ਵਿਦਿਆਰਥਣ ਦੀ ਮੌਤ ਨੂੰ ਲੈ ਕੇ ਲੋਕਾਂ ਵਿੱਚ ਰੋਸ਼

ਗੁਰਦਾਸਪੁਰ

ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)–ਵਿਦਿਆਰਥੀ ਜੱਥੇਬੰਦੀ ਡੀ.ਐਸ.ਓ. ਪੰਜਾਬ ਮ੍ਰਿਤਕ ਵਿਦਿਆਰਥਣ ਜਸ਼ਨਦੀਪ ਕੌਰ ਲਈ ਨਿਸਾਫ਼ ਦੀ ਮੰਗ ਕਰਦੀ ਹੈ ਅਤੇ ਹੋਰ ਇਨਸਾਫ਼ ਮੰਗ ਰਹੇ ਵਿਦਿਅਰਥੀਆਂ ਨਾਲ ਖੜੀ ਹੈ ਅਤੇ ਖੜੀ ਰਹੇਗੀ।
ਪੰਜਾਬੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਜਿਸ ਦੀ ਹਾਲ ਹੀ ਵਿਚ ਮੌਤ ਹੋਈ ਹੈ, ਸਾਡੀ ਜਾਣਕਾਰੀ ਮੁਤਾਬਿਕ ਉਹ ਲੰਮੇ ਸਮੇਂ ਤੋਂ ਬਿਮਾਰੀ ਦੀ ਸ਼ਿਕਾਰ ਸੀ। ਇਸ ਮ੍ਰਿਤਕ ਵਿਦਿਆਰਥਣ ਨੇ 2021 ਵਿਚ ਇਸ ਕੋਰਸ ਵਿੱਚ ਦਾਖਲਾ ਲਿਆ ਸੀ। ਆਪਣੀ ਬਿਮਾਰੀ ਦੇ ਕਾਰਨ ਪੂਰੀਆਂ ਕਲਾਸਾਂ ਨਹੀਂ ਲਾ ਸਕੀ। ਬਿਮਾਰੀ ਦੀਆਂ ਮੈਡੀਕਲ ਰਿਪੋਰਟਾਂ ਹੋਣ ਦੇ ਬਾਵਜੂਦ ਉਸ ਦੀਆਂ ਹਾਜਰੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ। ਪਿਛਲੇ ਸਾਲ ਉਸ ਨੂੰ ਡਿਟੇਨ ਕਰਨ ਵਿਚ ਪ੍ਰੋਫੈਸਰ ਸੁਰਜੀਤ ਵੀ ਸ਼ਾਮਿਲ ਸੀ। ਪਿਛਲੀ ਵਾਰ ਡਿਟੇਨ ਹੋਣ ਕਾਰਨ ਇਸ ਸਾਲ ਵੀ ਵਿਦਿਆਰਥਣ ਗੰਭੀਰ ਬਿਮਾਰੀ ਹੋਣ ਦੇ ਬਾਵਜੂਦ ਕਲਾਸਾਂ ਵਿਚ ਆਉਣ ਲਈ ਮਜਬੂਰ ਹੋਈ ਹੈ। ਇਸ ਗੰਭੀਰ ਮੁੱਦੇ ਨੂੰ ਸੰਵੇਦਨਸ਼ੀਲਤਾ ਨਾਲ ਹੱਲ ਕਰਨ ਦੀ ਬਜਾਏ ਵਿਦਿਆਰਥਣ ਨੂੰ ਇਲਾਜ ਅਤੇ ਕਲਾਸਾਂ ਵਿਚੋਂ ਇਕ ਚੁਣਨ ਲਈ ਮਜਬੂਰ ਹੋਣਾ ਪਿਆ ਹੈ। ਉਸਨੇ ਪ੍ਰੋਫੈਸਰ ਸੁਰਜੀਤ ਤੋਂ ਛੁੱਟੀ ਲਈ ਬੇਨਤੀ ਕੀਤੀ ਸੀ ਪਰ ਜਵਾਬ ਇਹ ਦਿੱਤਾ ਗਿਆ ਕਿ “ਤੂੰ ਜਾਂ ਤਾਂ ਆਪਣਾ ਕੈਰੀਅਰ ਦੇਖਲੈ ਜਾਂ ਫਿਰ ਟਰੀਟਮੈਂਟ।”
ਪਹਿਲਾਂ ਵੀ ਪ੍ਰੋਫੈਸਰ ਸੁਰਜੀਤ ਦੇ ਰਵਈਏ ਖਿਲਾਫ ਅਨੇਕਾਂ ਹੀ ਸ਼ਿਕਾਇਤਾਂ ਆਉਂਦੀਆ ਰਹੀਆਂ ਹਨ। ਹਰ ਵਾਰ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਸਤਰਕ ਕਰਨ ਦੀ ਬਜਾਏ ਉਸ ਨੂੰ ਬਿਨਾਂ ਕਿਸੇ ਸਵਾਲ-ਜਵਾਬ ਦੇ ਆਪਣੀ ਮਨਮਾਨੀ ਕਰਨ ਲਈ ਛੱਡ ਦਿੱਤਾ। ਪ੍ਰੋਫੈਸਰ ਦੇ ਇਸ ਵਿਵਹਾਰ ਅਤੇ ਪ੍ਰਸ਼ਾਸਨ ਦੇ ਰਵਈਏ ਦੇ ਚਲਦਿਆਂ ਨਤੀਜਾ ਇਹ ਨਿਕਲਿਆ ਕਿ ਇਕ ਵਿਦਿਆਰਥਣ ਜਸ਼ਨਦੀਪ ਕੌਰ ਦੀ ਹਾਲਤ ਹੋਰ ਗੰਭੀਰ ਹੋ ਗਈ ਅਤੇ ਉਸਨੂੰ ਆਪਣੀ ਜਾਨ ਗਵਾਉਣੀ ਪਈ। ਮੌਤ ਦਾ ਮੰਜ਼ਰ ਇਕ ਅਤਿ ਸੰਵੇਦਣਸ਼ੀਲ ਮਸਲਾ ਹੈ, ਇਸਦੇ ਖ਼ਿਲਾਫ ਜਦੋਂ ਵਿਦਿਆਰਥੀ ਇਕੱਠੇ ਹੋ ਕੇ ਵੀ.ਸੀ. ਦਫ਼ਤਰ ਅੱਗੇ ਧਰਨੇ ਤੇ ਬੈਠੇ ਸਨ। ਇਸ ਸੰਘਰਸ਼ ਦੀ ਸਪੋਟ ਵਿਚ ਯੂਨੀਵਰਸਿਟੀ ਦੀਆਂ ਸਾਰੀਆਂ ਖੱਬੀਆਂ/ਸੱਜੀਆਂ ਜਥੇਬੰਦੀਆਂ ਵੀ ਸ਼ਾਮਿਲ ਹੋ ਗਈਆਂ ਸਨ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਮਸਲੇ ਤੇ ਕੋਈ ਗੰਭੀਰਤਾ ਨਹੀਂ ਵਿਖਾਈ ਗਈ, ਸ਼ਕਾਇਤ ਦੀ ਮੰਗ ਕੀਤੀ ਅਤੇ ਕਿਹਾ ਕਿ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਫਿਰ ਕੋਈ ਫ਼ੈਸਲਾ ਕੀਤਾ ਜਾਵੇਗਾ। ਵਿਦਿਆਰਥੀਆਂ ਦੀ ਮੰਗ ਸੀ ਕਿ ਪ੍ਰੋਫੈਸਰ ਨੂੰ ਸਸਪੈਂਡ ਕਰੋ ਤੇ ਇਸ ਤੇ ਇਨਕੁਆਰੀ ਬਿਠਾਓ।
