ਗੁਰਦਾਸਪੁਰ, 24 ਜੁਲਾਈ (ਸਰਬਜੀਤ)–ਜ਼ਿਲੇ ਦੇ ਪ੍ਰਸਿੱਧ ਆਈ.ਟੀ ਸੰਸਥਾ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ ਵਲੋਂ ਦਰੋਪਦੀ ਮੁਰਮੂ ਨੂੰ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ ਗਈ।
ਇੰਜੀ. ਸੰਦੀਪ ਕੁਮਾਰ ਨੇ ਕਿਹਾ ਕਿ ਦਰੋਪਦੀ ਮੁਰਮੂ ਦਾ ਦੇਸ਼ ਦੀ ਰਾਸ਼ਟਰਪਤੀ ਬਣਨਾ ਕਰੋੜਾਂ ਮਹਿਲਾਵਾਂ ਲਈ ਪ੍ਰੇਰਣਾ ਸਰੋਤ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਲਈ ਇਕ ਮਹਿਲਾ ਦਾ ਚੁਣੇ ਜਾਣਾ ਪੂਰੇ ਦੇਸ਼ ਦੀਆਂ ਮਹਿਲਾਵਾਂ ਲਈ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਦਰੋਪਦੀ ਮੁਰਮ ਨੇ ਆਪਣੀ ਵਿਰੋਧੀ ਪਾਰਟੀ ਦੇ ਨੇਤਾ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਸਾਨੂੰ ਸਾਰਿਆਂ ਨੂੰ ਦੇਸ਼ ਦੇ ਸੰਵਿਧਾਨ ‘ਤੇ ਬਹੁਤ ਮਾਣ ਹੈ। ਉਨਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਦਰੋਪਦੀ ਮੁਰਮ ਦੇਸ਼ ‘ਚ ਦਾ ਮਾਣ ਹੋਰ ਵਧਾਊਗੇਂ ਅਤੇ ਮਹਿਲਾਵਾਂ ਲਈ ਅਹਿਮ ਕਦਮ ਚੁੱਕਣਗੇਂ। ਦਰੋਪਦੀ ਮੁਰਮੂ ਦੇ ਰਾਸਟਰਪਤੀ ਬਣਨ ਨਾਲ ਦੇਸ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਮਹਿਲਾਵਾਂ ਵਿਚ ਭਾਰੀ ਉਤਸ਼ਾਹ ਹੈ।
ਇੰਜੀ:ਸੰਦੀਪ ਕੁਮਾਰ ਨੇ ਅੱਗੇ ਕਿਹਾ ਕਿ ਇੱਕ ਵਿਲੱਖਣ ਸਖਸੀਅਤ ਦਰੋਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ 6 ਕਰੋੜ ਆਦਿ ਵਾਸੀ ਮਹਿਲਾਵਾਂ ਦਾ ਸਨਮਾਨ ਤਾਂ ਹੈ, ਨਾਲ ਉੱਥੇ ਹੀ ਦੇਸ ਦੀ ਨਾਰੀ ਸ਼ਕਤੀ ਵਿੱਚ ਉਤਸਾਹ ਤੇ ਮਨੋਬਲ ਵੀ ਵਧਿਆ ਹੈ।