵੱਲੋਂ ਰਲ ਮਿਲ ਕੇ ਸੁਖਮਣੀ ਸਾਹਿਬ, ਜਪੁਜੀ ਸਾਹਿਬ ਤੋਂ ਚੌਪਾਈ ਸਾਹਿਬ ਦੇ ਪਾਠ ਕੀਤੇ ਗਏ, ਦੇਗਾਂ ਸਰਦਾਈਆ ਅਤੇ ਲੰਗਰ ਅਟੁੱਟ ਵਰਤਾਏ ਗਏ। ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੌਪੈਰੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਕੁਲਵੰਤ ਸਿੰਘ ਜੀ ਬੁੱਢਾ ਦਲ ਵੱਲੋਂ ਐਤਵਾਰ ਨੂੰ ਛੇਵੇਂ ਪਾਤਸ਼ਾਹ ਦੇ ਚੌਪੈਰੇ ਦੇ ਸਬੰਧ’ਚ ਗੁਰਬਾਣੀ ਦੇ ਰਲ ਮਿਲ ਪਾਠ ਕਰਨ ਤੇ ਲੰਗਰ ਲਗਾਉਣ ਦੀ ਇੱਕ ਧਾਰਮਿਕ ਲਹਿਰ ਚਲਾਈ ਹੋਈ ਹੈ ਅਤੇ ਇਸੇ ਲਹਿਰ ਦੀ ਮਰਯਾਦਾ ਅਨੁਸਾਰ ਅੱਜ ਸੰਗਤਾਂ ਵੱਲੋਂ ਰਲ ਮਿਲ ਕੇ ਸੁਖਮਣੀ ਸਾਹਿਬ, ਜਪੁਜੀ ਸਾਹਿਬ ਤੇ ਚੌਪਾਈ ਸਾਹਿਬ ਦੇ ਭੋਗ ਪਾਏ ਗਏ ਅਤੇ ਦੇਗਾਂ ਸਰਦਾਈਆ ਦੇ ਅਤੁੱਟ ਲੰਗਰ ਵਰਤਾਏ ਗਏ, ਇਸ ਮੌਕੇ ਤੇ ਜਥੇਦਾਰ ਬਾਬਾ ਕੁਲਵੰਤ ਸਿੰਘ ਬੁੱਢਾ ਦਲ ਨੇ ਚੌਪੈਰੇ ਗੁਰਬਾਣੀ ਜਾਪ ਦੀ ਅਰਦਾਸ ਬੇਨਤੀ ਤੋਂ ਉਪਰੰਤ ਸ਼ਬਦ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਐਲਾਨ ਕੀਤਾ ਕਿ ਛੇਵੇਂ ਪਾਤਸ਼ਾਹ ਜੀ ਦੇ ਚੌਪੈਰੇ ਸਬੰਧੀ ਰਲ ਮਿਲ ਕੇ ਪਾਠ ਕਰਨ ਤੇ ਲੰਗਰ ਦੀ ਮਰਿਯਾਦਾ ਲਗਾਤਾਰ ਜਾਰੀ ਰਹੇਗਾ, ਉਹਨਾਂ ਕਿਹਾ ਪਾਠ ਐਤਵਾਰ ਇਕ ਵਜੇ ਤੋਂ ਅਰੰਭ ਹੋਣਗੇ ਅਤੇ ਛੇ ਵਜੇ ਸੰਪੂਰਨ ਭੋਗ ਪਾਏ ਜਾਣ ਤੋਂ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਇਆਂ ਕਰਨਗੇ। ਸਮੂਹ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨ ਦੀ ਲੋੜ ਤੇ ਜ਼ੋਰ ਦੇਣ।