ਗੁਰਦਾਸਪੁਰ, 25 ਜੁਲਾਈ (ਸਰਬਜੀਤ)–ਕੇਂਦਰੀ ਜੇਲ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਜੇਲ ਵਿੱਚ ਹਵਾਲਾਤੀਆ ਦਾ ਡੋਪ ਟੈਸਟ ਕਰਵਾਏ ਗਏ ਹਨ। ਮੈਡੀਕਲ ਟੀਮ ਅਨੁਸਾਰ 997 ਕੈਦੀਆਂ ਤੇ 3 ਹਵਾਲਾਤੀਆਂ ਦੇ ਸੈਂਪਲ ਲਏ ਗਏ ਹਨ। ਜਿਨਾਂ ਵਿੱਚ 425 ਭਾਵ 45 ਫੀਸਦੀ ਕਰੀਬ ਜੇਲ ਵਿੱਚ ਸਜਾ ਕੱਟ ਰਹੇ ਕੈਦੀਆਂ ਤੇ ਹਵਾਲਾਤੀਆਂ ਦੀ ਡੋਪ ਟੈਸਟ ਪਾਜਿਟਿਵ ਪਾਏ ਗਏ ਹਨ। ਜੇਲ ਦੇ ਰਿਕਾਰਡ ਵਿੱਚ ਨਸ਼ੇ ਦੇ ਆਦੀ ਬੰਦੀਆਂ ਦੇ ਤੌਰ ’ਤੇ ਕਈ ਕੈਦੀ ਰਜਿਸਟਰਡ ਹਨ। ਜਿਸ ਕਰਕੇ ਇਹ ਲੋਕ ਪਾਜਿਟਿਵ ਪਾਏ ਗਏ ਹਨ। ਟੈਸਟ ਵਿੱਚ ਪਾਜਿਟਿਵ ਪਾਏ ਗਏ ਵਿਅਕਤੀਆਂ ਵਿੱਚ 6 ਅਜਿਹੇ ਲੋਕ ਸ਼ਾਮਲ ਹਨ, ਜੋ ਪਹਿਲਾਂ ਵੀ ਕੇਂਦਰੀ ਜੇਲ ਵਿੱਚ ਆਏ ਹਨ। ਇੰਨਾਂ ਪਾਜਿਟਿਵ ਆਏ ਹਵਾਲਾਤੀਆਂ ਨੂੰ ਜੇਲ ਵਿੱਚ ਵੱਖਰਾ ਸੈਂਟਰ ਇਲਾਜ਼ ਲਈਸ਼ੁਰੂ ਕਰ ਦਿੱਤਾ ਗਿਆ ਹੈ। ਜੇਲ ਦੇ ਡਾਕਟਰ ਅਭੀਜੀਤ ਸੀ.ਐਚ.ਸੀ ਧਾਰੀਵਾਲ, ਮੈਡੀਕਲ ਅਫਸਰ ਡਾ. ਇੰਦਰਪਾਲ ਸਿਹਤ ਵਿਭਾਗ ਪੈਥਾਲੋਜਿਸਟ ਵੀ ਇੰਨਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਸਬੰਧੀ ਜਿਲੇ ਦੇ ਸੀਨੀਅਰ ਸੁਪਰਡੰਟ ਆਫ ਪੁਲਸ ਦੀਪਕ ਹਿਲੌਰੀ ਨੂੰ ਵੀ ਸੂਚਿਤ ਕੀਤਾ ਗਿਆ ਹੈ।


