ਸੰਗਰੂਰ, ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਦੇ ਰਿਹਾਇਸ਼ ਤੇ ਕੱਚੇ ਅਧਿਆਪਕ ਆਪਣੀ ਮੰਗਾਂ ਦੀ ਪੂਰਤੀ ਲਈ ਜਦੋਂ ਉਸਦੇ ਨਿਵਾਸ ਸਥਾਨ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਬੇਇੱਜਤ ਕੀਤਾ ਅਤੇ ਆਪਣੀ ਮੰਜਿਲ ਤੇ ਨਹੀਂ ਪਹੁੰਚਣ ਦਿੱਤਾ। ਇਸ ਕਰਕੇ ਖਫਾ ਹੋਏ ਅਧਿਆਪਕਾਂ ਨੇ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਹੈ ਕਿ ਅਸੀ ਬਦਲਾਅ ਦੇ ਮੱਦੇਨਜਰ ਰੱਖਦੇ ਹੋਏ ਇਸ ਸਰਕਾਰ ਨੂੰ ਹੋਂਦ ਵਿੱਚ ਲਿਆਂਦਾ ਸੀ , ਪਰ ਜੋ ਵਿਵਹਾਰ ਕੱਚੇ ਅਧਿਆਪਕਾਂ ਨਾਲ ਪੰਜਾਬ ਸਰਕਾਰ ਨੇ ਕੀਤਾ ਹੈ, ਦੁਬਾਰਾ ਗਲਤੀ ਨਹੀਂ ਕਰਨਗੇ ਪੰਜਾਬ ਦੇ ਲੋਕ।


