ਗੁਰੂ ਰਾਮਦਾਸ ਸਰੋਵਰ ਨਾਤੇ ।। ਸਭਿ ਉਤਰੇ ਪਾਪ ਕਮਾਤੇ
ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਦੇ ਘਰ ਦੀ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ’ਚ ਗੋਇੰਦਵਾਲ ਸਾਹਿਬ ਵਿਖੇ ਰਹੇ ਕਿ ਗੁਰੂ ਸੰਗਤਾਂ ਦੀ ਮਹਾਨ ਸੇਵਾ ਅਤੇ ਘੋਰ ਤਪੱਸਿਆ ਕਰਨ ਤੋਂ ਬਾਅਦ ਇੱਕ ਸੰਸਾਰੀ ਜਤੀਮ ਹੋਣ ਦੇ ਬਾਵਜੂਦ ਗੁਰੂ ਨਾਨਕ ਪਾਤਸ਼ਾਹ ਦੀ ਚੌਥੀ ਗੱਦੀ ਤੇ ਬਿਰਾਜਮਾਨ ਹੋਣ ਦਾ ਵੱਡਾ ਸੁਭਾਗ ਤੇ ਮਾਣ ਪ੍ਰਾਪਤ ਕਰਨ ਦੇ ਨਾਲ ਨਾਲ ਗੁਰੂ ਰਾਮਦਾਸ ਸਰੋਵਰ ਨਾਤੇ ।। ਸਭਿ ਉਤਰੇ ਪਾਪ ਕਮਾਤੇ ।। ਮਹਾਨ ਇਤਿਹਾਸਕ ਪਵਿੱਤਰ ਸਰੋਵਰ ਦਾ ਨਿਰਮਾਣ ਕਰਵਾਇਆ, ਜਿਥੇ ਕਰੋੜਾਂ ਲੋਕਾਂ ਨੇ ਇਸ਼ਨਾਨ ਕਰਕੇ ਆਪਣੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪਾਂ ਤੋਂ ਛੁਟਕਾਰਾ ਪਾਇਆ ਅਤੇ ਇਸ ਖਸਸਿਸਾ ਦੇ ਘਰ ਵਿੱਚ ਰੋਜ਼ਾਨਾ ਲੱਖਾਂ ਲੋਕ ਹੁਣ ਵੀ ਇਸ਼ਨਾਨ ਕਰਕੇ ਆਪਣੇ ਸੰਸਾਰੀ ਦੁਖਾਂ ਤੋਂ ਛੁਟਕਾਰਾ ਪਾਉਂਦੇ ਹਨ, ਉਥੇ ਲੱਖਾਂ ਲੋਕ ਗੁਰੂ ਰਾਮਦਾਸ ਜੀ ਦੇ ਇਸ ਪਵਿੱਤਰ ਘਰ ਵਿੱਚ ਲੰਗਰ ਛੱਕ ਕੇ ਧੰਨਵਾਦ ਗੁਰੂ ਰਾਮਦਾਸ ਮੁਖੋਂ ਫੁਰਮਾਨ ਕਰ ਰਹੇ ਹਨ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੱਜ ਗੁਰੂ ਨਾਨਕ ਦੇ ਘਰ ਦੇ ਚੌਥੇ ਵਾਰਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰ ਗੱਦੀ ਦਿਵਸ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਦੱਸਿਆ ਗੁਰੂ ਰਾਮਦਾਸ ਜੀ ਇੱਕ ਸੰਸਾਰੀ ਜਤੀਮ ਹੋਣ ਦੇ ਨਾਤੇ ਕਿਰਤ ਕਰਨ ਨੂੰ ਧਰਮ ਸਮਝਦੇ ਹੋਏ ਗੋਇੰਦਵਾਲ ਸਾਹਿਬ ਦੀ ਬਾਉਲੀ ਸਾਹਿਬ ਸੇਵਾ ਸਮੇਂ ਘੁੰਗਣੀਆ ਵੇਚਦੇ ਸਨ ਤੇ ਦਸਵਾਂ ਹਿੱਸਾ ਗੁਰੂ ਘਰ ਲਈ ਕੱਢਿਆ ਕਰਦੇ ਸਨ ਹਰ ਸਮੇਂ ਰੱਬੀ ਭਗਤੀ ਵਿੱਚ ਲੀਨ ਰਹਿੰਦੇ ਸਨ ਭਾਈ ਖਾਲਸਾ ਨੇ ਦੱਸਿਆ ਇਕਵਾਰ ਗੋਇੰਦਵਾਲ ਦੇ ਬ੍ਰਾਹਮਣਾਂ ਖੱਤਰੀਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਤੇ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਰਿੱਟ ਦਾਇਰ ਕੀਤੀ ਸੀ ਅਤੇ ਉਸ ਦਾ ਜੁਆਬ ਦੇਣ ਲਈ ਲਾਹੌਰ ਸੱਦਿਆਂ ਸੀ,ਭਾਈ ਖਾਲਸਾ ਨੇ ਸਪਸ਼ਟ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਰਿੱਟ ਪਟੀਸ਼ਨ ਦਾ ਜੁਆਬ ਦੇਣ ਲਈ ਭਾਈ ਜੇਠਾ ( ਗੁਰੂ ਰਾਮਦਾਸ ਮਹਾਰਾਜ) ਜੀ ਨੂੰ ਲਹੌਰ ਜਾਣ ਚੁਣਿਆ ਅਤੇ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਸੰਸਾਰੀ ਪੜਾਈ ਨਾਂ ਹੋਣ ਦੀ ਬੇਨਤੀ ਕੀਤੀ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ,ਜੋਂ ਜੁਵਾਬ ਨਾਂ ਆਵੇ? ਸਾਨੂੰ ਯਾਦ ਕਰੀਂ ਅਸੀਂ ਤੇਰੇ ਅੰਗ ਸੰਗ ਹੋਵਾਂਗੇ ਭਾਈ ਖਾਲਸਾ ਨੇ ਦੱਸਿਆ ਗੁਰੂ ਰਾਮਦਾਸ ਲਹੌਰ ਦਰਬਾਰ ਵਿੱਚ ਅਕਬਰ ਬਾਦਸ਼ਾਹ ਨੂੰ ਬ੍ਰਾਹਮਣਾਂ ਵੱਲੋਂ ਪਾਈ ਰਿੱਟ ਦਾ ਇਹੋ ਜਿਹਾ ਜਵਾਬ ਦੇ ਕੇ ਆਏ ਤਾਂ ਅਕਬਰ ਬਾਦਸ਼ਾਹ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਣਾ ਪਿਆ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਜਿਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮਾਂ ਨੂੰ ਸਿਰੇ ਮੱਥੇ ਮੰਨਦੇ ਰਹੇ ਉਥੇ ਉਨ੍ਹਾਂ ਨੇ ਗੁਰੂ ਘਰ ਦੀਆਂ ਸੰਗਤਾਂ ਦੀ ਮਹਾਨ ਸੇਵਾ ਅਤੇ ਘੋਰ ਤਪੱਸਿਆ ਕੀਤੀ ਅਤੇ ਇਕ ਜਤੀਮ ਹੋਣ ਦੇ ਨਾਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਚੌਥੇ ਵਾਰਸ ਬਣ ਗਏ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੰਦੀ ਹੈ ਉਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੁਰਬਾਣੀ ਅਤੇ ਸਿਖਿਆਵਾਂ ਤੋਂ ਆਪਣੇ ਸੰਸਾਰਕ ਜੀਵਨ ਨੂੰ ਸਫਲ ਬਣਾਉਣ ਦੀ ਬੇਨਤੀ ਕਰਦੀ ਹੈ।


