ਸੀ.ਐਮ ਦੇ ਆਸਰੇ ਹੀ ਮੈਂ ਆਪਣਾ ਜੀਵਨ ਬਤੀਤ ਕਰਾਂਗਾ-ਗੁਰਦੀਪ ਸਿੰਘ
ਮਾਨਸਾ, ਗੁਰਦਾਸਪੁਰ 18 ਅਕਤੂਬਰ (ਸਰਬਜੀਤ ਸਿੰਘ)- ਮਾਨਸਾ ਜਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਜੋ ਕਿ ਡਿਊਟੀ ਦੌਰਾਨ ਸ਼ਹੀਦੀ ਦਾ ਜਾਮ ਪੀ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾੰ ਦੇ ਪਿਤਾ ਗੁਰਦੀਪ ਸਿੰਘ ਨੂੰ ਸਨਮਾਨ ਰਾਸ਼ੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਤਹਿ ਦਿਲੋਂ ਹਮਦਰਦੀ ਪ੍ਰਗਟਾਈ।
ਇਸ ਸਬੰਧੀ ਸ਼ਹੀਦ ਦੇ ਪਿਤਾ ਗੁਰਦੀਪ ਸਿੰਘ ਨੇ ਕਿਹਾ ਕਿ ਮੈਂ ਆਪਣੀ ਜਿੰਦਗੀ ਵਿੱਚ ਬਹੁਤ ਮੁੱਖ ਮੰਤਰੀ ਵੇਖੇ ਹਨ, ਪਰ ਅਜਿਹਾ ਭਗਵੰਤ ਮਾਨ ਦੇ ਰੂਪ ਵਿੱਚ ਮੁੱਖ ਮੰਤਰੀ ਕਦੇ ਵੀ ਨਹੀਂ ਵੇਖਿਆ, ਜਿਸਨੇ ਭਾਵੁਕ ਹੋ ਕੇ ਮੇਰੇ ਪਰਿਵਾਰ ਨੂੰ ਆ ਕੇ ਜਿੱਥੇ ਸਨਮਾਨ ਰਾਸ਼ੀ ਦਿੱਤੀ ਹੈ, ਉਥੇ ਨਾਲ ਹੀ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਵੀ ਦੇਣ ਦੀ ਗੱਲ੍ਹ ਕਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ਬੇਟੇ ਦੇ ਨਾਮ ਤੇ ਪਿੰਡ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਪਿੰਡ ਦੇ ਮੁੱਖ ਮਾਰਗ ਤੇ ਅੰਮ੍ਰਿਤਪਾਲ ਦੇ ਨਾਮ ਤੇ ਗੇਟ ਵੀ ਉਸਾਰਿਆ ਜਾਵੇਗਾ। ਇਸ ਸਬੰਧੀ ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਪ੍ਰਤੀ ਸ਼ਹੀਦ ਹੋਏ ਤੁਹਾਡੇ ਪੁੱਤਰ ਨੂੰ ਵਾਪਸ ਨਹੀਂ ਲਿਆ ਸਕਦਾ, ਪਰ ਮੇਰਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਬਤੌਰ ਮੁੱਖ ਮੰਤਰੀ ਮੈਂ ਸ਼ਹੀਦ ਦੇ ਪਰਿਵਾਰ ਨੇ ਹਮਦਰਦੀ ਪ੍ਰਗਟ ਕਰਾਂ ਅਤੇ ਉਸਦਾ ਬਣਦਾ ਸਨਮਾਨ ਵੀ ਦੇਵਾ। ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ, 10 ਅਕਤੂਬਰ ਨੂੰ ਉਸ ਨਾਲ ਮੇਰੀ ਗੱਲਬਾਤ ਹੋਈ ਉਸਨੇ ਮੈਨੂੰ ਕਿਹਾ ਕਿ ਮੇਰੀ ਛੁੱਟੀ ਮੰਜੂਰ ਹੋ ਗਈ ਹੈ। ਮੈਂ 24 ਅਕਤੂਬਰ ਨੂੰ ਵਾਪਸ ਆ ਰਿਹਾ ਹਾ ਤੇ ਤੁਸੀ ਭੈਣ ਦਾ ਵਿਆਹ ਦੇ ਦਿੱਤਾ ਹੈ। ਇਸ ਲਈ ਮੈਂ ਸਾਰੀਆ ਰਸਮਾਂ ਮੈਂ ਕਰਾਂਗਾ। ਅਜਿਹੀ ਕੋਈ ਗੱਲਬਾਤ ਨਹੀਂ ਹੈ ਕਿ ਮੇਰੇ ਪੁੱਤਰ ਨੇ ਖੁਦਕੁਸ਼ੀ ਕੀਤੀ ਹੋਵੇ, ਪਰ ਪੰਜਾਬ ਦੇ ਮੁੱਖ ਮੰਤਰੀ ਨੇ ਮੇਰੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਇਸ ਲਈ ਮੈਂ ਅਜਿਹੇ ਮੁੱਖ ਮੰਤਰੀ ਦਾ ਧੰਨਵਾਦੀ ਹਾਂ। ਉਥੇ ਪੂਰਾ ਪੰਜਾਬ ਹੀ ਮੇਰੇ ਨਾਲ ਹੋਈ ਦੁੱਖਦਾਈ ਘਟਨਾ ਵਿੱਚ ਸ਼ਰੀਕ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਮੇਰੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ। ਮੈਂ ਫਿਰ ਮੁੜ ਆਪਣੇ ਆਪ ਨੂੰ ਸੁਰਜੀਤ ਕਰ ਰਿਹਾ ਹੈ, ਜੋ ਕਿ ਪਹਿਲਾਂ ਮੈਂ ਇਸ ਧਰਤੀ ਤੋਂ ਕੂਚ ਕਰਨਾ ਚਾਹੁੰਦਾ ਸੀ, ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਰਾਹਤ ਅਤੇ ਹੌਂਸਲੇ ਕਰਕੇ ਹੀ ਆਪਣਾ ਜੀਵਨ ਬਤੀਤ ਕਰਾਂਗਾ।