ਲੁਧਿਆਣਾ, ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ)– ਗੁਰਦੁਆਰਾ ਗਊ ਘਾਟ ਲਾਗੇ ਬੁੱਢਾ ਨਾਲਾ ਲੁਧਿਆਣਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਨਾਲ ਸਮੂਹ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਇੱਕ ਵੱਡਾ ਗੁਰਮਤਿ ਸਮਾਗਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪ੍ਰਧਾਨ ਨੇਕ ਸਿੰਘ ਜੀ ਤੇ ਸਥਾਨਕ ਸੰਗਤਾਂ ਦੇ ਭਰਵੇਂ ਸੰਯੋਗ ਨਾਲ ਮਨਾਇਆ ਗਿਆ, ਸਮਾਗਮ ਵਿੱਚ ਵਿਸ਼ੇਸ਼ ਤੌਰ ਵਾਤਾਵਰਣ ਪ੍ਰੇਮੀ ਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੁਖਵਿੰਦਰ ਸਿੰਘ ਆਲੋਵਾਲ,ਐਸ ਡੀ ਐਮ, ਤਹਿਸੀਲ ਦਾਰ ਤੇ ਸਨਮਾਨ ਯੋਗ ਹਸਤੀਆਂ ਤੇ ਹਾਜ਼ਰੀ ਲਵਾਈ, ਅਖੰਡ ਪਾਠਾਂ ਦੇ ਸੰਪੂਰਨ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਬੁੱਢੇ ਨਾਲੇ ਦਾ ਨਿਰੇਖਨ ਕੀਤਾ ਗਿਆ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ, ਧਾਰਮਿਕ ਬੁਲਾਰਿਆਂ ਤੇ ਹੋਰ ਸਨਮਾਨ ਯੋਗ ਹਸਤੀਆਂ ਦਾ ਸਨਮਾਨ ਕੀਤਾ ਗਿਆ, ਕਬੱਡੀ ਟੂਰਨਾਮੈਂਟ ਕਰਵਾਏ ਗਏ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਨਾਲ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਨ੍ਹਾਂ ਭਾਈ ਖਾਲਸਾ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਪੋਹ ਮਹੀਨੇ ਦੇ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਗੁਰਦੁਆਰਾ ਗਊ ਘਾਟ ਲੁਧਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਗੁਰਮਤਿ ਸਮਾਗਮ ਦੀ ਅਰੰਭਤਾ ਹੋਈ ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੇ ਕਥਾਵਾਚਕਾ ਤੋਂ ਇਲਾਵਾ ਧਾਰਮਿਕ ਖੇਤਰ’ਚ ਸਰਗਰਮ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਲਵਾਈ ਤੇ ਆਈਆਂ ਸੰਗਤਾਂ ਨੂੰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਨਾਲ ਸਮੂਹ ਸ਼ਹੀਦਾਂ ਦੇ ਜੀਵਨ ਇਤਿਹਾਸ ਤੇ ਸ਼ਹਾਦਤਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ, ਇਸ ਮੌਕੇ ਤੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਵਾਤਾਵਰਣ ਪ੍ਰੇਮੀ ਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵੱਲੋਂ ਬੁੱਢੇ ਨਾਲੇ ਦੀ ਸਾਫ਼ ਸਫ਼ਾਈ, ਦਰਖ਼ਤ ਲਾਹੁਣ ਤੇ ਨਾਲ਼ੇ ਵਿਚ ਡਿਗਦੇ ਗੰਦੇ ਪਾਣੀ ਨੂੰ ਰੋਕਣ ਲਈ ਪ੍ਰਸ਼ਾਸਨ ਅਧਿਕਾਰੀਆਂ ਦੀ ਮੀਟਿੰਗ ਕਰਨ ਤੋਂ ਉਪਰੰਤ ਤੁਰੰਤ ਸਾਰੇ ਕੰਮ ਕਰਨ ਲਈ ਹਦਾਇਤ ਕੀਤੀ, ਇਸ ਮੌਕੇ ਤੇ ਬੋਲਦਿਆਂ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਤੇ ਸਮੂਹ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਕੋਟਿ ਪ੍ਰਣਾਮ ਕੀਤਾ,ਉਥੇ ਬੁੱਢੇ ਨਾਲੇ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਨਾਲੇ ਦੀ ਸਾਫ਼ ਸਫ਼ਾਈ ਤੇ ਦਰਖ਼ਤ ਲਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਾਲੇ ਕੀਤੇ ਯਤਨਾਂ ਸੇਵਾਵਾਂ ਦੀ ਸ਼ਲਾਘਾ ਕੀਤੀ, ਇਸ ਮੌਕੇ ਤੇ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਮੁਖੀ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸਨਮਾਨ ਕੀਤਾ ਗਿਆ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਨੇਕ ਸਿੰਘ ਸੀਚੇਵਾਲ ਤੇ ਹੋਰ ਪ੍ਰਬੰਧਕਾਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ, ਐਸ ਡੀ ਐਮ ਸਾਹਿਬ,ਤਹਿਸੀਲ ਦਾਰ ਸਾਹਿਬ ਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਨਾਲ ਬਾਬਾ ਦਾਰਾ ਸਿੰਘ, ਭਾਈ ਗੁਰਮੇਲ ਸਿੰਘ, ਧਾਰਮਿਕ ਬੁਲਾਰਿਆਂ ਤੇ ਹੋਰ ਸਥਾਨਕ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।