ਪਰ ਵਿਦਿਆਰਥੀਆਂ ਦੇ ਰੋਹ ਅਤੇ ਰੋਸ਼ ਨੂੰ ਅਣਗੌਲਿਆਂ ਕੀਤਾ ਗਿਆ। ਵਿਦਿਆਰਥੀਆਂ ਨੂੰ ਕੋਈ ਜਵਾਬਦੇਹੀ ਕੀਤੇ ਬਿਨ੍ਹਾ ਖੁਲੇਆਮ ਪ੍ਰੋਫੈਸਰ ਸੁਰਜੀਤ ਵੀ.ਸੀ ਦਫ਼ਤਰ ਚੋਂ ਬਾਹਰ ਆਪਣੇ ਡੀਪਾਰਟਮੈਂਟ ਜਾਣ ਲਗਿਆ। ਜਿਸ ਤੋਂ ਵਿਦਿਆਰਥੀ ਨੇ ਪ੍ਰੋਫੈਸਰ ਸੁਰਜੀਤ ਨੂੰ ਰਾਹ ਵਿਚ ਰੋਕ ਕੇ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ। ਆਖਿਰ ਵਿੱਚ ਸਵਾਲਾਂ ਜਵਾਬਾਂ ਤੋਂ ਤਲਖ਼ੀ ਵਧ ਗਈ ਅਤੇ ਵਿਦਿਅਰਥੀਆਂ ਵਲੋਂ ਪ੍ਰੋਫੈਸਰ ਉੱਤੇ ਹਮਲਾ ਕਰ ਦਿੱਤਾ ਗਿਆ। ਜਿਸ ਬਾਰੇ ਅਸੀਂ ਇਹ ਸਮਝਦੇ ਹਾਂ ਕਿ ਮੌਤ ਇਕ ਅਤਿ ਸੰਵੇਦਣ ਮਸਲਾ ਹੈ, ਇਸ ਸੰਵੇਦਨਾਂ ਤਹਿਤ ਵਿਦਿਆਰਥੀ ਇਕੱਠੇ ਹੋਕੇ ਇਨਸਾਫ ਲਈ ਆਏ ਸਨ। ਜਿਸ ਦੀ ਜਵਾਬਦੇਹੀ ਨਾ ਹੋਣ ਦੇ ਗੁੱਸੇ ਵਜੋਂ ਇਹ ਘਟਨਾ ਹੋਈ ਹੈ। ਇਸ ਸੰਵੇਦਣਸ਼ੀਲ ਇਕੱਠ ਦਾ ਕਾਰਣ ਇਕ ਵਿਦਿਆਰਥਣ ਦੀ ਮੌਤ ਦਾ ਹੋਣਾ ਹੈ। ਜਿਸ ਵਿਚ ਪ੍ਰੋਫੈਸਰ ਸੁਰਜੀਤ ਦੇ ਰਵੱਈਏ ਤੋਂ ਪਰੇਸ਼ਾਨ ਵਿਦਿਆਰਥੀ ਵੀ ਇਕੱਠੇ ਹੋਏ ਹਨ। ਕਿਉਂਕਿ ਜ਼ਿਆਦਾਤਰ ਸਵਾਲ ਦਰਜਨਾਂ ਵਿਦਿਆਰਥਣਾਂ ਵੱਲੋਂ ਕੀਤੇ ਗਏ ਸਨ। ਇਸ ਕਾਰਨ ਪ੍ਰਸ਼ਾਸਨ ਵੱਲੋਂ ਇਸ ਦਾ ਤਸੱਲੀਬਖ਼ਸ਼ ਜਵਾਬ ਦੇਣਾ ਲਾਜਮੀ ਸੀ। ਜਿਸ ਵਿਚ ਪ੍ਰਸ਼ਾਸਨ ਪੂਰੀ ਤਰ੍ਹਾ ਨਾਕਾਮ ਹੋਇਆ ਹੈ।
