3 ਦਸੰਬਰ ਨੂੰ ਡਿਪਟੀ ਡਾਇਰੈਕਟਰ ਦੇ ਦਫ਼ਤਰਾਂ ਅੱਗੇ ਧਰਨਿਆਂ ਦੀ ਤਿਆਰੀ- ਸੱਚਰ, ਭੀਖੀ

ਗੁਰਦਾਸਪੁਰ

ਪਠਾਨਕੋਟ, ਗੁਰਦਾਸਪੁਰ, 1 ਦਸੰਬਰ (ਸਰਬਜੀਤ ਸਿੰਘ)— ਪਸ਼ੂ ਪਾਲਣ ਵਿਭਾਗ ਦੇ ਸੇਵਾ ਮੁੱਕਤ ਜਿਲਾ ਵੈਟਨਰੀ ਇੰਸਪੈਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਨੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਅਫਸਰਸਾਹੀ ਵੱਲੋਂ ਇਕ ਪਾਸੜ ਫੈਸਲਾ ਕਰਕੇ ਪਲਵਿੰਦਰ ਸਿੰਘ ਸੀਨੀਅਰ ਵੈਟਨਰੀ ਇੰਸਪੈਕਟਰ ਜਗਰਾਉਂ ਨੂੰ ਨਜਾਇਜ ਤੌਰ ਤੇ ਮੁਅਤਲ ਕਰਨ ਵਿਰੁੱਧ ਵਿਢੇ ਸੰਘਰਸ ਵਿਚ ਸਾਮਿਲ ਹੋਣ ਦਾ ਫੈਸਲਾ ਕੀਤਾ ਹੈ।

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਸਾਬਕਾ ਪ੍ਰਧਾਨਾਂ ਬਲਵਿੰਦਰ ਸਿੰਘ ਵਿਰਕ, ਜਗਤਾਰ ਸਿੰਘ ਧੂਰਕੋਟ, ਭੁਪਿੰਦਰ ਸਿੰਘ ਸੱਚਰ,ਬਰਿੰਦਰਪਾਲ ਸਿੰਘ ਕੈਰੋ ਅਤੇ ਐਸੋਸੀਏਸ਼ਨ ਦੇ ਸਾਬਕਾ ਜਰਨਲ ਸਕੱਤਰ ਮੋਹਨ ਭੀਖੀ,ਕੇਵਲ ਸਿੰਘ ਸਿੱਧੂ, ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਉਹ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਪਲਵਿੰਦਰ ਸਿੰਘ ਸੀਨੀਅਰ ਵੈਟਨਰੀ ਇੰਸਪੈਕਟਰਜ ਜਗਰਾਉਂ ਦੀ ਮੁਅਤਲੀ ਵਿਰੁੱਧ ਡਿਪਟੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਦੇ ਦਫ਼ਤਰਾਂ ਅੱਗੇ ਦਿਤੇ ਜਾ ਰਹੇ ਧਰਨਿਆਂ ਵਿਚ ਭਾਰੀ ਗਿਣਤੀ ਵਿਚ ਆਪਣੇ ਸੇਵਾ ਮੁੱਕਤ ਸਾਥੀਆਂ ਨਾਲ ਸਮੂਲੀਅਤ ਕਰਨਗੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਨੇ ਸਮੂੱਹ ਸੇਵਾ ਮੁੱਕਤ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜੋਨਲ ਧਰਨਿਆਂ ਵਿਚ ਹੁੱਮਹੁਮਾ ਕਿ ਪਹੁੰਚਣ ਤਾਂ ਕਿ ਗੂਗੀ ਬਹਿਰੀ ਸਰਕਾਰ ਅਤੇ ਪਸੂ਼ ਪਾਲਣ ਵਿਭਾਗ ਦੀ ਅਫਸ਼ਰਸਾਹੀ ਜੋ ਕੁੰਭਕਰਨੀ ਨੀੰਦ ਸੁਤੀ ਪ‌ਈ ਹੈ ਉਸ ਨੂੰ ਜਗਾਇਆ ਜਾ ਸਕੇ

Leave a Reply

Your email address will not be published. Required fields are marked *