ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਕਾਮਰੇਡ ਹਰਵਰਿਆਮ ਸਿੰਘ ਐਨ.ਆਰ.ਆਈ ਨੇ ਕਿਹਾ ਕਿ ਪੰਜਾਬ ਵਿੱਚ ਨਹੀਂ ਬਲਕਿ ਪੂਰੇ ਭਾਰਤ ਵਿੱਚ ਲੰਬੇ ਸਮੇਂ ਤੋਂ ਜਗਰਾਤਿਆਂ, ਰਾਤ-ਜਗ੍ਹਾਂ ਚੌਂਕੀਆਂ ਰਹਿਣ ਸੂਬਾਈ ਕੀਰਤਨਾ ਨਾਲ ਸਮਾਜ ਨਹੀਂ ਬਦਲਿਆ। ਜੇਕਰ ਇਹੋ ਸਮੇਂ ਐਨਰਜੀ ਪੜਨ ਲਿਖਣ ਤੇ ਲਗਾਈ ਜਾਵੇ ਤਾਂ ਗਿਣਵੇਂ ਦਿਨ੍ਹਾਂ ਵਿੱਚ ਭਾਰਤ ਦਾ ਨਕਸ਼ਾ ਬਦਲਿਆ ਜਾ ਸਕਦਾ ਹੈ। ਅੱਜ ਦੇਸ਼ ਨੂੰ ਧਰਮ ਦੀ ਲੋੜ ਨਹੀਂ। ਪੜਾਈ ਦੀ ਲੋੜ ਹੈ।
ਸਮਾਜ ਵਿੱਚ ਕਮਜੋਰ ਵਰਗ ਦੀ ਮੁੱਕਤੀ ਲਈ ਇਨ੍ਹਾਂ ਔਰਤਾਂ ਨੂੰ ਸਲਾਮ।
ਘਰਾਂ ਵਿੱਚ ਬਣਨੀਆਂ ਤਾ ਲਾਇਬ੍ਰੇਰੀਆਂ ਚਾਹੀਦੀਆਂ ਸੀ। ਬਣੀ ਜਾਂਦੇ ਨੇ ਪੂਜਾ ਰੂਮ, ਲੋਕ ਸਿੱਖਿਆ ਨੂੰ ਛੱਡ ਕੇ ਅੰਧ ਵਿਸ਼ਵਾਸ ਵੱਲ ਵੱਧ ਰਹੇ ਹਨ ਫਿਰ ਅਧਿਕਾਰੀ ਨਹੀਂ ਪੂਜਾਰੀ ਪੈਦਾ ਹੋਣਗੇ। ਉਸ ਤੋਂ ਡਰਨਾ ਨਹੀਂ ਚਾਹੀਦਾ, ਜਿਸ ਕੋਲ ਲਾਇਬ੍ਰੇਰੀ ਹੈ। ਕਈ ਕਿਤਾਬਾਂ ਪੜਦਾ ਹੈ। ਡਰਨਾ ਉਸ ਤੋਂ ਹੈ ਜਿਸ ਕੋਲ ਇੱਕ ਕਿਤਾਬ ਹੈ ਅਤੇ ਇਸ ਨੂੰ ਉਹ ਪਵਿੱਤਰ ਮੰਨਦਾ ਹੈ, ਪਰ ਉਸਨੇ ਪੜੀ ਕਦੇ ਵੀ ਨਹੀਂ।