ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)- – ਕਿਰਪਾਨ ਭੇਂਟ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਦਸਵੀਂ ਦਾ ਜਿਹੜਾ ਸ਼ਰਧਾ ਨਾਲ ਮਨਾਇਆ ਅਖੰਡ ਪਾਠਾਂ ਦੇ ਭੋਗ ਪਾਏ ਗਏ ਧਾਰਮਿਕ ਦੀਵਾਨ ਸਜਾਏ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਕਿਰਪਾਨ ਭੇਂਟ ਸਾਹਿਬ ਮਾਛੀਵਾੜਾ ਇਤਿਹਾਸਕ ਗੁਰਦੁਆਰੇ ‘ਚ ਦਸਵੀਂ ਦੇ ਸਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅਜ ਸੰਪੂਰਨ ਭੋਗ ਤੋਂ ਆਰਤੀ ਆਰਤੇ , ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਨੇ ਹਾਜ਼ਰੀ ਲਵਾਈ ਅਤੇ ਕਿਰਪਾਨ ਭੇਂਟ ਸਾਹਿਬ ਮਾਛੀਵਾੜਾ ਦੇ ਪੂਰਨ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਅਤੇ 96 ਕਰੌੜੀ ਪੰਥ ਅਕਾਲੀ ਬੁੱਢਾ ਦੇ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਜਥਿਆਂ ਨੂੰ ਸਨਮਾਨਿਤ ਕੀਤਾ ਉਹਨਾਂ ਸਮੂਹ ਪਿੰਡ ਪਿੰਡ ਦੀਆਂ ਸ਼ਰਧਾਲੂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਾਰਸੇਵਾ ਵਾਲੇ ਬਾਬੇ ਨੂੰ ਇਤਿਹਾਸਕ ਗੁਰਦੁਆਰਿਆਂ ਦੇ ਨਾਂ ਤੇ ਹਾੜੀ ਸੌਣੀ ਨੂੰ ਦਿਤੀ ਜਾਣ ਵਾਲੀ ਸੇਵਾ ਬਿੱਲ ਕੁੱਲ ਬੰਦ ਕਰਕੇ ਇਹ ਸੇਵਾ ਗਰੀਬਾਂ ਦੇ ਬਣੇ ਗੁਰਦੁਆਰਿਆਂ ਜਿੰਨਾ ਵਿੱਚ ਕੋਈ ਆਮਦਨੀ ਸਾਧਨਾਂ ਨੂੰ ਵਧੀਆ ਢੰਗ ਬਣਾਉਣ ਤੇ ਗੁਰ ਮਰਯਾਦਾ ਲਾਗੂ ਕਰਨ ਲਈ ਵਰਤਨ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਪਿੰਡ ਦੇ ਗ਼ਰੀਬ ਗੁਰਦੁਆਰਾ ਦਾ ਸੁਧਾਰ ਕੀਤਾ ਜਥੇਦਾਰ ਬਾਬਾ ਸਰਵਨ ਸਿੰਘ ਰਸਾਲਦਾਰ ਬੁੱਢਾ ਦਲ ਨੇ ਕਿਹਾ ਸਥਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਵੀ ਫਰਜ ਅਤੇ ਟਿਉਟੀ ਬਣਦੀ ਹੈ ਕਿ ਉਹ ਅਜਿਹੇ ਲੋੜਵੰਦ ਗਰੀਬਾਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਚਲਾਉਣ ਲਈ ਢੁਕਵੀਂ ਮਦਦ ਕਰਕੇ ਗਰੀਬ ਦਾ ਮੂੰਹ ਮੇਰੀ ਗੋਲਕ ਹੈ ਵਾਲੇ ਇਤਿਹਾਸਕ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਤੇ ਜ਼ੋਰ ਦੇਣ, ਸਮੂਹ ਧਾਰਮਿਕ ਬੁਲਾਰਿਆਂ ਦਾ ਬਾਬਾ ਸਰਵਣ ਸਿੰਘ ਰਸਾਲਦਾਰ ਵੱਲੋਂ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਅਨੋਖ ਸਿੰਘ ਕਿਰਪਾਨ ਭੇਂਟ ਸਾਹਿਬ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ,ਜਥੇਦਾਰ ਦਿਲਬਾਗ ਸਿੰਘ ਵਲਟੋਹਾ, ਗੁਰਸੇਵਕ ਸਿੰਘ ਵਲਟੋਹਾ ਤੋ ਇਲਾਵਾ ਕਈ ਬੁਲਾਰੇ ਤੇ ਹਜ਼ਾਰਾਂ ਹੋਰ ਆਗੂਆਂ ਨੇ ਹਾਜ਼ਰੀ ਲਵਾਈ ਅਤੇ ਆਪਣਾ ਮਨੁੱਖੀ ਜੀਵਨ ਸਫਲ ਬਣਾਇਆ।।