ਪ੍ਰੋਫੈਸਰ ਦੀ ਸੁਰੱਖਿਆ ਦੀ ਜੁੰਮੇਵਾਰੀ ਵੀ ਪ੍ਰਸ਼ਾਸਨ ਦੀ ਬਣਦੀ ਸੀ। ਕੈਂਪਸ ਵਿਚ 300 ਤੋਂ ਵੱਧ ਦਾ ਸੁਰੱਖਿਆ ਅਮਲਾ ਹੋਣ ਦੇ ਬਾਵਜੂਦ ਇਸ ਕਿਸਮ ਨਾਲ ਇਕ ਪ੍ਰੋਫੈਸਰ ਦੀ ਕੁੱਟਮਾਰ ਹੋਣਾ ਪ੍ਰਸ਼ਾਸਨ ਲਈ ਸ਼ਰਮ ਵਾਲੀ ਗੱਲ ਹੈ। ਇਸ ਦੇ ਨਾਲ ਹੀ ਇਕੱਠ ਵਿਚ ਸਾਰੀਆਂ ਵਿਦਿਆਰਥੀ ਜੱਥੇਬੰਦੀਆਂ ਪਹੁੰਚ ਗਈਆਂ ਸਨ। ਸੰਜੀਂਦਾ ਜੱਥੇਬੰਦੀਆਂ ਇਸ ਜਿੰਮੇਵਾਰੀ ਨੂੰ ਨਿਭਾਉਣ ਵਿਚ ਅਸਫਲ ਹੋਈਆਂ ਹਨ। ਜਿਸ ਕਾਰਣ ਪ੍ਰੋਫੈਸਰ ਸੁਰਜੀਤ ਨਾਲ ਨਿੱਜੀ ਵਿਰੋਧਤਾ ਰੱਖਣ ਵਾਲੇ ਅਨਸਰਾ ਨੇ ਵਿਦਿਆਰਥੀਆਂ ਦੇ ਰੋਹ ਨੂੰ ਹਿੰਸਕ ਕਰਨ ਵਿਚ ਆਪਣਾ ਯੋਗਦਾਨ ਪਾਇਆ ਹੈ।

ਡੀ ਐਸ ਓ ਪੰਜਾਬ ਮੰਗ ਕਰਦੀ ਹੈ:-

1.ਕਿਉਂਕੀ “ਇਹ ਗੱਲ ਬਹੁਤ ਸਮੇਂ ਤੋ ਸਾਫ ਹੈ ਕਿ” ਬਹੁਤ ਸਾਰੇ ਵਿਭਾਗਾਂ ਦੇ ਕੁੱਝ ਪ੍ਰੋਫੈਸਰਾਂ ਦੇ ਨਾਮ ਲੈਕੇ ਵਿਦਿਆਰਥਣਾਂ ਅਤੇ ਖੋਜਾਰਥਨਾਂ ਨੂੰ ਤੰਗ ਪਰੇਸ਼ਾਨ ਅਤੇ ਜਿਨਸੀ ਸ਼ੋਸਣ ਕਰਨ ਦੇ ਦੋਸ਼ ਸ਼ਰੇਆਮ ਲਾਏ ਜਾਂਦੇ ਹਨ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
2.ਹਾਜ਼ਰੀ ਨੂੰ ਜਿਆਦਾਤਰ ਵਿਦਿਆਰਥੀਆਂ ਦੀ ਮਾਨਸਿਕ ਪਰੇਸ਼ਾਨੀ ਦੇ ਹਥਿਆਰ ਵਾਜੋਂ ਵਰਤਿਆ ਜਾਂਦਾ ਹੈ। ਪਰ ਜੇ ਕਰ ਤੁਹਾਡੇ ਅਧਿਆਪਨ ਆਤੇ ਵਿਹਾਰ ਵਿਚ ਗੁਣਵਤਾ ਹੋਵੇਗੀ ਤਾ ਵਿਦਿਆਰਥੀ ਦੀ ਪੜਾਈ ਵਿਚ ਲਾਜਮੀ ਰੂਚੀ ਵਧੇਗੀ। ਜੇ ਅਸੀਂ ਪੰਜਾਬੀ ਯੂਨੀਵਰਸਿਟੀ ਅਤੇ ਜੇ.