ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਸਰਕਾਰੀ ਸਕੂਲ ਬੱਦੋਵਾਲ ਵਿੱਚ ਅਗਲਾ ਪੀਰਡ ਫਰੀ ਸੀ। ਮੈਡਮ ਰਵਿੰਦਰ ਕੌਰ। ਇਕ ਚਾਰਟ ਅਤੇ ਕੁੱਝ ਸਕੈਚ-ਪੈਨ ਲੈ ਕੇ ਸਟਾਫ ਰੂਮ ਵਿੱਚ ਬੈਠ ਗਏ ਅਤੇ ਕੋਈ ਤਸਵੀਰ ਬਣਾਉਣ ਵਿੱਚ ਰੁੱਝ ਗਏ।
ਪਲਕ ਝਪਕਦੇ ਹੀ ਇੱਕ ਧਮਾਕਾ ਹੋਇਆ। ਸਕੂਲ ਦੇ ਦਫਤਰ ਦੀ ਛੱਤ ਦੜੱਮ ਕਰਕੇ ਡਿੱਗ ਗਈ। ਚਾਰ ਅਧਿਆਪਕ ਛੱਤ ਥੱਲੇ ਹੀ ਦਬ ਗਏ। ਚਾਰੇ ਪਾਸੇ ਚੀਕੀ ਰੌਲਾ ਪੈ ਗਈਆਂ। ਕੁੱਝ ਸਮੇਂ ਬਾਅਦ ਇਕ ਖਬਰ ਆਈ ਕਿ ਉਨ੍ਹਾਂ ਵਿੱਚੋਂ ਇੱਕ ਅਧਿਪਾਪਕਾ ਰਵਿੰਦਰ ਕੌਰ ਕੀ ਮੌਤ ਹੋ ਚੁੱਕੀ ਹੈ। ਜਦੋਂ ਉਨ੍ਹਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਤਾਂ ਉਨ੍ਹਾਂ ਦੇ ਚਾਰਟ ਉਤੇ ਚੰਦਰਯਾਨ-3 ਦੀ ਅਧੂਰੀ ਤਸਵੀਰ ਬਣੀ ਹੋਈ ਮਿਲੀ।
ਹੁਣ ਤਾਂ 23 ਅਗਸਤ 2023 ਨੂੰ ਸ਼ਾਮ ਦੇ ਸਹੀ 6.04 ਵਜੇ ਚੰਦਰਯਾਨ ਸਫਲਤਾ ਪੂਰਵਕ ਚੰਦ ਤੇ ਪਹੁੰਚ ਗਿਆ ਹੈ। ਪੂਰੇ ਦੇਸ਼ ਵਿੱਚ ਇਸ ਸਫਲਤਾ ਦੀਆਂ ਖੁਸ਼ੀਆ ਮਨਾਈਆਂ ਜਾ ਰਹੀਆ ਸਨ, ਪਰ ਚਾਰਟ ਉਤੇ ਬਣੀ ਅਧੂਰੀ ਤਸਵੀਰ ਅਜੇ ਵੀ ਮੈਡਮ ਰਵਿੰਦਰ ਕੌਰ ਦੀ ਉਡੀਕ ਕਰ ਰਹੀ ਸੀ।