ਜੁਮਲਾ ਨਹੀਂ ਜਵਾਬ ਦਿਉ,ਪੰਜ ਸਾਲ ਦਾ ਹਿਸਾਬ ਦਿਉ-ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)

ਬਠਿੰਡਾ-ਮਾਨਸਾ

ਮੋਦੀ ਸਰਕਾਰ ਦੇ ਦਸ ਸਾਲ,ਵਿਦਿਆਰਥੀ-ਨੌਜਵਾਨਾਂ ਦੇ ਦਸ ਸਵਾਲ

ਮਾਨਸਾ, ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)–
ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਮੋਦੀ ਸਰਕਾਰ ਦੇ ਦਸ ਸਾਲ, ਵਿਦਿਆਰਥੀ ਨੌਜਵਾਨਾਂ ਦੇ ਦਸ ਸਵਾਲ ਮੁਹਿੰਮ ਦੀ ਸ਼ੁਰੂਆਤ ਲਈ ਕੇਂਦਰੀ ਜਨਰਲ ਸਕੱਤਰ ਪ੍ਰਸੰਨਜੀਤ ਕੁਮਾਰ ਦੀ ਅਗਵਾਈ ਵਿੱਚ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ ਮੌਕੇ ਉਨ੍ਹਾਂ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਦਸ ਸਾਲਾਂ ਦੇ ਕਾਰਜਕਾਲ ਵਿੱਚ ਦੇਸ਼ ਦੇ ਵਿੱਦਿਅਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੇ ਮਕਸਦ ਦੀ ਪੂਰਤੀ ਲਈ ਵੱਡੀ ਪੱਧਰ ਤੇ ਕਟੌਤੀਆਂ ਕੀਤੀਆਂ ਹਨ, ਜਿਸ ਨਾਲ ਵਿਦਿਆਰਥੀਆਂ ਦਾ ਵੱਡਾ ਹਿੱਸਾ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਹੋ ਗਿਆ ਹੈ।

ਮੋਦੀ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਉਲਟ ਭੁਗਤਦਿਆਂ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਲੱਖਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਦਸ ਸਵਾਲਾਂ:1ਲੋਨ ਆਧਾਰਿਤ ਸਿੱਖਿਆ ਨੂੰ ਰੱਦ ਕਰੋ,HEFA ਨੂੰ ਰੱਦ ਕਰੋ, ਫੀਸਾਂ-ਫੰਡਾਂ ਵਿੱਚ ਕੀਤਾ ਵਾਧਾ ਵਾਪਸ ਲੳ, ਸਨਮਾਨਜਨਕ ਅਤੇ ਸਸਤੀ ਸਿੱਖਿਆ ਬਹਾਲ ਕਰੋ,2ਸਮਾਜਿਕ ਅਤੇ ਆਰਥਿਕ ਰੂਪ ਵਿੱਚ ਕਮਜ਼ੋਰ ਵਿਦਿਆਰਥੀਆਂ ਲਈ ਸਕਾਲਰਸ਼ਿੱਪ ਅਤੇ ਫੈਲੋਸ਼ਿਪ ਬਹਾਲ ਕਰੋ,4ਉੱਚ ਸਿੱਖਿਆ ਲਈ ਸੀਟਾਂ ਬਹਾਲ ਕਰੋ, ਸਾਰੇ ਬਲਾਕਾਂ ਵਿੱਚ ਸਰਕਾਰੀ ਕਾਲਜ ਖੋਲ੍ਹੇ ਜਾਣ,5ਰੁਜ਼ਗਾਰ ਗਰੰਟੀ ਕਾਨੂੰਨ ਬਣਾਉ ਅਤੇ ਬੇਰੁਜ਼ਗਾਰਾਂ ਲਈ ਭੱਤੇ ਦੀ ਗਰੰਟੀ ਕਰੋ,6ਰਾਖਵੇਂਕਰਨ ਦਾ ਦਾਇਰਾ ਵਧਾਉਣ ਅਤੇ ਨਿੱਜੀ ਖੇਤਰਾਂ ਵਿੱਚ ਰਾਖਵਾਂਕਰਨ ਸੁਰੱਖਿਅਤ ਕਰੋ,7ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ GSCASH ਬਹਾਲ ਕਰੋ, ਲੜਕੀਆਂ ਅਤੇ ਲਿੰਗੀ ਅਲਪਸੰਖਿਅਕਾਂ ਲਈ ਸਮਾਵੇਸ਼ੀ ਸਿੱਖਿਆ ਦੀ ਗਰੰਟੀ ਕਰੋ,9ਪੁਲਿਸ ਸਿਆਸੀ ਗੁੰਡਾਗੱਠਜੋੜ ਵਿੱਦਿਅਕ ਸੰਸਥਾਵਾਂ ਵਿੱਚ ਹਮਲੇ ਅਤੇ ਧਮਕੀਆਂ ਨੂੰ ਨੱਥ ਪਾਉ, ਵਿਦਿਆਰਥੀ ਆਗੂਆਂ ਅਤੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕਰੋ,10 ਸਮੂਹ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਚੋਣਾਂ ਬਹਾਲ ਕਰੋ ਆਦਿ ਸਵਾਲਾਂ ਨੂੰ ਲੈ ਕੇ ਵਿਦਿਆਰਥੀਆਂ ਅੰਦਰ ਦੇਸ਼ ਪੱਧਰੀ ਦਸਤਖ਼ਤ ਮੁਹਿੰਮ ਚਲਾ ਕੇ ਲਾਮਬੰਦੀ ਕੀਤੀ ਜਾਵੇਗੀ। ਇਸ ਮੌਕੇ ਆਇਸਾ ਦੀ ਮਾਲਵਾ ਕਮੇਟੀ ਦੇ ਆਗੂ ਸੁਖਜੀਤ ਰਾਮਾਨੰਦੀ,ਪਰਮਿੰਦਰ ਸਿੰਘ, ਜੋਤੀ ਸਿੰਘ, ਗਗਨਦੀਪ ਕੌਰ ਅਤੇ ਲਖਵੀਰ ਕੌਰ ਆਦਿ ਆਗੂ ਹਾਜਰ ਸਨ।


Leave a Reply

Your email address will not be published. Required fields are marked *