ਚੰਡੀਗੜ੍ਹ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਪੀ .ਜੀ.ਆਈ. ਚੰਡੀਗੜ੍ਹ ਵਿੱਚ ਅੱਧੇ ਮਰੀਜ਼ ਆਪਣਾ ਟਾਇਮ ਤੇ ਪੈਸਾ ਖਰਾਬ ਕਰਕੇ ਡਾਕਟਰ ਨੂੰ ਬਿਨਾਂ ਮਿਲੇ ਨਿਰਾਸ਼ ਹੋ ਕੇ ਮੁੜਦੇ ਆ ਕਾਰਨ ਕਿ ਉਹ ਪਹਿਲਾਂ ਵਾਂਗੂ ਸਿੱਧੀ ਪਰਚੀ ਦੇ ਭੁਲੇਖੇ ਚੇ ਆ ਜਾਂਦੇ ਆ ।
ਸਭ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਘਰੇ ਬੈਠੇ ਹੀ ਸਵੇਰੇ 8 ਵਜੇ ਤੋਂ 9.30 ਤੱਕ ਫੋਨ ਨੰਬਰ 01722755991 ਹੈ ਤੇ ਫੋਨ ਕਰੋ (ਨੰਬਰ ਇੱਕੋ ਹੋਣ ਕਰਕੇ ਕਾਲ ਥੋੜਾ ਮੁਸ਼ਕਿਲ ਲੱਗਦੀ ਆ) ਫੋਨ ਤੇ ਤੁਹਾਨੂੰ ਨਾਮ ,ਸਿਰਨਾਵਾਂ ਤੇ ਬਿਮਾਰੀ ਤੇ ਮੋਬਾਈਲ ਨੰਬਰ ਪੁਛਿਆ ਜਾਊ ਤੇ ਕਾਰਡ ਬਣ ਕੇ ਡਾਕਟਰ ਆਪ ਤੁਹਾਨੂੰ ਫੋਨ ਕਰੂ ਤੁਹਾਡੀ ਸਮੱਸਿਆ ਪੁੱਛ ਕੇ ਦਵਾਈ ਲਿਖ ਕੇ ਵਟਸਐਪ ਤੇ ਭੈਜੂ ਤੇ ਟੈਸਟ ਦੱਸੂ ਵੀ ਕਰਾਕੇ ਮੇਰੇ ਕੋਲ ਇਨੀ ਤਰੀਕ ਨੂੰ ਆਊ ।
ਡਾਕਟਰ ਦੀ ਦਿੱਤੀ ਤਰੀਕ ਨੂੰ ਤੁਸੀਂ ਡਾ. ਵੱਲੋਂ ਭੇਜਿਆ ਸਨੇਹਾ ਦਿਖਾ ਕੇ 10 ਵਜੇ ਤੱਕ ਟੋਕਨ ਪਾਰਕਿੰਗ ਚੋਂ ਮਿਲੂ ਉਹ ਟੋਕਨ ਦਿਖਾ ਕੇ ਤੁਸੀਂ ਨਵੀਂ OPD ਵਿੱਚ ਡਾਕਟਰ ਨੂੰ ਮਿਲ ਸਕਦੇ ਓ ।
ਫੋਨ ਤੇ ਕਾਰਡ ਬਣਵਾਏ ਬਿਨਾਂ ਤੇ ਡਾਕਟਰ ਦੇ ਸੱਦੇ ਬਿਨਾਂ ਨਾ ਆਓ ਐਵੇਂ ਖੱਜਲ ਖੁਆਰ ਹੋਵੋਗੇ । ਐਮਰਜੈਂਸੀ ਆਲੇ ਮਰੀਜ਼ ਨੂੰ ਆਹ ਕਿਸੇ ਦੀ ਲੋੜ ਨਹੀਂ ਉਸਦਾ ਇਲਾਜ ਪਹਿਲਾਂ ਵਾਂਗ ਹਰ ਸਮੇਂ ਕੀਤਾ ਜਾਂਦਾ ,ਕਿਰਪਾ ਕਰਕੇ ਪੋਸਟ ਪੜ ਕੇ ਅੱਗੇ ਜਰੂਰ ਸ਼ੇਅਰ ਕਰ ਦਿਓ ਤਾਂ ਜ਼ੋ ਕਿਸੇ ਦਾ ਟਾਇਮ ਤੇ ਖਰਚਾ ਤੇ ਮਰੀਜ਼ ਦੀ ਪ੍ਰੇਸ਼ਾਨੀ ਬਚ ਜਾਵੇ।