ਗੁਰਦਾਸਪੁਰ, 30 ਅਕਤੂਬਰ ( ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 11 ਕੇ ਵੀ ਗੋਲ ਮੰਦਿਰ ਫੀਡਰ ਦੀ ਜਰੂਰੀ ਮੁਰੰਮਤ ਕਾਰਨ 30 ਅਕਤੂਬਰ 2023 ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਕਾਰਣ ਮੋਹੱਲਾ ਨੰਗਲ ਕੋਟਲੀ, ਸੰਗਲਪੁਰਾ ਰੋਡ, ਆਦਰਸ਼ ਨਗਰ, ਸ਼੍ਰੀ ਰਾਮ ਕਾਲੋਨੀ, ਉਕਾਂਰ ਨਗਰ,ਗੋਬਿਆਂ ਮੁਹੱਲਾ, ਹਰਿ ਦਰਬਾਰ ਕਲੋਨੀ ਆਦਿ ਖੇਤਰਾਂ ਦੀ ਬਿਜਲੀ ਬੰਦ ਰਹੇਗੀ।


