ਵਿਸ਼ਾਲ ਰਾਜਸੀ ਰੈਲੀ ਦੀ ਤਿਆਰੀ ਹਿੱਤ ਪਿੰਡ ਡੇਲੂਆਣਾ ਵਿੱਖੇ ਜਨਤਕ ਮੀਟਿੰਗ ਕੀਤੀ
ਮਾਨਸਾ, ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ)– ਪੰਜਾਬ ਵਿੱਚ ਲੁੱਟਾ-ਖੋਹਾ ਤੇ ਚੋਰੀਆ ਦੀਆ ਵਾਰਦਾਤਾ ਨੂੰ ਇਨਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾ ਦੇ ਹੋਸਲੇ ਸੱਤਵੇ ਅਸਮਾਨ ਤੇ ਚੜ੍ਹੇ ਹੋਏ ਹਨ , ਚਿੱਟੇ ਦਿਨ ਵਾਰਦਾਤਾ ਨੂੰ ਇਨਜਾਮ ਦੇ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸਕ ਬਣ ਕੇ ਰਹਿ ਗਈ ਹੈ , ਇਨ੍ਹਾ ਵਿਚਾਰਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਮਾਨਸਾ ਦੇ ਪਿੰਡ ਡੇਲੂਆਣਾ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਆਪ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ , ਨਾ ਆਪ ਸਰਕਾਰ ਪੰਜਾਬ ਵਿੱਚ ਲਾਅ ਇਨ ਆਰਡਰ ਮੇਨਟੇਨ ਕਰ ਸਕੀ , ਨਾ ਆਰਥਿਕ ਸੰਕਟ ਦੀ ਦਲਦਲ ਵਿੱਚ ਫਸੇ ਕਿਸਾਨਾ ਮਜਦੂਰਾ ਨੂੰ ਰਤੀ ਭਰ ਵੀ ਰਾਹਤ ਦੇ ਸਕੀ ।
ਕਮਿਊਨਿਸਟ ਆਗੂਆ ਨੇ ਕਿਹਾ ਕਿ ਪੰਜਾਬ ਦੀ ਅਵਾਮ ਆਪਣੇ ਆਪ ਨੂੰ ਠੰਗੀ ਹੋਈ ਮਹਿਸੂਸ ਕਰ ਰਹੀ ਹੈ ਤੇ ਸਮਾ ਆਉਣ ਤੇ ਮਾਨ ਸਰਕਾਰ ਨੂੰ ਸਬਕ ਸਿਖਾਉਣ ਦੀ ਤਾਕ ਵਿੱਚ ਹੈ , ਕਮਿਊਨਿਸਟ ਆਗੂਆ ਨੇ ਕਿਹਾ ਕਿ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਪੰਜਾਬ ਸਰਕਾਰ ਦੀਆ ਜੜਾ ਹਿਲਾਅ ਕੇ ਰੱਖ ਦੇਵੇਗੀ ।
ਇਸ ਮੌਕੇ ਹੋਰਨਾਂ ਤੋ ਇਲਾਵਾ ਨੋਜਵਾਨ ਆਗੂ ਹਰਮਨ ਹਨੀ , ਕੁਲਵੰਤ ਸਿੰਘ ਡੇਲੂਆਣਾ , ਗੁਰਜੰਟ ਸਿੰਘ ਡੇਲੂਆਣਾ ਤੇ ਪਵਨ ਕੁਮਾਰ ਡੇਲੂਆਣਾ ਨੇ ਵੀ ਵਿਚਾਰ ਸਾਝੇ ਕੀਤੇ ।