ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ਵਿੱਚ ਕਮੇਟੀਆਂ ਸਥਾਪਿਤ ਕੀਤੀਆਂ ਜਾਣਗੀਆਂ-ਕਾ. ਰਾਣਾ
ਮਾਨਸਾ, ਗੁਰਦਾਸਪੁਰ 2 ਅਕਤੂਬਰ (ਸਰਬਜੀਤ ਸਿੰਘ ) ਮਾਨਸਾ ਵਿਖੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਚੱਲ ਰਹੇ ਪੱਕੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਮੇਟੀ ਵਲੋਂ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ,ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ,ਆਰ ਐੱਮ ਪੀ ਆਈ ਦੇ ਸੂਬਾ ਆਗੂ ਕਾਮਰੇਡ ਛੱਜੂ ਰਾਮ ਰਿਸ਼ੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਗੁਰਸੇਵਕ ਮਾਨਬੀਬੜੀਆਂ, ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਗਗਨਦੀਪ ਮਾਨਸਾ, ਪੈਨਸ਼ਨਰਜ਼ ਐਸੋਸੀਏਸ਼ਨ ਬਿਜਲੀ ਬੋਰਡ ਦੇ ਆਗੂ ਕੌਰ ਸਿੰਘ ਆਕਲੀਆਂ ਕ੍ਰਾਂਤੀ ਕਾਰੀ ਕਿਸਾਨ ਯੂਨੀਅਨ ਦੇ ਆਗੂ ਦਲਜੀਤ ਸਿੰਘ, ਪੰਜਾਬ ਪ੍ਰਦੇਸ਼ ਪੱਲੇਦਾਰ ਆਗੂ ਮੱਖਣ ਸਿੰਘ ਆਦਮਪੁਰ ਆਦਿ ਆਗੂਆਂ ਨੇ ਕਿਹਾ ਕਿ ਮਾਨਸਾ ਵਿਚੋਂ ਚੱਲੇ ਨਸ਼ਾ ਵਿਰੋਧੀ ਸੰਘਰਸ਼ ਨੇ ਦੁਨੀਆਂ ਵਿੱਚ ਚਰਚਾ ਛੇੜ ਦਿੱਤੀ ਅਤੇ ਇਸ ਸੰਘਰਸ਼ ਨਾਲ ਕਾਫੀ ਹੱਦ ਤੱਕ ਨਸ਼ੇ ਠੱਲ ਪਈ ਹੈ ਅਤੇ ਪੰਜਾਬ ਵਿੱਚ ਸੁੱਤੀ ਪਈ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਵੀ ਕਟਿਹਰੇ ਵਿੱਚ ਖੜਾ ਕੀਤਾ ਜਿਸ ਤੇ ਹੁਣ ਨਸ਼ਾ ਤਸਕਰਾਂ ਦੀ ਪ੍ਰੋਪਟੀਆਂ ਜ਼ਬਤ ਹੋਣ ਲੱਗੀਆਂ ਹਨ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋਣ ਲੱਗੀ ਹੈ ਇਸ ਸੰਘਰਸ਼ ਦੇ ਸਦਕਾ ਪੰਜਾਬ ਸਰਕਾਰ ਮਜਬੂਰ ਹੋਕੇ ਹੇਠਾਂ ਪੱਧਰ ਤੇ ਜ਼ੋ ਵਿਅਕਤੀ ਨਸ਼ੇ ਦੀ ਓਵਰਡੋਜ ਨਾਲ ਮਰ ਚੁੱਕੇ ਹਨ ਉਹਨਾਂ ਦੀ ਸ਼ਨਾਖਤਾਂ ਦੀ ਕਰਵਾਈ ਤੇ ਆਦੇਸ਼ ਦਿੱਤੇ ਗਏ ਹਨ ਇਸ ਅੰਦੋਲਨ ਦੀ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਕਾਫੀ ਰਾਜਨੀਤਕ ਫੇਰਬਦਲ ਹੋਣ ਲੱਗ ਗਈ ਹੈ ਤੇ ਨਸ਼ੇ ਦੇ ਸਬੰਧ ਵਿੱਚ ਸਤਾ ਤੇ ਕਾਬਜ਼ ਰਹੇ ਰਾਜਨੀਤਕ ਆਗੂਆਂ ਨੂੰ ਲੋਕ ਘੇਰ ਰਹੇ ਹਨ ਇਸ ਮੀਟਿੰਗ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਕਿ ਕਮੇਟੀ ਵਲੋਂ ਨਸ਼ਾ ਤਸਕਰਾਂ ਦੀਆਂ ਪ੍ਰੋਪਟੀਆਂ ਨੂੰ ਸੀਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਅਤੇ ਡੀ ਐੱਸ ਪੀ ਵਿਜੀਲੈਂਸ ਨੂੰ ਮਿਲਿਆਂ ਜਾਵੇਗਾ ਅਤੇ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ਵਿੱਚ ਕਮੇਟੀਆਂ ਸਥਾਪਿਤ ਕੀਤੀਆਂ ਜਾਣਗੀਆਂ ਤਾਂ ਜੋ ਅੰਦੋਲਨ ਲੰਮਾਂ ਅਤੇ ਪੰਜਾਬ ਪੱਧਰ ਦਾ ਕੀਤਾ ਜਾਵੇ।
ਇਸ ਮੀਟਿੰਗ ਵਿੱਚ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਜ਼ਿਲ੍ਹਾ ਆਗੂ ਕਾਮਰੇਡ ਸੁਰਿੰਦਰ ਸ਼ਰਮਾਂ, ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪ੍ਰਦੀਪ ਸਿੰਘ ਖਾਲਸਾ,ਜੱਸੀ ਸਿੰਘ ਖਾਲਸਾ,ਕਾਲੀ ਮਾਨਸਾ, ਭਾਰਤੀ ਕਿਸਾਨ ਯੂਨੀਅਨ ਧਨੇਰ ਗਰੁੱਪ ਦੇ ਆਗੂ ਮਹਿੰਦਰ ਸਿੰਘ ਬੁਰਜ਼ ਰਾਠੀ,ਵਾ੍ਟਰ ਬਾਕਸ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਖਾਲਸਾ, ਅਤੇ ਹੋਰ ਆਗੂਆਂ ਨੇ ਇਸ ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।