ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)–ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਵਿਖੇ ਮਹੀਨਾਵਾਰੀ ਗੁਰਮਤਿ ਸਮਾਗਮ’ਚ ਹਜ਼ਾਰਾਂ ਸੰਗਤਾਂ ਨਕਮਸਤਕ ਹੋਈਆਂ ਅਤੇ ਧਾਰਮਿਕ ਦੀਵਾਨ’ਚ ਹਾਜ਼ਰੀਆ ਭਰਕੇ ਆਪਣੇ ਮਨੁੱਖੀ ਜੀਵਨ ਸਫਲ ਨੂੰ ਸਫਲ ਬਣਾਇਆ, ਅਖੰਡ ਪਾਠਾਂ ਦੇ ਭੋਗ ਪਾਏ ਤੇ ਧਾਰਮਿਕ ਦੀਵਾਨ ਸਜਾਏ ਗਏ ,ਧਾਰਮਿਕ ਬੁਲਾਰਿਆਂ ਤੇ ਸੰਤਾਂ ਮਹਾਪੁਰਸ਼ਾਂ ਸਮੇਤ ਅਖੰਡ ਪਾਠ ਸ਼ਰਧਾਲੂਆਂ ਨੂੰ ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ, ਗਰੇਵਾਲ ਲੁਧਿਆਣਾ,ਡਾ ਅਮਰਜੋਤ ਸਿੰਘ ਸੰਧੂ ਤੇ ਹੋਰਾਂ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ, ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ,ਭਾਈ ਖਾਲਸਾ ਦੱਸਿਆ ਸਮਾਗਮ ਦੇ ਸਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਗੁਰੂਦੁਆਰਾ ਸਾਹਿਬ ਵਿਖੇ 13 ਅਖੰਡ ਪਾਠ, ਦੋ ਸੰਪਟ ਸਮੇਤ ਜਪੁਜੀ ਸਾਹਿਬ ਟੋਟਲ 16 ਲੜੀਵਾਰ ਅਖੰਡ ਪਾਠ ਅਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਅਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮਨਾਮੇ ਦੀ ਸਬਦ ਕਥਾ ਵਿਚਾਰ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਸਰਵਣ ਕਰਵਾਉਣ ਤੋਂ ਉਪਰੰਤ ਧਾਰਮਿਕ ਦੀ ਅਰੰਭਤਾ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਦੇ ਜਥੇ ਵੱਲੋ ਰਸਭਿੰਨਾ ਕੀਰਤਨ ਕਰਨ ਤੋਂ ਬਾਅਦ ਹੋਈ, ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ, ਕਥਾ ਵਾਚਕਾਂ ਨੇ ਹਾਜ਼ਰੀ ਲਵਾਈ ਅਤੇ ਆਈ ਸੰਗਤ ਨੂੰ ਗੁਰਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਉਪਰਾਲੇ ਕੀਤੇ, ਇਸ ਮੌਕੇ ਬੋਲਦਿਆਂ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਅਲੋਵਾਲ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਅਤੇ ਸਰਪ੍ਰਸਤ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਕਰਨ ,ਲੰਗਰ ਲਾਉਣ ਦੇ ਨਾਲ ਨਾਲ ਸਮਾਜਿਕ ਸੇਵਾਵਾਂ ਦੀ ਚਲਾਈ ਧਾਰਮਿਕ ਲਹਿਰ ਦੀ ਸ਼ਲਾਘਾ ਕੀਤੀ ,ਭਾਈ ਖਾਲਸਾ ਨੇ ਕਿਹਾ ਮਹਾਂਪੁਰਸਾਂ ਵੱਲੋਂ ਇਸੇ ਲੜੀ ਤਹਿਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਦਿਵਸ ਅਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ 17 ਨਵੰਬਰ ਤੋਂ 22 ਨਵੰਬਰ ਤੱਕ ਇੱਕ ਵੱਡਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਉਹਨਾਂ ਦੱਸਿਆ 18 ਨਵੰਬਰ ਨੂੰ ਸ਼ਾਨਦਾਰ ਨਗਰ ਕੀਰਤਨ 19 ਨਵੰਬਰ ਨੂੰ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ 31 ਗਰੀਬ ਲੜਕੀਆਂ ਦੇ ਵਿਆਹ,20 ਤੇ 21ਨੂੰ ਲੜਕੀਆਂ ਤੇ ਲੜਕਿਆਂ ਦੇ ਕਬੱਡੀ ਅਤੇ ਬਾਲੀਵਾਲ ਦੇ ਮੈਚਾਂ ਸਮੇਤ ਅੱਖਾਂ ਦਾ ਕੈਂਪ ਲਗਾਕੇ ਮੁਫ਼ਤ ਐਨਕਾਂ ਦੇਣ ਵਾਲੇ ਪਰਉਪਕਾਰੀ ਧਾਰਮਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਉਣ ਦੀ ਅਪੀਲ ਕੀਤੀ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਾਬਾ ਦਾਰਾ ਸਿੰਘ, ਭਾਈ ਹਰਜੀਤ ਸਿੰਘ ਗਰੇਵਾਲ ਲੁਧਿਆਣਾ ਬੀਬੀ ਕਰਮਜੀਤ ਕੌਰ ਸੰਧੂ ਭਾਈ ਦੀਪ ਸਿੰਘ ਤੋਂ ਇਲਾਵਾ ਇਲਾਕੇ ਦੇ ਮਹਾਨ ਸਿਆਸੀ, ਧਾਰਮਿਕ ਅਤੇ ਸਮਾਜਿਕ ਪਤਵੰਤਿਆਂ ਨੇ ਹਾਜ਼ਰੀ ਲਵਾਈ ਅਤੇ ਸਮੂਹ ਸੰਗਤਾਂ ਨੇ ਲੰਗਰ ਦੀ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਸਕਿਆਂ।
