ਮੁਕਤਸਰ, ਗੁਰਦਾਸਪੁਰ, 31 ਜੁਲਾਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਲੋਕਾਂ ਨੂੰ ਝੂਠੇ ਬਿਆਨ ਦੇ ਕੇ ਗੁੰਮਰਾਹ ਕਰ ਰਹੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਤਹਿਤ ਕਿਸਾਨ ਆਪਣੀ ਮਰਜ਼ੀ ਨਾਲ ਧੜਾਂ ਧੜ ਆਪਣੀ ਜ਼ਮੀਨ ਸਰਕਾਰ ਦੇ ਰਹੇ ਹਨ ਜਦੋਂ ਕਿ ਸਚਾਈ ਇਹ ਹੈ ਕਿ ਪੰਜਾਬ ਦੇ ਸਾਰੇ ਕਿਸਾਨ ਇੱਕ ਜੁੱਟ ਹੋ ਕੇ ਫੈਸਲਾ ਕਰ ਚੁੱਕੇ ਹਨ ਕਿ ਪੰਜਾਬ ਦੀ ਇੱਕ ਇੰਚ ਜ਼ਮੀਨ ਵੀ ਲੈਂਡ ਪੂਲਿੰਗ ਪਾਲਿਸੀ ਤਹਿਤ ਸਰਕਾਰ ਨੂੰ ਬਿੱਲ ਕੁਲ ਨਹੀਂ ਦਿੱਤੀ ਜਾਵੇਗੀ ਅਤੇ ਇਸ ਤੇ ਪਹਿਰਾ ਦੇਂਦਿਆਂ ਪਿੰਡਾਂ ਪਿੰਡਾਂ ਵਿਚ ਲੋਕਾਂ ਨੇ ਵੱਡੇ ਵੱਡੇ ਬੈਨਰ ਲਾ ਕੇ ਆਪ ਸਰਕਾਰ ਦੇ ਸਮੂਹ ਆਗੂਆਂ ਦਾ ਓਦੋ ਤੱਕ ਪਿੰਡ’ਚ ਬਾਈਕਾਟ ਕਰ ਦਿੱਤਾ ਹੈ ਜਿਨੀ ਦੇਰ ਤੱਕ ਪੰਜਾਬ ਸਰਕਾਰ ਇਸ ਪਾਲਿਸੀ ਨੂੰ ਵਾਪਸ ਨਹੀਂ ਲੈਦੀ, ਇਥੇ ਹੀ ਬਸ ਨਹੀਂ ਕਿਸਾਨਾਂ ਵੱਲੋਂ ਇਸ ਪੌਲਸੀ ਸਬੰਧੀ ਕਿਸਾਨਾਂ ਸਮਝਾਉਣ ਆਏ ਸਰਕਾਰ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਪਿੰਡਾਂ ‘ਚ ਬੇਰੰਗ ਮੁੜਨਾ ਪੈ ਰਿਹਾ, ਬੀਤੇ ਦਿਨੀਂ ਮੁਕਤਸਰ ਦੇ ਪਿੰਡ ਖੁਨਣ ਖ਼ੁਰਦ’ਚ ਲੈਂਡ ਪੂਲਿੰਗ ਪਾਲਿਸੀ ਤਹਿਤ ਸਰਵੇ ਕਰਨ ਗਈ ਪ੍ਰਸ਼ਾਸਨ ਦੀ ਟੀਮ ਨੂੰ ਪਿੰਡ ਵਾਲਿਆਂ ਬੇਰੰਗ ਹੱਥੀਂ ਮੋੜਿਆ, ਬੀਤੇ ਦਿਨ ਰਾਜਪੁਰਾ ਕਸਬੇ ਦੇ ਅੱਠ ਪਿੰਡਾਂ ਦਾ ਇਕੱਠ ਸ਼ਾਦੀਪੁਰ ਦੇ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਅਤੇ ਸਰਪੰਚ ਭਾਈ ਗੁਰਬਾਜ਼ ਸਿੰਘ ਦੀ ਅਗਵਾਈ ਹੇਠ ਪਿੰਡ ਪਿਲਖਣੀ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਜਿਸ ਵਿੱਚ ਪੰਚਾਂ ਸਰਪੰਚਾਂ ਦੇ ਵੱਡੇ ਇਕੱਠ ਵਿਚ ਸਪੱਸ਼ਟ ਕੀਤਾ ਗਿਆ ਲੈਂਡ ਪੂਲਿੰਗ ਪਾਲਿਸੀ ਤਹਿਤ ਸਰਕਾਰ ਨੂੰ ਪੰਜਾਬ ਦੀ ਇੱਕ ਇੰਚ ਜ਼ਮੀਨ ਵੀ ਨਹੀਂ ਦਿੱਤੀ ਜਾਵੇਗੀ, ਇਸ ਮੌਕੇ ਟਰੈਕਟਰ ਮਾਰਚ ਵੀ ਕੀਤਾ ਗਿਆ, ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਅੰਦਰ ਇਸ ਪੌਲਸੀ ਵਿਰੁੱਧ ਵੱਡਾ ਟਰੈਕਟਰ ਮਾਰਚ ਕੀਤਾ ਗਿਆ ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ ਗਿਆ ਅਤੇ ਕਿਸਾਨ ਆਗੂਆਂ ਨੇ ਇਸ ਪਾਲਿਸੀ ਵਿਰੁੱਧ ਦਿੱਲੀ ਮੋਰਚੇ ਵਾਂਗ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਲਈ ਲੁਧਿਆਣਾ ਵਿਖੇ ਇੱਕ ਵੱਡਾ ਇਕੱਠ ਬੁਲਾਇਆ ਜਾ ਰਿਹਾ ਜਿਸ ਵਿੱਚ ਮੋਰਚੇ ਦੀ ਰਣਨੀਤੀ ਤਹਿ ਕੀਤੀ ਜਾਵੇਗੀ, ਇਸ ਸਾਰੇ ਘਟਨਾਕ੍ਰਮ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਸਰਕਾਰ ਵਾਸਤੇ ਲੈਂਡ ਪੂਲਿੰਗ ਪਾਲਿਸੀ ਸੱਪ ਦੇ ਮੂੰਹ ਕੌਹੜ ਕਿਰਲੀ ਬਣ ਚੁੱਕੀ ਹੈ ਅਤੇ ਇੱਕ ਦਿਨ ਸਰਕਾਰ ਨੂੰ ਕਿਸਾਨਾ ਅੱਗੇ ਚੁੱਕ ਕੇ ਇਹ ਪਾਲਿਸੀ ਵਾਪਸ ਲੈਣ ਲਈ ਮਜਬੂਰ ਹੋਣਾ ਪੈ ਸਕਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿਸਾਨਾਂ ਦੇ ਵਿਰੋਧ ਨੂੰ ਮੁੱਖ ਰੱਖਦਿਆਂ ਇਸ ਪੌਲਸੀ ਨੂੰ ਤੁਰੰਤ ਵਾਪਸ ਲਿਆ ਜਾਵੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਈ ਗੁਰਬਾਜ਼ ਸਿੰਘ ਸਰਪੰਚ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਬੀਤੇ ਦਿਨੀਂ ਪਿੰਡ ਪਿਲਖਣੀ ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਜਪੁਰਾ ਬਲਾਕ ਦੇ ਪਿੰਡ ਪਿਲਖਣੀ, ਦੇਵੀਗੜ੍ਹ, ਕਵਰ ਪੁਰ, ਖਾਨਪੁਰ ,ਉਕਸੀ ਜੱਟਾਂ,ਢਕਾਨਸੂ,ਪਹਿਰ ਖੁਰਦ, ਨਿਆਮਤ ਪੁਰ ਤੋਂ ਇਲਾਵਾ ਕਈ ਹੋਰ ਪਿੰਡਾਂ ਦਾ ਵੱਡਾ ਇਕੱਠ ਹੋਇਆ, ਉਹਨਾਂ ਦੱਸਿਆ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਪਿਲਖਣੀ ਭਾਈ ਗੁਰਬਾਜ਼ ਸਿੰਘ ਨੇ ਸਮੂਹ ਕਿਸਾਨਾਂ ਨੂੰ ਦੱਸਿਆ ਪੰਜਾਬ ਦੀ ਆਪ ਸਰਕਾਰ ਲੈਂਡ ਪੂਲਿੰਗ ਪਾਲਿਸੀ ਰਾਹੀਂ ਕਿਸਾਨਾਂ ਦੀ ਜੱਦੀ ਜ਼ਮੀਨ ਕੌਡੀਆਂ ਭਾ ਖਰੀਦ ਕੇ ਜਿਥੇ ਕਿਸਾਨਾਂ ਨੂੰ ਕੰਗਾਲ ਕਰ ਰਹੀ ਹੈ ਉਥੇ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕਰਨ ਦੇ ਨਾਲ-ਨਾਲ ਪ੍ਰਵਾਸੀਆਂ ਨੂੰ ਵਸਾਕੇ ਵੋਟ ਬੈਂਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾਈ ਗੁਰਬਾਜ਼ ਸਿੰਘ ਪਿਲਖਣੀ ਸਰਪੰਚ ਨੇ ਕਿਹਾ ਅਸੀ ਕਿਸਾਨ ਜਥੇਬੰਦੀਆਂ ਵੱਲੋਂ ਇਸ ਪਾਲਿਸੀ ਵਿਰੁੱਧ ਮੋਰਚਾ ਲਾਉਣ ਅਤੇ ਲੁਧਿਆਣਾ ਵਿਖੇ 20 ਸਤੰਬਰ ਨੂੰ ਕੀਤੀ ਜਾ ਵਿਸ਼ਾਲ ਰੈਲੀ ਦੀ ਪੂਰਨ ਹਮਾਇਤ ਕਰਦੀ ਹੈ, ਇਸ ਮੌਕੇ ਤੇ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ, ਸ਼ੇਰ ਸਿੰਘ ਪਹਿਰ, ਬਚਿੱਤਰ ਸਿੰਘ, ਅਵਤਾਰ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ,ਨੈਬ ਸਿੰਘ, ਬੀਬੀ ਮਨਪ੍ਰੀਤ ਕੌਰ, ਮਿੱਤਰ ਸਿੰਘ,ਜੱਗਾ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ ਸਰਪੰਚ ਅਤੇ ਜਗਤਾਰ ਸਿੰਘ ਸਮੇਤ ਸੈਂਕੜੇ ਕਿਸਾਨ ਤੇ ਵਰਕਰ ਮਜਬੂਰ ਸ਼ਾਮਲ ਸਨ, ਸਾਰੇ ਆਗੂਆਂ ਨੂੰ ਇਥੇ ਲੰਗਰ ਵੀ ਛਕਾਇਆ ਗਿਆ।।


