ਸਰਕਾਰ ਚਿੱਟੇ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਖੋਰਾ ਲਾਉਣ ਲਈ ਗੁੰਮਰਾਹ ਕਰ ਰਹੀ-
ਮਾਨਸਾ, ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਅੱਜ ਮਾਨਸਾ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਤੇ ਲੋਕ ਅਧਿਕਾਰ ਲਹਿਰ ਵੱਲੋਂ ਨਸ਼ਾ ਵਿਰੋਧੀ ਸਾਂਝੀ ਐਕਸਨ ਕਮੇਟੀ ਮਾਨਸਾ ਵਿਖੇ ਚੱਲ ਰਹੇ ਮੈਡੀਕਲ ਤੇ ਚਿੱਟੇ ਨਸ਼ਿਆਂ ਵਿਰੁੱਧ ਇਕੱਠ ਵਿੱਚ ਸ਼ਾਮਲ ਹੋਕੇ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਤੇ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਮੋਰਚੇ ਨੂੰ ਹੋਰ ਤਿੱਖਾ ਕਰਨ ਸਬੰਧੀ ਫੈਸਲਾ ਲਿਆ ਗਿਆ ਅਤੇ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਲੜਣ ਲਈ ਇਕ ਨਕਸ਼ਾ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਦਿੱਤਾ ਜਾਵੇਗਾ ਕਿਉਂਕਿ ਸਰਕਾਰ ਚਿੱਟੇ ਨਸ਼ੇ ਵਿਰੁੱਧ ਚੱਲ ਰਹੀ ਇਸ ਮੁਹਿੰਮ ਨੂੰ ਖੋਰਾ ਲਾਉਣ ਲਈ ਗੁੰਮਰਾਹ ਕਰ ਰਹੀ ਹੈ ਇਸ ਮੌਕੇ ਕਮੇਟੀ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ 28ਸਤੰਬਰ ਤੱਕ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ 28 ਸਤੰਬਰ ਨੂੰ ਹੋਣ ਵਾਲੇ ਵਿਸ਼ਾਲ ਇਕੱਠ ਲਈ ਲਾਮਬੰਦ ਕੀਤਾ ਜਾਵੇਗਾ
ਅੱਜ ਦੇ ਇਸ ਧਰਨੇ ਨੂੰ ਪਰਵਿੰਦਰ ਸਿੰਘ ਝੋਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਖਿਲਾਫ ਜੰਗ ਆਖ਼ਰੀ ਸਾਹਾਂ ਤੱਕ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਕਮੇਟੀਆਂ ਪੁਲਿਸ ਅਤੇ ਸੱਤਾ ਧਾਰੀ ਧਿਰ ਵੱਲੋਂ ਬਣਾਈਆਂ ਜਾ ਰਹੀਆਂ ਹਨ ਇਹ ਕਮੇਟੀਆ ਨਸ਼ਿਆਂ ਖ਼ਿਲਾਫ਼ ਲੜਾਈ ਨਹੀਂ ਲੜੱ ਸਕਦੀਆਂ ਸਗੋਂ ਸਘੰਰਸ਼ ਸ਼ੀਲ ਲੋਕਾਂ ਨੂੰ ਅੱਗੇ ਆ ਕੇ ਨਸ਼ਿਆਂ ਵਿਰੁੱਧ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਰਾਤਾਂ ਨੂੰ ਪਹਿਰੇ ਸਾਨੂੰ ਨਹੀਂ ਲਾਉਣੇ ਚਾਹੀਦੇ ਸਗੋਂ ਪ੍ਰਸ਼ਾਸਨ ਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇ ।
ਇਸ ਧਰਨੇ ਨੂੰ ਰੁਪਿੰਦਰ ਸਿੱਧੂ ਮੇਜ਼ਰ ਕਮਾਲੂ ਹਰਵਿੰਦਰ ਸਿੰਘ ਪੰਮਾ ਗਗਨਦੀਪ ਸਿੰਘ ਬਹਿਣੀਵਾਲ ਗੋਰਾ ਬੰਗੀ ਦਲਜੀਤ ਸਿੰਘ ਬੂਟਾ ਅਮਨ ਗਿਆਨਾ , ਪ੍ਰਦੀਪ ਖਾਲਸਾ, ਕੁਲਵਿੰਦਰ ਸੁੱਖੀ , ਅਮਨ ਪਟਵਾਰੀ ਬੋਘ ਸਿੰਘ ਮਾਨਸਾ ਨੱਛਤਰ ਸਿੰਘ ਖੀਵਾ ਕੇਵਲ ਅਕਲੀਆਂ ਅਤੇ ਗਿਆਨ ਦਰਸ਼ਨ ਸਿੰਘ ਕੋਟਭੱਤਾ ਨੇ ਇੰਨਕਲਾਬੀ ਗੀਤ ਪੇਸ਼ ਕੀਤੇ