ਗੁਰਦਾਸਪੁਰ, 23 ਜੁਲਾਈ (ਸਰਬਜੀਤ)–ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਦੇਸ਼ ਵਿੱਚ ਜਲਦ ਹੀ ਨਵਾ ਲੈਬਰ ਕੋਡ ਲਾਗੂ ਹੋ ਸਕਦਾ ਹੈ। ਜਿਸ ਨਾਲ ਕਰਮਚਾਰੀ ਇੱਕ ਹਫਤੇ ਵਿੱਚ 3 ਦਿਨ ਛੁੱਟੀ ਲੈ ਸਕਣਗੇ ਅਤੇ 4 ਦਿਨ ਉਹ ਕੰਮ ਕਰਨਾ ਹੋਵੇਗਾ।
ਮੰਤਰੀ ਨੇ ਕਿਹਾ ਕਿ ਕਰੀਬ ਸਾਰੇ ਰਾਜਾਂ ਵੱਲੋਂ ਚਾਰ ਕਿਰਤ ਕੋਡ ਦੇ ਨਿਯਮਾਂ ਦਾ ਇਕਰਾਰਨਾਮਾ ਤਿਆਰ ਕਰ ਲਿਆ ਹੈ ਅਤੇ ਨਵੇ ਲੈਬਰ ਕੋਡ ਨੂੰ ਢੁੱਕਵੇਂ ਸਮੇਂ ’ਤੇ ਲਾਗੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਰਾਜਸਥਾਨ ਵੱਲੋਂ ਦੋ ਕੋਡ ’ਤੇ ਇਕਰਾਰਨਾਮਾ ਨਿਯਮ ਤਿਆਰ ਕਰ ਲਿਆ ਹੈ। ਜਦੋਂ ਕਿ ਦੋ ’ਤੇ ਕੰਮ ਹੋ ਰਿਹਾ ਹੈ। ਪੱਛਮੀ ਬੰਗਾਲ ਵਿੱਚ ਇੰਨਾਂ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਮੰਤਰੀ ਨੇ ਕਿਹਾ ਕਿ ਨਵੇ ਵੈਜ ਕੋਡ ਲਾਗੂ ਹੋਣ ’ਤੇ ਕਰਮਚਾਰੀਆਂ ਦੀਆਂ ਇੰਨ ਹੈਡ ਸੈਲਰੀ ਘੱਟ ਹੋ ਜਾਵੇਗਾ। ਮੌਜੂਦਾ ਸਟੱਕਚਰ ਵਿੱਚ ਕਰਮਚਾਰੀ ਦੀ ਸੈਲਰੀ ਵਿੱਚ ਬੈਸਿਕ ਸੈਲਰੀ 30 ਤੋਂ 40 ਫੀਸਦੀ ਹੁੰਦੀ ਹੈ, ਜੋ ਨਏ ਸਟੱਰਕਚਰ ਵਿੱਚ 50 ਫੀਸਦੀ ਹੋਵੇਗੀ। ਸਿ ਨਾਲ ਇੰਨ ਹੈੰਡ ਸੈਲਰੀ ਘੱਟ ਜਾਵੇਗੀ ਅਤੇ ਪੀ.ਐਫ ਗ੍ਰੈਚੂਇਟੀ ਵੱਧ ਜਾਵੇਗੀ।
ਉਨਾੰ ਕਿਹਾ ਕਿ ਇੱਕ ਹਫਤੇ ਵਿੱਚ 4 ਦਿਨ ਕੰਮ ਅਤੇ 3 ਦਿਨ ਦੀ ਛੁੱਟੀ ਦਾ ਨਿਯਮ ਲਾਗੂ ਹੋਣ ’ਤੇ ਕੰਪਨੀਆਂ ਵਿੱਚ ਪ੍ਰਤੀਦਿਨ ਕੰਮ ਕਰਨ ਦੇ ਘੰਟੇ ਵੱਧ ਜਾਣਗੇ। ਕਾਨੂੰਨ ਲਾਗੂ ਹੋਣ ’ਤੇ ਹਰ ਦਿਨ 12 ਘੰਟੇ ਕੰਮ ਕਰਨਾ ਹੋਵੇਗਾ। ਨਿਯਮ ਅਨੁਸਾਰ ਹਰ ਹਫਤੇ 48 ਘੰਟੇ ਕੰਮ ਕਰਨਾ ਜਰੁਰੀ ਹੈ।