ਐਨ.ਯੂ. ਜੇਹੀਆਂ ਯੂਨੀਵਰਸਿਟੀ ਦੀ ਤੁਲਨਾ ਕਰੀਏ ਜਿੱਥੇ ਹਾਜ਼ਰੀ ਦਾ ਕੋਈ ਪ੍ਰਬੰਧ ਵੀ ਨਹੀਂ ਹੈ ਓਥੋ ਦੀ ਸਿੱਖਿਆ ਵਿਵਸਥਾ ਅਤੇ ਨਤੀਜੇ ਸਾਡੇ ਸਾਹਮਨੇ ਹਨ। ਤਾਂ ਇਥੋਂ ਇਹ ਸਾਫ ਹੋ ਜਾਂਦਾ ਹੈ “ਹਾਜ਼ਰੀ ਸਿਸਟਮ” ਆਪਣੇ ਆਪ ਚ ਇਕ ਫੇਲ ਸਿਸਟਮ ਹੈ।
3.ਦੂਜਾ ਪ੍ਰੋਫੈਸਰ ਸੁਰਜੀਤ ਤੇ ਹੋਏ ਹਮਲੇ ਅਤੇ ਹਿੰਸਾਂ ਦਾ ਪੂਰਾ ਜੁੰਮੇਵਾਰ ਯੂਨੀਵਰਸਿਟੀ ਪ੍ਰਸ਼ਾਸਨ ਹੈ ਜਿਸਨੇ ਵਿਦਿਆਰਥੀਆਂ ਦੇ ਰੋਸ਼ ਨੂੰ ਅਣਗੌਲਿਆਂ ਕਰ ਕੇ ਖੁੱਲੇਆਮ ਵਿਦਿਆਰਥੀਆਂ ਦੇ ਵਿਚੋਂ ਦੀ ਜਾਣ ਦੀ ਆਗਿਆ ਦਿੱਤੀ ਤੇ ਕਿਸੇ ਵੀ ਤਰ੍ਹਾਂ ਨਾਲ ਵਿਦਿਆਰਥੀਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।
ਡੀ ਐਸ ਓ ਸਮਝਦੀ ਹੈ ਕਿ ਇਸ ਮਸਲੇ ਦਾ ਪੁਖਤਾ ਹੱਲ ਕੱਢਿਆ ਜਾ ਸਕਦਾ ਸੀ/ਹੈ। ਇਸ ਨੂੰ ਨਾ ਹੱਲ ਕਰਨ ਵੱਲ ਜਾਣਾ ਯੂਨੀਵਰਸਿਟੀ ਅਥਾਰਟੀ ਦੀ ਨਲਾਇਕੀ ਦਾ ਹੀ ਸਬੂਤ ਹੈ। ਡੀ ਐਸ ਓ ਵਿਦਿਆਰਥੀਆਂ ਦੀ ਜਥੇਬੰਦੀ ਹੈ ਅਤੇ ਸੰਘਰਸ਼ ਕਰਦੇ ਵਿਦਿਆਰਥੀਆਂ ਨਾਲ ਖੜ੍ਹੀ ਹੈ। ਜੇਕਰ ਕਿਸੇ ਵੀ ਵਿਦਿਆਰਥੀ ਜਾਂ ਖੋਜਾਰਥੀ ਨੂੰ ਨੁਕਸਾਨ ਪਹੁੰਚਾਣ ਬਾਰੇ ਸੋਚਿਆ ਜਾਂਦਾ ਹੈ ਤਾਂ ਜਥੇਬੰਦੀ ਉਸਦਾ ਡਟ ਕੇ ਵਿਰੋਧ ਕਰੇਗੀ।

Leave a Reply

Your email address will not be published. Required fields are marked *